Saturday, April 18, 2020

ਮਨੁੱਖੀ ਅਧਿਕਾਰ ਮੰਚ ਭਾਰਤ ਦੀ ਜਿਲਾ ਚੇਅਰਪਰਸਨ ਨੇ ਰਾਸ਼ਨ ਅਤੇ ਮਾਸਕ ਵੰਡੇ

ਰੋਪੜ, 18ਮਾਰਚ (ਪ. ਪ. ਸੱਚ ਕੀ ਬੇਲਾ )ਮਨੁੱਖੀ ਅਧਿਕਾਰ ਮੰਚ ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਜਸਵੰਤ ਸਿੰਘ ਖੇੜਾ ਦੇ ਦਿਸ਼ਾ ਆਦੇਸ਼ ਅਨੁਸਾਰ ਮੰਚ ਦੀ ਸੰਪੂਰਨ ਟੀਮ ਇਸ ਮਹਾਮਾਰੀ ਦੇ ਚਲਦਿਆ ਪੂਰੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀਂ ਹੈ | ਇਸ ਲੜੀ ਤਹਿਤ ਮਨੁੱਖੀ ਅਧਿਕਾਰ ਮੰਚ ਦੀ ਜਿਲਾ ਚੇਅਰਪਰਸਨ ਸੀਮਾ ਚੌਧਰੀ ਨੇ ਮੰਚ ਦੇ ਸਹਿਯੋਗ ਨਾਲ਼ ਲੋੜਵੰਦ 25 ਪਰਿਵਾਰਾਂ ਨੂੰ ਉਨ੍ਹਾਂ ਦੀ ਇਕ ਮਹੀਨੇ ਦੀ ਜਰੂਰਤ ਅਨੁਸਾਰ ਰਾਸ਼ਨ ਉਨ੍ਹਾਂ ਦੇ  ਘਰ ਘਰ ਜਾ ਕੇ ਵੰਡਿਆ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੰਚ ਦੇ ਪੰਜਾਬ ਬੁਲਾਰਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੈਡਮ ਸੀਮਾ  ਜਿਸ ਦਿਨ ਤੋਂ ਇਸ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ ਇਹ ਮੋਹਲਿਆਂ ਵਿੱਚ ਘਰ ਘਰ ਜਾ ਕੇ ਕਰੀਬ 500 ਮਾਸਕ ਵੰਡ ਚੁਕੇ ਹਨ ਅਤੇ ਵਾਹਿਗੁਰੂ ਅਗੇ ਨਿਤ ਅਰਦਾਸ ਕਰਦੇ ਹਨ ਕਿ ਮਨੁੱਖ ਨੂੰ ਇਸ ਕੋਰੋਨਾ ਵਾਇਰਸ ਤੋਂ ਜਲਦੀ ਨਿਜਾਤ ਦਿਵਾਓ ਤਾਂ ਕੀ ਮਨੁੱਖ ਦਾ ਜਨ ਜੀਵਨ ਪਹਿਲਾ ਦੀ ਤਰਾਂ ਚਲ ਸਕੇ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...