Sunday, January 3, 2021

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਚੀਫ਼ ਜਸਟਿਸ ਨੂੰ ਬੇਨਤੀ ਪੱਤਰ ਭੇਜਿਆ:

ਬੰਗਾ,3ਜਨਵਰੀ(ਮਨਜਿੰਦਰ ਸਿੰਘ)ਸਹੀਦ ਭਗਤ ਸਿੰਘ ਸੋਸ਼ਲ,ਵੈਲਫੇਅਰ ਐਂਡ ਕੱਲ੍ਹਚਰਲ ਸੁਸਾਇਟੀ ਪੰਜਾਬ (ਰਜ)ਵੱਲੋਂ  ਮਾਨਯੋਗ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਚੀਫ਼ ਜਸਟਿਸ ਨੂੰ ਇਕ ਮੰਗ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਮਾਨਯੋਗ ਅਦਾਲਤਾਂ ਹਾਈ ਕੋਰਟ ਅਤੇ ਲੋਅਰ ਕੋਰਟ ਵਿਚ ਜੋ ਕੇਸ ਜਿਵੇਂ ਕਿ ਸਰਵਿਸ ਮੈਟਰ,ਕਲੇਮ ਕੇਸ,ਦੁਰਘਟਨਾ ਸਬੰਧੀ ਕੇਸ,ਬੀਮਾ ਸਬੰਧੀ ਕੇਸ,ਲੇਬਰ ਕੋਰਟ ਵਿਚ ਪੈਨਡੀਇੰਗ ਕੇਸ ਜੋ ਕਿ ਕੋਵਿਡ 19 ਕਾਰਨ ਰੁਕੇ ਹੋਏ ਹਨ ਦਾ ਨਿਪਟਾਰਾ ਜਲਦੀ ਕੀਤਾ ਜਾਵੇ ।                      ਇਸ ਬਾਰੇ ਜਾਣਕਾਰੀ ਦੇਂਦਿਆਂ ਸੁਸਾਇਟੀ ਦੇ ਪ੍ਰਧਾਨ ਸ:ਅਮਰਜੀਤ ਸਿੰਘ ਪਰਿਹਾਰ ਨੇ ਕਿਹਾ ਕਿ ਅਦਾਲਤਾਂ ਦਾ ਕੰਮ ਰੁਕਣ ਕਾਰਨ ਪਿਛਲੇ ਕਰੀਬ 10 ਮਹੀਨੇ ਤੋਂ ਵਕੀਲ,ਜੂਨੀਅਰ ਵਕੀਲ ਮੁਨਸੀ ਅਤੇ ਹੋਰ ਅਦਾਲਤਾਂ ਨਾਲ ਸਬੰਧਤ ਕੰਮ ਕਰਨ ਵਾਲੀਆ ਦਾ ਰੁਜ਼ਗਾਰ ਬੰਦ ਪਿਆ ਹੈ ਅਤੇ ਇਨਸਾਫ਼ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੀ ਭਾਰੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਨੇ ਮਾਨਯੋਗ ਚੀਫ਼ ਜਸਟਿਸ ਨੂੰ ਕਿਰਪਾਲਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਅਦਾਲਤਾਂ ਦਾ ਕੰਮ ਆਮ ਵਾਂਗ ਸੁਚਾਰੂ ਕੀਤਾ ਜਾਵੇ ਤਾਂ ਜੋ ਰੁਕੇ ਹੋਏ ਕੇਸਾ ਦਾ ਨਿਪਟਾਰਾ ਜਲਦੀ ਹੋ ਸਕੇ ।    


No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...