Monday, October 5, 2020

ਅਧਿਆਪਕਾ ਨੇ ਬੇਟੇ ਦੇ ਜਨਮ ਦਿਨ ’ਤੇ ਪੌਦੇ ਵੰਡੇ

ਵਿਦਿਆਰਥੀਆਂ ਨੂੰ ਪੌਦੇ ਵੰਡਣ ਮੌਕੇ ਅਧਿਆਪਕਾ ਰਾਜ ਰਾਣੀ 

ਬੰਗਾ,6ਅਕਤੂਬਰ(ਮਨਜਿੰਦਰ ਸਿੰਘ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਦੇ ਹਿਸਾਬ ਅਧਿਆਪਕਾ ਰਾਜ ਰਾਣੀ ਨੇ ਆਪਣੇ ਬੇਟੇ ਸਾਗਰ ਮਜਾਰੀ ਦਾ ਜਨਮ ਦਿਨ ਵਿਦਿਆਰਥੀਆਂ ਨੂੰ ਪੌਦੇ ਵੰਡ ਕੇ ਮਨਾਇਆ। ਉਹਨਾਂ ਦੱਸਿਆ ਕਿ ਰੁੱਖ ਸਾਡੇ ਜੀਵਨ ਦੇ ਪਲ ਪਲ ਨਾਲ ਜੁੜਕੇ ਸਾਥ ਤੇ ਸਮਰਪਣ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਵਿਦਿਆਰਥੀਆਂ ਨੂੰ ਬੂਟੇ ਲਾਉਣ ਤੇ ਉਹਨਾਂ ਦੀ ਸੰਭਾਲ ਲਈ ਵੀ ਪ੍ਰੇਰਿਆ। ਘਰ ਦੇ ਵਿਹੜੇ ’ਚ ਇਹ ਰਸਮ ਨਿਭਾਉਂਦਿਆਂ ਉਹਨਾਂ ਸ਼ਾਮਲ ਹੋਏ ਬੱਚਿਆਂ ਨੂੰ ਰੁੱਖਾਂ ਦੀ ਅਹਿਮੀਅਤ ਦਰਸਾਉਂਦੇ ਪੈਫ਼ਲੈਂਟ, ਸੈਨੀਟਾਇਜ਼ਰ ਤੇ ਮਾਸਕ ਵੀ ਤਕਸੀਮ ਕੀਤੇ। ਸਕੂਲ ਦੇ ਪਿੰ੍ਰਸੀਪਲ ਨਰਿੰਦਰਪਾਲ ਸਿੰਘ ਵਲੋਂ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ ਹੈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...