ਪਿੰਡ ਅਟਾਰੀ ਵਿਖੇ ਸੀਵਰੇਜ ਪਾਇਪ ਲਾਈਨ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨਾਲ ਇੰਦਰਜੀਤ ਸਿੰਘ ਨੰਬਰਦਾਰ, ਸਰਪੰਚ ਹਰਵਿੰਦਰ ਕੌਰ ਅਤੇ ਹੋਰ ਪੰਚਾਇਤ ਮੈਂਬਰ।
ਬੰਗਾ, 17 ਨਵੰਬਰ (ਹਰਜਿੰਦਰ ਕੌਰ ਚਾਹਲ)
ਬੰਗਾ ਨੇੜੇ ਪੈਦੇ ਪਿੰਡ ਅਟਾਰੀ ਵਿਖੇ ਪਿੰਡ ਦੀ ਨੁਹਾਰ ਬਦਲਣ ਲਈ 4 ਲੱਖ ਦੀ ਲਾਗਤ ਨਾਲ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੱਲੀਝਿੱਕੀ ਨੇ ਕਿਹਾ ਕਿ ਪਿੰਡ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖਾਸੇ ਪ੍ਰੇਸ਼ਾਨ ਸਨ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੌਜੂਦਾ ਗ੍ਰਾਮ ਪੰਚਾਇਤ ਵੱਲੋ ਸੀਵਰੇਜ ਪਾਉਣ ਦਾ ਕੰਮ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਸਰਪੰਚ ਸ਼੍ਰੀਮਤੀ ਹਰਵਿੰਦਰ ਕੌਰ ਨੇ ਪੰਜਾਬ ਸਰਕਾਰ ਅਤੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਦਾ ਧੰਨਵਾਦ ਕਰਦਿਆ ਕਿਹਾ ਕਿ ਸੀਵਰੇਜ ਪਾਇਪ ਲਾਈਨ ਦੀ ਸਮੱਸਿਆ ਤਕਰੀਬਨ 50-60 ਸਾਲ ਤੋਂ ਚੱਲ ਰਹੀ ਸੀ ਹੁਣ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਦੇ ਉਪਰਾਲੇ ਸਦਕਾ ਹੀ ਪਿੰਡ ਦੀ ਸੀਵਰੇਜ ਪਾਇਪ ਲਾਈਨ ਦੀ ਪਾਣੀ ਵਾਲੀ ਸਮੱਸਿਆ ਹੱਲ ਹੋਈ।ਇਸ ਮੌਕੇ ਸੰਤ ਜੋਗਿੰਦਰ ਸਿੰਘ , ਇੰਦਰਜੀਤ ਸਿੰਘ ਕਲੇਰ ਨੰਬਰਦਾਰ, ਸਾਬਕਾ ਸਰਪੰਚ ਸ਼ਿੰਗਾਰਾ ਰਾਮ, ਮਦਨ ਲਾਲ ਚੌਕੀਦਾਰ, ਸੋਮ ਨਾਥ ਪੰਚ, ਸਚਿਨ ਘਈ ਐੱਮ.ਸੀ. ਬੰਗਾ ਅਤੇ ਹੋਰ ਪਿੰਡ ਵਾਸੀ ਹਾਜਰ ਸਨ।
No comments:
Post a Comment