Thursday, November 19, 2020

ਖਾਦ ਦੇ ਪ੍ਰਚੂਨ ਵਿਕਰੇਤਾਵਾਂ ਦੇ ਵਫਦ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਦਿੱਤਾ ਮੰਗ ਪੱਤਰ


ਖਾਦ ਵਿਕਰੇਤਾ ਦਾ ਵਫ਼ਦ  ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਡਾਕਟਰ ਰਾਜ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ   ਦਿੰਦਾ ਹੋਇਆ।

ਨਵਾਂ ਸ਼ਹਿਰ 19 ,ਨਵੰਬਰ( ਮਨਜਿੰਦਰ ਸਿੰਘ)   ਖਾਦ ਦੇ ਪ੍ਰਚੂਨ ਵਿਕਰੇਤਾਵਾਂ ਦੇ  ਵਫਦ ਨੇ ਇਕ ਮੰਗ ਪੱਤਰ ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਰਾਜ ਕੁਮਾਰ ਨੂੰ ਦਿੱਤਾ। ਜਾਣਕਾਰੀ ਦਿੰਦੇ ਹੋਏ  ਖਾਲਸਾ  ਨੇ ਦੱਸਿਆ ਕਿ ਖਾਦ ਦੇ ਪ੍ਰਚੂਨ ਵਿਕਰੇਤਾਵਾਂ ਨੂੰ ਯੂਰੀਆ ਖਾਦ ਡਿਸਟ੍ਰੀਬਿਊਟਰ ਖਾਦ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਕਰ ਰਹੇ। ਸਗੋਂ ਯੂਰੀਆ ਖਾਦ ਦੇ ਨਾਲ ਹੋਰ ਸਮਾਨ ਜਿਵੇਂ ਬੀਜ, ਸਲਫਰ ਕੰਪੋਜਿੰਟ ਖਾਦ ਜਬਰੀ ਦੇ ਰਹੇ ਹਨ। ਜੋ ਕਿ ਖਾਦ ਪ੍ਰਚੂਨ ਵਿਕਰੇਤਾਵਾਂ ਨੂੰ ਪਸੰਦ ਨਹੀਂ ਹੈ।ਉਨ੍ਹਾਂ ਕਿਹਾ ਕਿ ਖਾਦ ਪਰਚੂਨ ਵਿਕਰੇਤਾਵਾਂ ਨੂੰ ਯੂਰੀਆ ਖਾਦ ਦੇ ਨਾਲ ਹੋਰ ਵਾਧੂ ਸਮਾਨ ਜਬਰੀ ਕਿਸਾਨਾਂ ਨੂੰ ਦੇਣਾ ਪੈਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਯੂਰੀਆ ਖਾਦ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਤਾਂ ਜੋ ਖਾਦ ਵਿਕਰੇਤਾ ਯੂਰੀਆ ਖਾਦ ਨੂੰ ਨਿਰਵਿਘਨ ਕਿਸਾਨਾਂ ਤੱਕ ਪਹੁੰਚਾ ਸਕਣ। ਪ੍ਰਚੂਨ ਵਿਕਰੇਤਾਵਾਂ ਨੂੰ ਜਬਰੀ ਸਾਮਾਨ ਦੇਣ ਬਾਰੇ ਜਦੋਂ ਡਿਸਟ੍ਰੀਬਿਊਟਰ ਨੂੰ ਪੁੱਛਿਆ ਗਿਆ ਉਨ੍ਹਾਂ ਸਫਾਈ ਦਿੰਦੇ ਹੋਏ ਦੱਸਿਆ ਕਿ ਯੂਰੀਆ  ਨਿਰਮਾਤਾ ਕੰਪਨੀਆਂ  ਇਹ ਸਮਾਨ ਸਾਨੂੰ ਜਬਰੀ ਦੇ ਰਹੇ ਹਨ ਇਸ ਕਾਰਨ ਮਜਬੂਰਨ  ਇਹ ਸਾਮਾਨ  ਸਾਨੂੰ ਪ੍ਰਚੂਨ ਵਿਕਰੇਤਾਵਾਂ ਨੂੰ ਦੇਣਾ ਪੈ ਰਿਹਾ ਹੈ । ਉਨ੍ਹਾਂ ਵੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਮਾਤਾ ਕੰਪਨੀਆਂ ਨੂੰ ਇਸ ਤਰ੍ਹਾਂ ਕਰਨ ਤੋਂ ਵਰਜਿਆ ਜਾਵੇ ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਾਜ ਕੁਮਾਰ ਨੇ ਵਫਦ ਨੂੰ ਵਿਸ਼ਵਾਸ ਦੁਆਇਆ ਕਿ ਇਸ ਸਮੱਸਿਆ ਦਾ ਹੱਲ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਉੱਤਮ ਸਿੰਘ ਸੇਠੀ, ਤਰਸੇਮ ਸਿੰਘ, ਜਰਮਨ ਸਿੰਘ, ਚੰਨਣ ਸਿੰਘ, ਮੰਡੇਰ ਬ੍ਰਦਰਜ਼ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...