Tuesday, May 5, 2020

ਸਰਕਾਰ ਮੱਧਵਰਗੀ ਸਮਾਜ ਨੂੰ ਰਾਹਤ ਪੈਕਜ ਦੇਵੇ -- ਪੰਜਾਬ ਪ੍ਰਧਾਨ ਖਾਲਸਾ

ਬੰਗਾ/ਨਵਾਂਸ਼ਹਿਰ (ਮਨਜਿੰਦਰ ਸਿੰਘ )                       ਸੀਡ ਪੈਸਟੀਸਾਇਡ ਐਂਡ ਫਰਟਿਲਾਇਸਰ    ਐਸੋਸੀਅਸਨ ਦੇ ਪੰਜਾਬ ਪ੍ਰਧਾਨ ਸ਼੍ਰੀ ਮੋਹਿੰਦਰਪਾਲ  ਸਿੰਘ ਖਾਲਸਾ  ਨੇ ਚੋਣਵੇ ਪੱਤਰਕਾਰਾਂ ਨਾਲ਼ ਇਕ ਵਾਰਤਾ ਦੌਰਾਨ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਅਤੇ ਕਰਫਿਊ ਦੌਰਾਨ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾ ਵਲੋਂ ਲੋੜਵੰਦਾਂ ਦੀ ਕੀਤੀ ਗਈ ਮਦਦ ਸ਼ਲਾਗਾਯੋਗ ਹੈ |ਪਰ ਸਰਕਾਰਾਂ ਅਤੇ ਸਮਾਜਸੇਵੀ ਸੰਸਥਾਵਾ ਨੇ ਮੱਧ ਵਰਗ ਸਮਾਜ ਪ੍ਰਤੀ ਕੋਈ ਵੀ ਧਿਆਨ ਨਹੀਂ ਦਿੱਤਾ ਜਦ ਕੇ ਇਸ ਵਰਗ ਦਾ ਇਸ ਤਾਲਾਬੰਦੀ ਦੇ ਲੰਬੇ ਸਮੇਂ ਦੌਰਾਨ ਬਹੁਤ ਬੁਰਾ ਹਾਲ ਹੋ ਚੁਕਾ ਹੈ ਇਨ੍ਹਾਂ ਦੇ ਘਰਾਂ ਵਿੱਚ  ਪਰਿਵਾਰਕ ਮੇਂਬਰ ਅੰਦਰੋਂ ਅੰਦਰੀ ਮੁਸ਼ਕਿਲਾਂ ਨਾਲ਼ ਜੂਝ  ਰਹੇ ਹਨ ਪਰ ਕੋਈ ਵੀ ਇਨ੍ਹਾਂ ਦੀ ਮਦਦ ਲਈ ਨਹੀਂ ਪਹੁੰਚ ਰਿਹਾ ਹੈ |  ਸਰਕਾਰਾਂ ਨੂੰ ਯਾਦ ਕਰਨਾ ਚਾਹਿਦਾ ਹੈ ਕਿ ਇਹ ਉਹ ਵਰਗ ਹੈ ਜੋ ਸਭ ਤੋਂ ਜਿਆਦਾ ਨਿਯਮਾਂ ਦੀ ਪਾਲਣਾ ਕਰਦਾ ਹੈ, ਸਭ ਤੋਂ ਜਿਆਦਾ ਸਰਕਾਰਾਂ ਨੂੰ ਟੈਕਸ ਦੇਂਦਾ ਹੈ, ਬੈਂਕਾਂ ਦੀਆਂ ਕਿਸਤਾ ਵੀ ਸਮੇਂ ਸਿਰ ਦੇਂਦਾ ਹੈ ਬੈਂਕਾਂ ਤੋਂ ਕਰਜੇ ਲੈ ਕੇ ਵਿਆਜ ਸਮੇਤ ਵਾਪਸ ਕਰਦਾ ਹੈ ਜਿਸ ਤੋਂ ਬੈਂਕਾਂ ਦੇ ਮੁਲਾਜਮਾ ਨੂੰ ਤਨਖਾਹਾਂ ਮਿਲਦੀਆਂ ਹਨ ਕਰਜਾਂ ਲੈ ਕੇ ਵਿਦੇਸ਼ਾਂ ਨੂੰ ਨਹੀਂ ਭੱਜਦਾ | ਉਨ੍ਹਾਂ ਕਿਹਾ ਕਿ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ  ਇਹ ਸਮਾਜ ਸਰਕਾਰਾਂ ਦਾ ਅਸਲੀ ਕਮਾਊ ਪੁੱਤਰ ਹੈ ਪਰ ਅੱਜ ਇਸ ਨੂੰ ਸੰਭਾਲਣਾ  ਸਰਕਾਰ  ਦਾ ਫਰਜ ਬਣਦਾ ਹੈ |ਸਮੇਂ ਸਮੇਂ ਸਿਰ ਗਰੀਬ ਵਰਗ ਦੀ ਮਦਦ ਵੀ ਮੱਧਵਰਗੀ ਲੋਕ ਹੀ ਕਰਦੇ ਹਨ | ਪਰ ਅੱਜ ਇਸ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ ਆਉਣ ਵਾਲੇ ਇਕਠੇ ਖਰਚੇ ਇਨ੍ਹਾਂ ਲੋਕਾਂ ਨੂੰ ਸੋਂਣ ਨਹੀਂ ਦੇ ਰਹੇ | ਪ੍ਰਧਾਨ ਖਾਲਸਾ ਨੇ ਅੰਤ ਵਿੱਚ ਕਿਹਾ ਸਰਕਾਰਾਂ ਨੂੰ ਇਨ੍ਹਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਮੱਧਵਰਗੀ ਲੋੜਵੰਦ ਪਰਿਵਾਰਾਂ ਨੂੰ ਘਟ ਤੋਂ ਘਟ ਤਿੰਨ ਮਹੀਨੇ ਦਾ ਰਾਹਤ ਪੈਕਜ ਦੇਣਾ ਚਾਹਿਦਾ ਹੈ ਜਿਸ ਵਿੱਚ ਤਿੰਨ ਮਹੀਨੇ ਦੇ ਬਿਜਲੀ ਦਾ ਬਿਲ ਦੀ ਮਾਫੀ,  ਹਰ ਤਰਾਂ ਦੀਆਂ ਕਰਜੇ ਦੀਆਂ ਕਿਸਤਾ,  ਬੱਚਿਆਂ ਦੀ ਫੀਸਾ,  ਦੁਕਾਨਾਂ, ਵਪਾਰਿਕ ਅਦਾਰਿਆਂ ਅਤੇ ਮਕਾਨਾਂ ਦੇ ਕਿਰਾਇਆ  ਲਈ ਮਾਲੀ  ਸਹਾਇਤਾ ਆਦਿ | ਇਸ ਦੌਰਾਨ  ਉਨ੍ਹਾਂ ਨਾਲ਼ ਡਾਕਟਰ ਹਰਮੇਸ਼ ਪੁਰੀ, ਰਾਜੇਸ਼ ਭੰਡਾਰੀ, ਬਲਦੇਵ ਸੈਣੀ, ਰਾਜੂ ਅਨੰਦ ਅਤੇ ਵਿਜੇ ਕੁਮਾਰ ਆਦਿ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...