Wednesday, November 18, 2020

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਜਥਾ ਕਿਸਾਨਾਂ ਨਾਲ ਦਿੱਲੀ ਨੂੰ ਕੂਚ ਕਰੇਗਾ - ਚੇਤਾ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਬਲਦੇਵ ਸਿੰਘ ਚੇਤਾ  

ਬੰਗਾ19 ਨਵੰਬਰ( ਮਨਜਿੰਦਰ ਸਿੰਘ)  ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਕ ਵਿਸ਼ੇਸ਼ ਇਕੱਤਰਤਾ ਬੰਗਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਚੇਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੇ   ਕਿਸਾਨ  ਮਾਰੂ ਕਾਨੂੰਨ ਜੋ ਪਾਸ ਕੀਤੇ ਗਏ ਹਨ ਦੇ ਖ਼ਿਲਾਫ਼ ਕਿਸਾਨਾਂ ਨੇ ਜੋ ਸੰਘਰਸ਼ ਵਿੱਢਿਆ ਹੈ ਅਸੀਂ ਪੂਰਨ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ , ਕਿਸਾਨ ਜਥੇਬੰਦੀਆਂ ਆਪਣੀ ਲੜਾਈ ਨਹੀਂ ਲੜ ਰਹੀਆਂ ਉਹ ਤਾਂ ਸਮੁੱਚੇ ਕਿਸਾਨ ਭਾਈਚਾਰੇ ਅਤੇ ਹਰੇਕ ਵਰਗ ਦੇ ਭਲੇ ਦੀ ਲੜਾਈ  ਲੜ ਰਹੀਆਂ ਹਨ ਉਨ੍ਹਾਂ ਕਿਹਾ ਕਿ 26 ਤਰੀਕ ਨੂੰ ਦਿੱਲੀ ਕੂਚ ਕਰਨ ਦਾ ਜੋ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਅਸੀਂ ਸਾਡੇ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਸ ਵਿਚ ਪੂਰਨ ਸਾਥ ਦੇਵਾਂਗੇ  ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਜਥਾ ਭਾਰੀ ਮਾਤਰਾ ਵਿੱਚ   26 ਤਰੀਕ ਨੂੰ ਬੰਗਾ ਤੋਂ ਦਿੱਲੀ ਨੂੰ ਕੂਚ ਕਰੇਗਾ ¦ ਇਸ ਮੌਕੇ ਹਰਜੀਤ ਸਿੰਘ ਬਾਲੋ ,ਗੁਰਸ਼ਰਨਜੀਤ  , ਕਟਾਰੀਆ ਕੇਵਲ ਸਿੰਘ ਚੱਕ ਮੰਡੇਰ,ਅਤੇ ਅਵਤਾਰ ਸਿੰਘ ਚੱਕ ਗੁਰੂ ਆਦਿ ਹਾਜ਼ਰ ਸਨ ।  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...