Tuesday, May 5, 2020

ਤਾਲਾਬੰਦੀ ਦੋਰਾਨ ਸਰਬੱਤ ਭਲਾ ਟਰੱਸਟ ਵੱਲੋਂ ਮਨੁੱਖਤਾ ਨੂੰ ਸਮਰਪਿਤ ਰਾਸ਼ਨ ਵੰਡਿਆ ਜਾ ਰਿਹਾ--ਪ੍ਰਧਾਨ ਤਾਰਾ ਸਿੰਘ

ਨਵਾਂਸ਼ਹਿਰ 6 ਮਈ(ਚੇਤ ਰਾਮ ਰਤਨ, ਮਨਜਿੰਦਰ ਸਿੰਘ ਚੀਫ਼ ਬਿਉਰੋ) ਸੰਤ ਉਂਕਾਰ ਸਿੰਘ ਹਸਪਤਾਲ ਪਿੰਡ ਮਹਿਤਪੁਰ ਉਲਧਣੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਫ਼ਾਈ  ਅਤੇ ਸੇਵਾਦਾਰ ਕਰਮਚਾਰੀਆਂ ਨੂੰ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ਼ ਐਸ਼ ਪੀ ਸਿੰਘ ਓਬਰਾਏ ਦੀ ਰਹਿਨੁਮਾਈ ਹੇਠ ਤਜਿੰਦਰ ਸਿੰਘ ਸੈਣੀ ਸਰਗਰਮ ਮੈਂਬਰ ਵਲੋਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਹਸਪਤਾਲ ਦੇ ਪ੍ਰਧਾਨ ਜਥੇਦਾਰ ਤਾਰਾ ਸਿੰਘ ਸੇਖੁਪੁਰ 
ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਤਾਲਾਬੰਦੀ ਦੋਰਾਨ ਰਾਸ਼ਨ ਵੰਡਣ ਦੇ ਕਦਮਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ  ਸਮੇ -ਸਮੇ ਟਰੱਸਟ  ਮਦਦ  ਅਤੇ ਪਹਿਲਾਂ ਡੈਲਸਿਜ ਯੁਨਿਟ ਦੇ 48 ਫੀਲਟਰ  ਦੇਣ ਉਦਮਾਂ ਲਈ ਸਾਡਾ ਟਰੱਸਟ ਹਮੇਸ਼ਾ ਓਬਰਾਏ ਜੀ ਧੰਨਵਾਦ  ਕਰਦਾ ਰਹੇਗਾ। 
         ਤਜਿੰਦਰ ਸੈਣੀ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਡਾ਼ ਓਬਰਾਏ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ ਦੇ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਅ ਰਹੇ ਹਾਂ। ਇਸ ਮੌਕੇ ਡਾਕਟਰ ਗੁਰਪਾਲ ਸਿੰਘ, ਸ਼ੁਭ ਸੈਣੀ ਸਮਾਜ ਸੇਵਕ, ਤਰਲੋਚਨ ਸਿੰਘ ਭਾਰਟਾ, ਮਨਜੀਤ ਸਿੰਘ, ਜਸਵਿੰਦਰ ਸਿੰਘ ਅਤੇ ਚੋਧਰੀ ਜਗਤ ਰਾਮ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...