ਨਵਾਂਸ਼ਹਿਰ, 27 ਅਕਤੂਬਰ :(ਮਨਜਿੰਦਰ ਸਿੰਘ )
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਮਿਤੀ 21, 22 ਨਵੰਬਰ ਅਤੇ 5, 6 ਦਸੰਬਰ 2020 ਨੂੰ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਿਗ ਬੂਥ ਤੇ ਬੈਠ ਕੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਦਿੱਤਿਆ ਉੱਪਲ ਵੱਲੋਂ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਪਾਰਟਨਰ ਏਜੰਸੀਆਂ ਅਤੇ ਟ੍ਰਾਂਸਜੈਂਡਰ ਕਮਿਊਨਿਟੀ ਦੇ ਪ੍ਰਤੀਨਿਧੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ ਗਈ। ਉਨਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਦੌਰਾਨ ਹਰ ਯੋਗ ਵਿਅਕਤੀ ਦੀ ਰਜਿਸਟ੍ਰੇਸਨ ਯਕੀਨੀ ਬਣਾਈ ਜਾਵੇ ਅਤੇ ਸਵੀਪ ਗਤੀਵਿਧੀਆਂ ਅਧੀਨ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਜ਼ਿਲੇ ਵਿਚ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਉਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਸ ਸੁਧਾਈ ਦੌਰਾਨ ਨੌਜਵਾਨਾਂ, ਮਾਈਗਰੈਂਟ ਲੇਬਰ, ਪੀ. ਡਬਲਿਊ. ਡੀਜ਼, ਐਨ. ਆਰ. ਆਈਜ਼ ਅਤੇ ਟ੍ਰਾਂਸਜੈਂਡਰ ਕਮਿਊਨਿਟੀ ਸ਼ੇ੍ਰਣੀਆਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਨਾਂ ਸ਼੍ਰੇਣੀਆਂ ਦੀ ਵੋਟਰ ਸੂਚੀ ਵਿਚ ਐਨਰੋਲਮੈਂਟ ਨੂੰ ਯਕੀਨੀ ਬਣਾਇਆ ਜਾਣਾ ਹੈ। ਉਨਾ ਮੀਟਿੰਗ ਵਿਚ ਹਾਜ਼ਰ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਜ਼ਿਲੇ ਵਿਚ ਬਕਾਇਆ ਰਹਿੰਦੇ ਸ਼ਮਣ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਨੂੰ ਇਸ ਸੁਧਾਈ ਦੌਰਾਨ ਯਕੀਨੀ ਬਣਾਉਣ। ਜ਼ਿਲਾ ਪ੍ਰੋਗਰਾਮ ਅਫ਼ਸਰ ਵੱਲੋਂ ਫੀਲਡ ਸਟਾਫ ਰਾਹੀਂ ਪਿੰਡਾਂ ਵਿਚ ਅਜਿਹੇ ਨੌਜਵਾਨਾਂ ਦੀ ਪਹਿਚਾਣ ਕੀਤੀ ਜਾਵੇ, ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਪਰ ਅੱਗੇ ਪੜਾਈ ਨਾ ਕਰਨ ਕਾਰਨ ਕਿਸੇ ਕਾਲਜ ਜਾਂ ਤਕਨੀਕੀ ਸੰਸਥਾਨ ਵਿਚ ਦਾਖ਼ਲਾ ਨਾ ਲੈਣ ਕਾਰਨ ਉਨਾਂ ਦੀ ਵੋਟ ਬਣਾਉਣ ਲਈ ਕਿਸੇ ਸਿੱਜਿਖਆ ਸੰਸਥਾਨ ਵੱਲੋਂ ਫਾਰਮ ਭਰਨ ਦੇ ਉਪਰਾਲੇ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਦੀ ਸੂਚੀ ਵੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਉਪਲਬੱਧ ਕਰਾਉਣ ਲਈ ਕਿਹਾ ਗਿਆ, ਜਿਨਾਂ ਦੀ ਇਸੇ ਸਾਲ ਮੌਤ ਹੋਈ ਹੈ, ਤਾਂ ਜੋ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵੋਟਰ ਸੂਚੀ ਦੀ ਸੁਧਾਈ ਦੌਰਾਨ ਯੋਗ ਕਾਰਵਾਈ ਉਪਰੰਤ ਅਜਿਹੇ ਨਾਂਅ ਵੋਟਰ ਸੂਚੀ ਵਿਚੋਂ ਡਿਲੀਟ ਕੀਤੇ ਜਾ ਸਕਣ।
ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਦਿੱਤੀ ਗਈ ਕਿ ਉਹ ਉਨਾਂ ਅਧੀਨ ਆਉਂਦੇ ਵੱਖ-ਵੱ ਪੈਟਰੋਲ ਪੰਪਾਂ, ਇੱਟ ਭੱਠਿਆਂ, ਰਾਈਸ ਸ਼ੈਲਰਾਂ ਆਦਿ ’ਤੇ ਜਾ ਕੇ ਇਨਾਂ ਥਾਵਾਂ ‘ਤੇ ਕੰਮ ਕਰ ਰਹੀ ਲੇਬਰ ਨੂੰ ਵੇਟ ਬਣਾਉਣ ਲਈ ਪ੍ਰੇਰਿਤ ਕਰਨ। ਇਸੇ ਤਰਾਂ ਜ਼ਿਲਾ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਅਤੇ ਲੇਬਰ ਅਫ਼ਸਰ ਨੂੰ ਵੀ ਵੱਖ-ਵੱਖ ਸਨਅਤਾਂ ਅਤੇ ਹੋਰ ਥਾਵਾਂ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਹਿੱਤ ਨਿੱਜੀ ਤੌਰ ’ਤੇ ਉਨਾਂ ਥਾਵਾਂ ’ਤੇ ਜਾਣ ਲਈ ਕਿਹਾ ਗਿਆ। ਮੀਟਿੰਗ ਵਿਚ ਮੌਜੂਦ ਕਨਵੀਨਰ ਨਹਿਰੂ ਯੁਵਾ ਕੇਂਦਰ ਨੂੰ ਕਿਹਾ ਗਿਆ ਕਿ ਫੀਲਡ ਵਿਚ ਮੌਜੂਦ ਉਨਾਂ ਦੇ ਵਲੰਟੀਅਰਾਂ ਰਾਹੀਂ ਵੋਟਰ ਸੂਚੀ ਦੀ ਸੁਧਾੀ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਜੋ ਨੌਜਵਾਨ ਮਿਤੀ 1 ਜਨਵਰੀ 2021 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਂਦੇ ਹਨ, ਉਨਾਂ ਪਾਸੋਂ ਫਾਰਮ ਨੰ: 6 ਭਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿਚ ਟ੍ਰਾਂਸਜੈਂਡਰ ਕਮਿਊਨਿਟੀ ਦੇ ਨੁਮਾਇੰਦੇ ਪ੍ਰੀਤੀ ਮਹੰਤ ਵੱਲੋਂ ਦੱਸਿਆ ਗਿਆ ਕਿ ਜ਼ਿਲੇ ਵਿਚ ਉਨਾਂ ਦੀ ਕਮਿਊਨਿਟੀ ਨਾਲ ਸਬੰਧਤ ਸਾਰੇ ਵਿਅਕਤੀਆਂ ਦੀ ਵੋਟ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।
ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੋਹਿਲਾ, ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਪ੍ਰੋਗਰਾਮਰ ਅਮਿਤ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
No comments:
Post a Comment