Sunday, January 3, 2021

ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਵਾਲਿਆਂ ਦਾ ਸਾਥ ਦੇਵੇ ਪੰਜਾਬ ਸਰਕਾਰ-ਮਾਨ

ਸ਼੍ਰੋਮਣੀ ਅਕਾਲੀ ਦਲ ਅਤੇ  ਕਿਸਾਨ ਆਗੂ ਐਨ ਆਰ ਆਈ   ਨੰਬਰਦਾਰ ਇੰਦਰਜੀਤ ਸਿੰਘ ਮਾਨ  

ਬੰਗਾ3,ਜਨਵਰੀ(ਮਨਜਿੰਦਰ ਸਿੰਘ)ਕੇਂਦਰ ਦੇ ਕਾਲੇ ਖੇਤੀ ਕਾਨੂਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਾਰਕੁਨ ਜੋ ਭਾਜਪਾ ਦੇ ਆਗੂਆਂ ਦਾ ਵਿਰੋਧ ਕਰ ਰਹੇ ਹਨ ਦਾ ਸਾਥ ਦੇਣ ਦੀ ਬਜਾਏ ਪੰਜਾਬ ਸਰਕਾਰ ਉਨ੍ਹਾਂ ਤੇ ਪਰਚੇ ਕਰ ਰਹੀ ਹੈ ਇਸ ਤੋਂ ਕਾਗਰਸ ਪਾਰਟੀ ਦੀ ਦੋਗਲੀ ਨੀਤੀ ਉਜਾਗਰ ਹੁੰਦੀ ਹੈ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੰਗਾ ਦੇ ਐਨ ਆਰ ਆਈ ਨੰਬਰਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਮਾਨ ਨੇ ਇਕ ਵਾਰਤਾ ਦੌਰਾਨ ਕਰਦਿਆਂ ਕਿਹਾ ਕਿ ਸਾਬਕਾ ਮੰਤਰੀ ਤੀਕਸਨ ਸੂਦ ਨੇ ਕਿਸਾਨਾਂ ਖਿਲਾਫ ਬੇਤੁਕੀ ਬਿਆਨਬਾਜ਼ੀ ਕੀਤੀ ਸੀ  ਜਿਸ ਖਿਲਾਫ਼ ਰੋਸ ਪਰਗਟ ਕਰਦਿਆਂ ਨੌਜਵਾਨਾਂ ਨੇ ਉਸ ਦੇ ਘਰ ਅੱਗੇ ਗੋਹਾ ਸੁੱਟਿਆ। ਉਨ੍ਹਾਂ ਕਿਹਾ ਕੇ ਇਨ੍ਹਾਂ ਸੰਘਰਸ਼ੀ ਨੌਜਵਾਨਾ ਖ਼ਿਲਾਫ਼ ਹੋਸਿਆਰਪੁਰ ਪੁਲਿਸ ਵੱਲੋਂ ਪਰਚੇ ਕਰਨਾ ਬਹੁਤ ਹੀ ਮੰਦਭਾਗਾ ਕਦਮ ਹੈ ਅਤੇ ਇਨ੍ਹਾਂ ਪਰਚਿਆ ਨੂੰ ਤੁਰੰਤ ਵਾਪਸ ਲੈ ਕੇ  ਪੰਜਾਬ ਸਰਕਾਰ ਕਿਸਾਨ ਹਿਤੇਸੀ ਹੋਣ ਦਾ ਸਬੂਤ ਦੇਵੇ ।ਉਨ੍ਹਾਂ ਕਿਹਾ ਕਿ ਬਾਜਪਾ ਦਾ ਆਧਾਰ ਪੰਜਾਬ ਵਿਚ ਖ਼ਤਮ ਹੋ ਚੁੱਕਾ ਹੈ ਅਤੇ ਜਲਦੀ ਹੀ ਪੂਰਨ ਭਾਰਤ ਵਿਚ ਇਸ ਦਾ ਸਫ਼ਾਇਆ ਹੋ ਜਾਵੇਗਾ ।ਉਨਾਂ ਗੋਦੀ ਮੀਡੀਆ ਨੂੰ ਵੀ ਸਲਾਹ ਦੇਂਦੀਆ ਕਿਹਾ ਕਿ ਹੁਣ ਝੂਠ ਦੀ ਬੰਸਰੀ ਨਹੀਂ ਵਜ਼ਨੀ ਇਸ ਲਈ ਆਪਣੀ ਸੋਚ ਨੂੰ ਬਦਲ ਕੇ ਸੱਚ ਨੂੰ ਉਜਾਗਰ ਕਰਨਾ ਸੁਰੂ ਕਰ ਦਿਓ ਨਹੀਂ ਤਾਂ ਲੋਕ ਤੁਹਾਡੇ ਪੱਤਰਕਾਰਾਂ ਦੇ ਖਿਆਫ ਵੀ ਵੱਡਾ ਘੋਲ ਵਿੱਢ ਦੇਣਗੇ। 

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...