Monday, November 2, 2020

ਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਇਆ ਸ਼ੂਗਰ ਫਰੀ ਚੈੱਕ ਅੱਪ ਕੈਂਪ

ਬੰਗਾ 2ਨਵੰਬਰ  (ਮਨਜਿੰਦਰ ਸਿੰਘ ) :- ਸਮਾਜ ਸੇਵਾ ਵਿੱਚ ਸਨਮਾਨਯੋਗ ਭੂਮਿਕਾ ਅਦਾ ਕਰ ਰਹੀ ਸਮਾਜਿਕ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੰਗਾ ਨੇ ਮੁਕੰਦਪੁਰ ਰੋਡ ਤੇ ਸਥਿਤ " ਰਾਣਾ ਲੈਬ " ਵਿਖੇ ਮੁਫਤ ਸ਼ੂਗਰ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਗਿਆ । ਪ੍ਰੀਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਦਾ ਉਦਘਾਟਨ ਅਸ਼ਵਨੀ ਭਾਰਦਵਾਜ ਸੀਨੀਅਰ ਮੀਤ ਪ੍ਰਧਾਨ ਨੇ ਕੀਤਾ । ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਕੁਲਦੀਪ ਸਿੰਘ ਰਾਣਾ ਸਨ । ਉਹਨਾਂ ਦੀ ਟੀਮ ਨੇ ਆਏ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ । ਇਸ ਮੌਕੇ 65 ਮਰੀਜ਼ਾਂ ਦੀ ਮੁਫਤ ਸ਼ੂਗਰ ਦੀ ਜਾਂਚ ਕੀਤੀ ਗਈ । ਇਸ ਮੌਕੇ ਪ੍ਰੀਸ਼ਦ ਦੇ ਚੇਅਰਮੈਨ ਡਾਕਟਰ ਬਲਵੀਰ ਸ਼ਰਮਾ ਨੇ ਆਏ ਮਰੀਜ਼ਾਂ ਨੂੰ ਸ਼ੂਗਰ ਦਾ ਦੇਸੀ ਇਲਾਜ ਅਤੇ ਸ਼ੂਗਰ ਦੀ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ । ਉਹਨਾਂ ਕਿਹਾ ਕਿ ਸ਼ੂਗਰ ਇੱਕ ਨਾਮੁਰਾਦ ਬੀਮਾਰੀ ਹੈ ਇਸ ਤੋਂ ਬਚਣ ਲਈ ਸਾਵਧਾਨੀ ਰੱਖਣੀਆਂ ਅਤੀ ਜਰੂਰੀ ਹਨ ।ਇਸ ਮੌਕੇ ਤੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸਕੱਤਰ ਜਗਦੀਪ ਕੌਸ਼ਲ , ਜੀਵਨ ਕੌਸ਼ਲ ਸਾਬਕਾ ਪ੍ਰਧਾਨ , ਅਸ਼ਵਨੀ ਭਾਰਦਵਾਜ , ਕੁਲਦੀਪ ਸਿੰਘ ਰਾਣਾ , ਸੋਢੀ ਰਾਮ ਆਦਿ ਵੀ ਹਾਜਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...