Thursday, May 28, 2020

ਮੁਕੰਦਪੁਰ ਵਿਖੇ 396 ਸ਼ਰਾਬ ਦੀਆ ਪੇਟੀਆ ਸਮੇਤ ਇੱਕ ਕਾਬੂ

ਬੰਗਾ28ਮਈ  (ਮਨਜਿੰਦਰ ਸਿੰਘ ) ਪੁਲਿਸ ਥਾਣਾ ਮੁਕੰਦਪੁਰ ਵਲੋਂ 396 ਪੇਟੀਆ ਸ਼ਰਾਬ ਵਾਲਾ ਕੈਟਰ ਇੱਕ ਵਿਆਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੈਸ.ਅੈਚ.ਓ ਮੁਕੰਦਪੁਰ ਪਵਨ ਕੁਮਾਰ ਨੇ ਦੱਸਿਆ ਕਿ ਏ.ਅੈਸ.ਆਈ.ਜਰਨੈਲ ਸਿੰਘ ਤੇ ਏ.ਅੈਸ.ਆਈ.ਸੰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਤਲਵੰਡੀ ਫੱਤੂ ਮੋੜ ਤੇ ਨਾਕਾ ਲਗਾਇਆ ਸੀ। ਜਿਥੇ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ.32 ਡੀ 8625 ਹੈ ਭਾਰੀ ਮਾਤਰਾ ਚ ਸ਼ਰਾਬ ਲੈ ਕੇ ਮੁਕੰਦਪੁਰ ਸਾਈਡ ਵੱਲ ਆ ਰਿਹਾ ਹੈ। ਪੁਲਿਸ ਵਲੋ ਨਾਕੇ ਦੌਰਾਨ ਸਖ਼ਤੀ ਨਾਲ ਗੱਡੀਆਂ ਦੀ ਜਾਚ ਕਰਨੀ ਸ਼ੁਰੂ ਕਰ ਦਿੱਤੀ ਗਈ।ਤੇ ਨਾਕੇ ਦੌਰਾਨ ਪੁਲਿਸ ਪਾਰਟੀ ਨੇ 396 ਸ਼ਰਾਬ ਦੀਆਂ ਪੇਟੀਆ ਵਾਲਾ ਕੈਟਰ ਡਰਾਈਵਰ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਛਾਣ ਅਸ਼ੋਕ ਕੁਮਾਰ ਸਪੁੱਤਰ ਅਜੀਤ ਕੁਮਾਰ ਵਾਸੀ ਗੋਰਖਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ। ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਦੱਸਿਆ ਕਿ ਸ਼ਰਾਬ ਦਾ ਕੈਟਰ ਜਲੰਧਰ ਤੋਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਰ ਵਿੱਚ 21 ਤਰਾ ਦੀ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰਕੇ  ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...