Saturday, May 16, 2020

ਦੇਸ਼ ਪਰਤ ਰਹੇ ਪ੍ਰਵਾਸੀ ਭਾਰਤੀਆਂ ਦੇ ਇਕਾਂਤਵਾਸ ਸਮੇਂ ਦੇ ਖਰਚੇ ਦਾ ਪ੍ਰਬੰਧ ਸਰਕਾਰ ਕਰੇ : ਇੰਦਰਜੀਤ ਮਾਨ

ਬੰਗਾ,16ਮਈ (ਮਨਜਿੰਦਰ ਸਿੰਘ) ਬੰਗਾ ਤੋਂ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਐਨ ਆਰ ਆਈ ਸਭਾ ਦੇ ਸੀਨੀਅਰ ਅਹੁਦੇਦਾਰ  ਜਿਨ੍ਹਾਂ ਵਿੱਚ ਜਿਲਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਅਤੇ ਕੇਵਲ ਸਿੰਘ ਖਟਕੜ ਮਜੂਦ ਸਨ ਨੇ ਜਿਲਾ ਮੈਜਿਸਟ੍ਰੇਟ ਸ਼੍ਰੀ ਵਿਨੈ ਬਬਲਾਨੀ ਨਾਲ ਇਕ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ  ਵਿਦੇਸ਼ਾਂ ਤੋਂ ਦੇਸ਼ ਪਰਤ ਰਹੇ ਪ੍ਰਵਾਸੀ ਭਾਰਤੀਆ ਅਤੇ ਟੂਰਿਸਟ  ਦੇ ਇਕਾਂਤਵਾਸ ਦੌਰਾਨ ਰਹਿਣ ਅਤੇ ਖਾਣ ਪੀਣ ਦੇ ਸਾਰੇ ਪ੍ਰਬੰਧਾਂ ਦਾ ਖਰਚਾ ਪੰਜਾਬ ਸਰਕਾਰ ਕਰੇ | ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਜੋ ਲੋਕ ਵਿਦੇਸ਼ਾਂ ਤੋਂ ਪਰਤ ਰਹੇ ਹਨ ਉਨ੍ਹਾਂ ਨੂੰ ਇਕਾਂਤਵਾਸ ਲਈ ਸਰਕਾਰ ਆਪਣੇ ਖਰਚੇ ਤੇ ਹੋਟਲਾਂ ਵਿੱਚ ਰਹਿਣ ਦੇ ਆਦੇਸ਼ ਦੇ ਰਹੀਂ ਹੈ| ਜੋ ਕੀ ਸਰਕਾਰ ਦਾ ਇਕ ਗ਼ਲਤ ਫੈਸਲਾ ਹੈ ਕਿਉਂਕਿ ਇਹ ਵਿਦੇਸਾ ਵਿੱਚ ਵਸੇ ਲੋਕ ਹਮੇਸ਼ਾ ਹੀ ਦੇਸ਼ ਅਤੇ ਸਮਾਜ ਦੀ  ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ ਹਨ ਇਸ ਲਈ ਇਸ ਕੋਰੋਨਾ ਵਾਇਰਸ ਦੀ  ਮੁਸੀਬਤ ਦੀ ਘੜੀ ਵਿੱਚ ਇਨ੍ਹਾਂ ਨੂੰ ਸੰਭਾਲਣਾ  ਸਰਕਾਰ ਦਾ ਫਰਜ ਬਣਦਾ ਹੈ | ਨੰਬਰਦਾਰ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਜੋ ਵੀ ਲੋਕ ਬਾਹਰੋਂ ਆਉਣ ਤੇ ਇਕਾਂਤਵਾਸ ਵਿੱਚ ਰੱਖੇ ਜਾਂਦੇ ਹਨ ਉਨ੍ਹਾਂ ਦਾ ਵੇਰਵਾ ਐਨ ਆਰ ਆਈ ਸਭਾ ਨੂੰ ਦਿੱਤਾ ਜਾਵੇ |ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਬਾਠ, ਸੋਢੀ ਸਿੰਘ ਸ਼ੇਰਗਿੱਲ, ਸੁਖਵਿੰਦਰ ਮਿੰਟੂ ਅਤੇ ਸਤਨਾਮ ਬਾਲੋ ਅਤੇ ਸ਼ਮਿੰਦਰ ਸਿੰਘ ਗਰਚਾ ਆਦਿ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...