ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਡਾ ਜਸਵੰਤ ਸਿੰਘ ਖੇੜਾ ਤੇ ਟ੍ਰੈਫਿਕ ਇੰਚਾਰਜ ਸੀਤਾ ਰਾਮ ਲੋੜਵੰਦਾਂ ਨੂੰ ਮਾਸਕ ਵੰਡਦੇ ਹੋਏ
ਰੋਪੜ 19 ਨਵੰਬਰ( ਪੱਤਰ ਪ੍ਰੇਰਕ ਸੱਚ ਕੀ ਬੇਲਾ) ਮਨੁੱਖੀ ਅਧਿਕਾਰ ਮੰਚ ਵੱਲੋਂ ਰੋਪੜ ਵਿੱਚ ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਸੀਤਾ ਰਾਮ ਦੇ ਸਹਿਯੋਗ ਨਾਲ ਬੇਲਾਂ ਚੌਂਕ ਵਿੱਚ ਲੋੜਵੰਦ ਲੋਕਾਂ ਨੂੰ ਮਾਸਕ ਵੰਡੇ ਗਏ । ੲਿਸ ਮੌਕੇ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਅਤੇ ਇਸ ਭਿਅੰਕਰ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਟਰੈਫਿਕ ਇੰਚਾਰਜ ਸੀਤਾਰਾਮ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜਨਤਿਕ ਥਾਵਾਂ ਤੇ ਬਿਨਾਂ ਮਾਸਕ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਤੇ ਸਿਮਰਜੀਤ ਕੌਰ ਚੇਅਰਪਰਸਨ ਇਸਤਰੀ ਵਿੰਗ ਪੰਜਾਬ ,ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ, ਸੀਮਾ ਚੌਧਰੀ ਚੇਅਰਪਰਸਨ ਇਸਤਰੀ ਵਿੰਗ, ਹਰਦੀਪ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਮਨਪ੍ਰੀਤ ਸਿੰਘ ਚਾਹਲ ਚੇਅਰਮੈਨ, ਅਨੀਸ਼ਾ ਜੱਗੀ ਚੀਫ਼ ਸੈਕਟਰੀ, ਦਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜੁਗਲ ਕਿਸ਼ੋਰ ਗੁਪਤਾ ਚੇਅਰਮੈਨ ਲੀਗਲ ਸੈੱਲ ਅਤੇ ਜਸਵੀਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ ।
Very nice work done by Human Rights munch
ReplyDelete