Wednesday, May 27, 2020

ਰੇਤ ਮਾਫੀਆ ਦਾ ਸਰਗਨਾ ਜਲਦੀ ਹੋ ਜਾਵੇਗਾ ਜਗਜਾਹਰ --:ਸਤਵੀਰ ਸਿੰਘ ਪੱਲੀ ਝਿੱਕੀ

ਬੰਗਾ 27 ਮਈ(  ਮਨਜਿੰਦਰ ਸਿੰਘ )
ਸਤਲੁਜ ਦਰਿਆ ਤੇ ਰੇਤ  ਮਾਫੀਆ ਵਲੋ ਬਿਨਾ ਕੋਈ ਸਰਕਾਰੀ ਫੀਸ ਦਿਤੀਆਂ ਨਜਾਇਜ ਢੋਆ -ਢੁਆਈ   ਸਰਕਾਰ ਨੂੰ  ਚੂਨਾ ਲੱਗਾ ਕਿ ਕਿਤੇ  ਜਾਣ ਦੀ ਚਰਚਾ ਇਲਾਕੇ ਦੇ ਲੋਕਾਂ ਵਿੱਚ ਬਹੁਤ ਦੇਰ ਤੋਂ ਹੋ ਰਹੀ ਹੈ  |ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪੁਲਿਸ ਮੁੱਖੀ ਅਲਕਾ ਮੀਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਨਫਰੀ ਨਾਲ ਸਤਲੁਜ  ਦਰਿਆ ਤੇ ਛਾਪਾ ਮਾਰਕੇ 29 ਟਿੱਪਰ ਅਤੇ 2 ਪੋਪ ਲਾਇਨਾ ਨੂੰ ਕਬਜੇ ਵਿੱਚ ਲੈਕੇ ਵਿਆਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ |ਇਸ ਗੱਲ ਦਾ ਪ੍ਰਗਟਾਵਾ ਬੰਗਾ ਹਲਕਾ ਦੇ ਹਲਕਾ ਇੰਚਾਰਜ ਅਤੇ  ਜਿਲ੍ਹਾ ਯੋਜਨਾ ਬੋਰਡ  ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ  ਨੇ   ਕੀਤਾ| ਉਨ੍ਹਾ  ਪੁਲਿਸ ਵਲੋ ਰੇਤ ਮਾਫੀਆ ਨੂੰ ਨੱਥ ਪਾਉਣ ਦੇ ਉਪਰਾਲੇ ਅਤੇ ਪੰਜਾਬ ਸਰਕਾਰ ਨੂੰ  ਕਰੋੜਾ ਰੁਪਏ ਦੇ ਲੱਗ ਰਹੇ ਚੂਨੇ ਨੂੰ ਬਚਾਉਣ ਦੇ ਯਤਨਾ ਦੀ ਭਰਪੂਰ ਸਲਾਘਾ ਕੀਤੀ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾਈ ਜਹਾਜ ਰਾਹੀ ਸਰਵੈ ਕਰਨ ਉਪਰੰਤ ਪੁਲਿਸ ਨੂੰ ਰੇਤ ਮਾਫੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ ਦਿੱਤੇ ਸਨ| 
ਚੇਅਰਮੈਨ ਪੱਲੀ ਝਿੱਕੀ ਨੇ ਸਪੱਸਟ ਸਬਦਾ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੇਤ ਮਾਫੀਆ ਕਰਨ ਵਾਲਾ ਚਾਹੇ ਵੱਡਾ ਤਖਤਵਾਰ ਲੀਡਰ ਕਿਉ ਨਾ ਹੋਵੇ ਉਸਦੇ ਖਿਲਾਫ ਕਾਰਵਾਈ ਕਰਨ ਤੋ ਗੁਰਹੇਜ  ਨਹੀਂ ਕੀਤਾ ਜਾਵੇਗਾ|ਜਿਲ੍ਹੇ ਵਿੱਚ ਰੇਤ ਮਾਫੀਆ ਦੇ ਕਰਤਾ ਧਰਤਾ ਦੇ ਲੀਡਰ ਦੀ ਲੋਕਾ ਦੀ ਜੁਆਨ ਵਿੱਚ ਚਰਚਾ ਤਾ ਹੋ ਰਹੀ ਹੈ ਅਤੇ ਜਲਦ ਹੀ ਉਸ ਦਾ ਚੇਹਰਾ ਜਗਜਾਹਰ ਹੋ ਜਾਵੇਗਾ |
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਲੇ ਦੇ ਸਮੁਚੇ ਲੋਕਾਂ ਦੇ ਹਿਤ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਕੋਰੋਨਾ ਮਹਾਮਾਰੀ ਤੋਂ ਜਿਸ ਤਰਾਂ ਰਾਹਤ ਮਿਲ ਰਹੀ ਹੈ ਜਲਦ ਹੀ ਅਧੁਰੇ ਕੰਮ ਪੂਰਨ ਕਿਤੇ ਜਾਣਗੇ 
 ਇਸ ਮੋਕੇ ਚੌਧਰੀ ਸੋਖੀ ਰਾਮ ਬੱਜੋ,ਦਰਬਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਕੁਲਵੀਰ ਸਿੰਘ ਫੋਜੀ, ਸਰਪੰਚ ਬਿਮਲ ਕਿਸੋਰ ਅਤੇ ਨੰਬਰਦਾਰ ਰਾਣਾ ਗੁਰਦੀਪ ਸਿੰਘ ਆਦਿ ਹਾਜਰ ਸਨ|


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...