Wednesday, May 6, 2020

ਗਰਚਾ ਪਿੰਡ ਵਿੱਚ ਸ਼ੱਕੀ ਹਾਲਤ ਵਿੱਚ ਮਿਲੇ ਪੰਜ ਸੋ ਦੇ 4 ਨੋਟ -ਏ ਐਸ ਆਈ ਕਿਰਪਾਲ ਸਿੰਘ

ਬੰਗਾ 6, ਮਈ (ਜੈ ਦੀਪ ਸਿੰਘ ) ਹਲਕਾ ਬੰਗਾ ਦੇ ਪਿੰਡ ਗਰਚਾ ਵਿੱਚ ਬਹਾਦੁਰਪੁਰ ਨੂੰ ਜਾਂਦੀ ਸੜਕ ਤੇ ਪੰਜ ਪੰਜ ਸੋ ਦੇ 4 ਨੋਟ  ਡਿਗੇ ਮਿਲੇ ਹਨ  ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਥਾਣਾ ਔਡ਼ ਵਿੱਚ ਤਇਨਾਤ ਏ ਐਸ ਆਈ ਕਿਰਪਾਲ ਸਿੰਘ ਨੇ ਫੋਨ ਤੇ ਦੱਸਿਆ  ਕਿ ਜਾਣਕਾਰੀ ਮਿਲਣ ਤੇ ਉਹ ਪੁਲਿਸ ਪਾਰਟੀ ਨਾਲ਼  ਜਿਸ ਵਿੱਚ ਏ ਐਸ ਆਈ ਦਵਿੰਦਰ ਸਿੰਘ ਕਾਹਲੋਂ ਸਨ ਮੌਕੇ   ਤੇ ਗਏ ਅਤੇ  ਨੋਟਾਂ ਨੂੰ ਇਤਿਆਦ ਵਰਤਦਿਆਂ ਪੋਲੀਥੀਨ ਵਿੱਚ ਪਾ ਕੇ ਕਬਜੇ ਵਿੱਚ ਲੈ ਲਿਆ ਹੈ | ਸੀ ਸੀ ਟੀ  ਵੀ ਕੈਮਰਿਆ ਰਾਹੀ ਸੁੱਟਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ  ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗ਼ਲਤੀ ਨਾਲ਼ ਕਿਸੇ ਦੇ ਇਹ ਨੋਟ ਡਿਗ ਪਏ ਹੋਣ ਪਰ ਮੌਕੇ ਦੇ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦੇ ਹੋਇ  ਸ਼ੱਕ ਦੇ ਦਾਇਅਰੇ ਵਿੱਚ ਛਾਂਣ ਬੀਨ ਕੀਤੀ ਜਾ ਰਹੀ ਹੈ |  ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੱਲ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...