Tuesday, November 17, 2020

ਬੰਗਾ ਦੇ ਜੈਨ ਮਾਡਲ ਸਕੂਲ ਅਤੇ ਐੱਸ ਐਨ ਕਾਲਜ ਦੀ ਵਿਦਿਆਰਥਣ ਰਹੀ ਪ੍ਰਭਜੋਤ ਬਣੀ ਵਿਕਟੋਰੀਆ ਯੂਨੀਵਰਸਿਟੀ ਦੀ ਲੈਕਚਰਾਰ

ਵਿਕਟੋਰੀਆ ਯੂਨੀਵਰਸਿਟੀ ਦੀ ਲੈਕਚਰਾਰ ਪ੍ਰਭਜੋਤ ਕੌਰ  

ਬੰਗਾ 17 ਨਵੰਬਰ (ਮਨਜਿੰਦਰ ਸਿੰਘ)ਬੰਗਾ ਦੇ ਵਸਨੀਕ ਸੇਵਾਮੁਕਤ  ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਅਤੇ  ਸੇਵਾਮੁਕਤ ਸਰਕਾਰੀ ਅਧਿਆਪਕਾ ਸ੍ਰੀਮਤੀ ਗੁਰਸ਼ਰਨ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ  ਨੇ ਦੁਨੀਆ ਦੀ ਪ੍ਰਸਿੱਧ  ਮੈਲਬੌਰਨ ਅਸਟਰੇਲਿਆ ਵਿਖੇ ਸਥਿਤ ਵਿਕਟੋਰੀਆ  ਯੂਨੀਵਰਸਿਟੀ ਵਿਚ ਬਤੌਰ ਲੈਕਚਰਾਰ ਨਿਯੁਕਤੀ ਪਾ ਕੇ ਬੰਗਾ ਇਲਾਕੇ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ । ਉਨ੍ਹਾਂ ਦੇ ਪਿਤਾ ਨੇ ਬੰਗਾ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਅਤੇ ਖੁੱਸੀ ਦਾ ਇਜਹਾਰ ਕਰਦਿਆਂ  ਦੱਸਿਆ ਕਿ ਉਨ੍ਹਾਂ ਦੀ ਬੇਟੀ ਬਚਪਨ ਤੋਂ ਹੀ ਹੋਣਹਾਰ ਸੀ ਉਸ ਨੇ ਆਪਣੀ ਦਸਵੀਂ ਜਮਾਤ ਬੰਗਾ ਦੇ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪਾਸ ਕਰਨ ਉਪਰੰਤ ਉੱਚ ਸਿੱਖਿਆ  ਐਸ ਐਨ ਕਾਲਜ ਬੰਗਾ ਅਤੇ ਲਾ ਟਰੋਬ ਯੂਨੀਵਰਸਿਟੀ ਅਸਟਰੇਲਿਆ ਤੋ ਪ੍ਰਾਪਤ ਕੀਤੀ । ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਅਤੇ ਮਿਹਨਤੀ ਅਧਿਆਪਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਮਿਹਨਤ ਅਤੇ ਸ਼ੁਭ ਇਸ਼ਾਵਾਂ ਸਦਕਾ ਬੱਚੀ ਨੇ ਵਧੀਆ ਪ੍ਰਾਪਤੀ ਕੀਤੀ ਹੈ । ਇਸ ਬਾਰੇ ਜਦੋਂ ਸੱਚ ਕੀ ਬੇਲਾ   ਮੀਡੀਆ ਦੇ ਪੱਤਰਕਾਰ ਨੇ ਜੈਨ ਮਾਡਲ ਸਕੂਲ ਦੇ ਪ੍ਰਿੰਸੀਪਲ  ਸ੍ਰੀਮਤੀ ਮੰਜੂ ਮੋਹਨ ਬਾਲਾ ਨਾਲ ਗੱਲ ਕੀਤੀ ਤਾਂ ਪ੍ਰਿੰਸੀਪਲ ਨੇ ਹੋਣਹਾਰ ਬੇਟੀ ਅਤੇ ਪਰਿਵਾਰ ਨੂੰ ਵਧਾਈ ਦੇਂਦੇ ਕਿਹਾ ਕਿ ਉਸ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਭਜੋਤ ਬੇਟੀ ਭਵਿੱਖ ਵਿਚ ਹੋਰ ਤਰੱਕੀ ਕਰੇ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਪੰਜਾਬ ਸਿੱਖਿਆ ਵਿਭਾਗ ਵਿਚ 37 ਸਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਨੌਰਾ ਤੋ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ ਅਤੇ ਇਹ ਵੀ ਪਤਾ ਲੱਗਾ ਹੈ ਉਹ ਆਪਣੀ ਬੀ ਐਸ ਸੀ ਦੀ ਵਿਦਿਆ ਦੌਰਾਨ 1974 ਤੋਂ 1976 ਤੱਕ ਐਸ ਐਨ ਕਾਲਜ ਬੰਗਾ ਤੋਂ ਅੱਵਲ ਰਹੇ ਸੀ।            

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...