Sunday, May 3, 2020

ਵਿਧਾਇਕ ਬੰਗਾ ਡਾਕਟਰ ਸੁੱਖੀ ਦੇ ਪੀ ਏ ਦੀ ਭੈਣ ਦਾ ਹੋਇਆ ਸਾਦਾ ਵਿਆਹ

ਬੰਗਾ 3ਮਈ (ਮਨਜਿੰਦਰ ਸਿੰਘ ) ਗੁਰਦੁਵਾਰਾ ਚਰਨ ਕੰਵਲ ਸਾਹਿਬ ਬੰਗਾ ਵਿੱਖੇ ਪਿੰਡ ਕੱਟ ਦੇ ਵਸਨੀਕ ਸਰਦਾਰ ਜਸਵੰਤ ਸਿੰਘ ਦੀ ਸਪੁੱਤਰੀ  ਹਰਪਿੰਦਰ ਕੌਰ ਦਾ ਸ਼ੁਭ ਅਨੰਦ ਕਾਰਜ ਸਰਦਾਰ ਜਸਵੰਤ ਸਿੰਘ ਪੋਸੀ ਦੇ ਸਪੁੱਤਰ ਮਨਪ੍ਰੀਤ ਸਿੰਘ ਦੇ ਨਾਲ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਬਹੁਤ ਸਾਦੇ ਤਰੀਕੇ ਨਾਲ ਦੋ ਘੰਟਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਨੁਸਾਰ ਹੋਇਆ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਪੀ.ਏ  ਅਤੇ ਵਿਆਹੀ ਗਈ ਲੜਕੀ ਦੇ ਭਰਾ ਤੀਰਥ ਸਿੰਘ ਅਨੁਸਾਰ ਇਸ ਵਿਆਹ ਸਮਾਗਮ ਵਿਚ ਲੜਕੇ ਦੇ ਪਰਿਵਾਰ ਦੇ ਚਾਰ ਮੈਂਬਰਾਂ ਅਤੇ ਲੜਕੀ ਦੇ ਪਰੀਵਾਰ ਦੇ ਪੰਜ ਮੈਂਬਰਾਂ ਦਵਾਰਾ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ  ਰਸਮਾਂ ਸਾਧਾਰਨ ਢੰਗ ਨਾਲ ਨਿਭਾਈਆਂ ਗਈਆਂ ਅਤੇ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਿਆ ਗਿਆ |ਡਾ ਸੁਖਵਿੰਦਰ ਕੁਮਾਰ ਸੁੱਖੀ  ਵਿਧਾਇਕ ਹਲਕਾ ਬੰਗਾ  ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਬੀ ਐਸ  ਨਗਰ  ਸਰਦਾਰ ਬੁੱਧ ਸਿੰਘ ਬਲਾਕੀਪੁਰ ਜੀ ਵਲੋਂ ਦੋਵਾਂ ਪਰੀਵਾਰਾਂ ਵਲੋਂ ਸਾਧਾਰਨ ਤਰੀਕੇ ਨਾਲ ਕੀਤੇ ਵਿਆਹ ਦੀ ਸ਼ਲਾਘਾ ਕਰਦਿਆਂ ਜੋੜੀ ਨੂੰ ਆਸ਼ੀਰਵਾਦ ਦਿੱਤਾ|

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...