ਰਾਹੋਂ /ਸ਼ਹੀਦ ਭਗਤ ਸਿੰਘ ਨਗਰ 1,ਨਵੰਬਰ (ਮਨਜਿੰਦਰ ਸਿੰਘ ) ਮਨੁੱਖੀ ਅਧਿਕਾਰ ਮੰਚ (ਰਜ:) ਵੱਲੋਂ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਵਿਖੇ ਸਾਗਰ ਰੀਜ਼ੋਰਟ ਵਿਚ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸਰਪ੍ਰਸਤ ਰਾਮ ਜੀ ਲਾਲ ਦੇ ਦਿਸਾਂ ਨਿਰਦੇਸਾਂ ਨਾਲ ਮੰਚ ਦੇ ਬੁੱਧੀਜੀਵੀ ਸੈਲ ਦੇ ਚੇਅਰਮੈਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸੇਸ਼ ਮੀਟਿੰਗ ਕੀਤੀ ਗਈ ਜਿਸ ਲਈ ਚੇਅਰਮੈਨ ਪੰਜਾਬ (ਸਲਾਹਕਾਰ ਕਮੇਟੀ )ਗੁਰਬਚਨ ਸਿੰਘ ਸੈਣੀ ਵੱਲੋਂ ਵਿਸੇਸ ਉਪਰਾਲਾ ਕੀਤਾ ਗਿਆ।
ਇਸ ਮੌਕੇ ਕੌਮੀ ਪ੍ਰਧਾਨ ਖੇੜਾ ਨੇ ਕਿਹਾ ਕਿ ਸਾਡਾ ਮੰਚ ਗੈਰ ਰਾਜਨੀਤਕ ਮੰਚ ਹੈ ਇਸ ਲਈ ਸਾਡੇ ਮੰਚ ਤੇ ਕੋਈ ਰਾਜਨੀਤਕ ਗੱਲ ਨਾ ਕਰਦਿਆਂ ਸਿਰਫ਼ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਕ ਇਸ ਤਰ੍ਹਾਂ ਦਾ ਸਮਾਜ ਚਾਹੀਦਾ ਹੈ ਜਿਸ ਵਿਚ ਰਿਸਵਤਖੋਰੀ ਨਾ ਹੋਵੇ ,ਜਿਸ ਵਿਚ ਕਿਸਾਨਾਂ ,ਮਜ਼ਦੂਰਾਂ ਅਤੇ ਛੋਟੇ ਉਦਯੋਗਪਤੀਆਂ ਨਾਲ ਸਰਕਾਰਾਂ ਮਨਮਰਜ਼ੀਆਂ ਕਰ ਕੇ ਧੱਕਾ ਨਾ ਕਰਨ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰੀਏ। ਕੌਮੀ ਸਰਪ੍ਰਸਤ ਰਾਮ ਜੀ ਲਾਲ ਸਾਬਕਾ ਐੱਸ ਪੀ ਪੰਜਾਬ ਪੁਲਿਸ ਨੇ ਕਿਹਾ ਕਿ ਜਦੋਂ ਦਾ ਦੇਸ ਆਜ਼ਾਦ ਹੋਇਆ ਹੈ ਸਿਰਫ਼ ਰਾਜਨੀਤਕ ਅਤੇ ਗੁੰਡੇ - ਕਰੀਮੀਨਲ ਲੋਕਾਂ ਨੇ ਫ਼ਾਇਦਾ ਉਠਾਂਦਿਆਂ ਤਰੱਕੀ ਕੀਤੀ ਹੈ ਦੇਸ ਦੀ ਵੰਡ ਤੋਂ ਪਹਿਲਾਂ ਅੱਜ ਨਾਲੋਂ ਦੇਸ਼ ਦੇ ਹਾਲਾਤ ਬਹੁਤ ਚੰਗੇ ਸਨ , ਕੁਰਸੀ ਦੀ ਲੜਾਈ ਪਿੱਛੇ ਹੀ ਦੇਸ਼ ਦੀ ਵੰਡ ਹੋਈ ਹੈ ।ਇਸ ਮੌਕੇ ਕੌਮੀ ਚੇਅਰਪਰਸਨ ਮਹਿਲਾ ਵਿੰਗ ਪ੍ਰਿਤਪਾਲ ਕੌਰ, ਬੁਲਾਰਾ ਪੰਜਾਬ ਮਨਜਿੰਦਰ ਸਿੰਘ ,ਚੇਅਰਮੈਨ ਪੰਜਾਬ ਸਲਾਹਕਾਰ ਕਮੇਟੀ ਗੁਰਬਚਨ ਸਿੰਘ ,ਜ਼ਿਲਾ ਚੇਅਰਮੈਨ ਸਲਾਹਕਾਰ ਕਮੇਟੀ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ,ਜ਼ਿਲਾ ਚੇਅਰਮੈਨ ਆਰ ਟੀ ਆਈ ਸੈਲ ਇੰਦਰਜੀਤ ਸਿੰਘ ਮਾਨ,ਜ਼ਿਲਾ ਸਕੱਤਰ ਸਤਨਾਮ ਸਿੰਘ ਬਾਲੋ,ਜ਼ਿਲ੍ਹਾ ਚੇਅਰਮੈਨ ਮਹਿੰਦਰ ਮਾਨ,ਵਾਈਸ ਪ੍ਰਧਾਨ ਰਾਣਾ ਨੈਣ ਸਿੰਘ ਜਾਡਲਾ,ਸਤਵਿੰਦਰ ਕੌਰ ਮਾਨ ਅਤੇ ਹਰਜੀਤ ਸਿੰਘ ਆਦਿ ਨੇ ਆਪਣੇ ਵਿਚਾਰ ਰੱਖੇ ।ਵਿਚਾਰਾ ਤੋ ਉਪਰੰਤ ਕੋਰੋਨਾ ਦੌਰਾਨ ਮਨੁੱਖਤਾ ਦੀ ਸੇਵਾ ਕਰਨ ਵਾਲੇ 29 ਸਮਾਜ ਸੇਵਕਾਂ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਅਹੁਦੇਦਾਰ ਸੁਰਜੀਤ ਸਿੰਘ,ਜਗਦੀਪ ਸਿੰਘ,ਗੁਰਦੇਵ ਸਿੰਘ ਦਾ ਵਿਸੇਸ ਸਨਮਾਨ ਕੀਤਾ ਗਿਆ ।ਇਸ ਮੌਕੇ 27 ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਗੁਰਦੀਪ ਸਿੰਘ ਸੈਣੀ,ਕੁਲਦੀਪ ਸਿੰਘ,ਰਵੀ ਕੁਮਾਰ ਚੌਹਾਨ, ਬਲਬੀਰ ਰਾਮ,ਸਤਵਿੰਦਰ ਸਿੰਘ,ਅਮਨਪ੍ਰੀਤ ਸਿੰਘ,ਹਰਜੀਤ ਰਾਣੀ,ਹਰਜਿੰਦਰ ਕੌਰ ,ਯੁੱਧਵੀਰ ਸਿੰਘ ਕੰਗ,ਹਰਜਿੰਦਰ ਸਿੰਘ,ਹਰਦੀਪ,ਸੁਖਵਿੰਦਰ ਕੁਮਾਰ,ਹਰਪ੍ਰੀਤ ਸਿੰਘ ਆਦਿ ਨੂੰ ਵੱਖ ਵੱਖ ਅਹੁਦੇ ਦੇ ਕੇ ਨਿਯੁਕਤੀ ਪੱਤਰ ਦਿੱਤੇ ਗਏ ।
No comments:
Post a Comment