Sunday, May 3, 2020

ਤਾਲਾਬੰਦੀ ਸਮੇਂ ਤੱਕ ਸਰਬੱਤ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਵੰਡਿਆ ਜਾਵੇਗਾ ਰਾਸ਼ਨ : ਪ੍ਰਧਾਨ ਓਬਰਾਏ ਸਿੰਘ

ਨਵਾਂਸ਼ਹਿਰ 3ਮਈ ( ਮਨਜਿੰਦਰ ਸਿੰਘ ਚੀਫ਼ ਬਿਉਰੋ) ਤਾਲਾਬੰਦੀ ਦੇ 40ਵੇ ਦਿਨ ਗਰੀਬਾਂ ਅਤੇ ਲੋੜਵੰਦਾਂ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਵਲੋਂ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੋਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ ਅੈਸ ਪੀ ਸਿੰਘ ਓਬਰਾਏ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੇ ਸਰਗਰਮ ਮੈਂਬਰ , ਰਾਹੀਂ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਤਜਿੰਦਰ ਸਿੰਘ ਸੈਣੀ ਸਰਗਰਮ ਮੈਂਬਰ ਵਲੋਂ ਨਵੀਂ ਅਬਾਦੀ ਨਵਾਂਸ਼ਹਿਰ ਵਿਚ ਰਾਸ਼ਨ ਵੰਡਣ ਸਮੇਂ ਆਖੇ।
           ਉਨਾਂ ਕਿਹਾ ਕਿ ਪ੍ਰਧਾਨ ਓਬਰਾਏ ਨੇ ਪੰਜਾਬ ਵਿਚ 36 ਹਜਾਰ ਲੋਕਾਂ ਨੂੰ ਮਈ ਮਹੀਨੇ ਦੌਰਾਨ ਰਾਸ਼ਨ ਵੰਡਿਆ ਜਾ ਰਿਹਾ ਹੈ।  ਦੇਆਬਾ ਜੋਨ ਇੰਚਾਰਜ ਅਮਰਜੋਤ ਸਿੰਘ  ਨੇ ਦੱਸਿਆ ਕਿ ਟਰੱਸਟ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਦੇ ਲੋੜਵੰਦ ਲੋਕਾਂ ਨੂੰ ਇੱਕ ਕਰੋੜ ਦੀ ਲਾਗਤ ਨਾਲ ਰਾਸ਼ਨ ਕਿਟਾ ਵੰਡੀਆਂ ਜਾ ਚੁਕੀਆਂ ਹਨ। ਜਿਸ ਵਿਚ ਦਾਲ,ਖੰਡ, ਚਾਵਲਾਂ ਅਤੇ ਆਟਾ ਆਦਿ ਸ਼ਾਮਲ ਹਨ। ਇਸ ਮੌਕੇ ਚਰਨਦੀਪ ਸਿੰਘ ਰਤਨ,  ਸ਼ੁਭ ਸੈਣੀ ਸਮਾਜ ਸੇਵਕ,ਬਲਜੀਤ ਕਾਦਰੀ, ਅਤੇ ਚੇਤ ਰਾਮ ਰਤਨ ਆਦਿ ਹਾਜ਼ਰ ਸਨ। ਇਥੇ ਜ਼ਿਕਰਯੋਗ ਹੈ ਕਿ ਇਸ ਟਰੱਸਟ ਵੱਲੋਂ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਕਰੋਨਾ ਵਾਇਰਸ ਦੇ ਹਾਲਤਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ  ਵੈਟੀਲੇਟਰ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ।


No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...