Saturday, January 9, 2021

ਹਰਮੇਸ਼ ਵਿਰਦੀ ਬਸਪਾ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਬੰਗਾ 9 ਜਨਵਰੀ( ਮਨਜਿੰਦਰ ਸਿੰਘ )ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਹਿੱਤ  ਬਸਪਾ ਪੰਜਾਬ ਅਤੇ ਚੰਡੀਗਡ਼੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ,ਸ੍ਰੀ ਬਿਪਲ ਕੁਮਾਰ ਜੀ ਇੰਚਾਰਜ ਪੰਜਾਬ ਅਤੇ ਸਰਦਾਰ ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਹਲਕਾ  ਸ੍ਰੀ ਆਨੰਦਪੁਰ ਸਾਹਿਬ ਦੇ ਜ਼ੋਨ ਇੰਚਾਰਜ ਪ੍ਰਵੀਨ ਬੰਗਾ ਪਰਦੀਪ ਜੱਸੀ ਜ਼ਿਲਾ ਪ੍ਰਧਾਨ ਮਨੋਹਰ ਕਮਾਮ ਅਤੇ ਜ਼ਿਲ੍ਹਾ ਇੰਚਾਰਜ ਵਿਜੇ ਮਜਾਰੀ ਦੇ ਉੱਦਮਾਂ ਸਦਕਾ ਸ਼ਹਿਰੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਬੰਗਾ ਸ਼ਹਿਰ ਦੇ  ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਬਸੰਮਤੀ ਨਾਲ ਹਰਮੇਸ਼ ਵਿਰਦੀ ਨੂੰ ਵਿਧਾਨ ਸਭਾ  ਹਲਕਾ ਬੰਗਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ  ਉਨ੍ਹਾਂ ਦੇ ਨਾਲ ਹਰਜਿੰਦਰ ਲੱਧੜ ਜਨਰਲ ਸਕੱਤਰ ,ਮਨਜੀਤ ਸੋਨੂੰ ਸਕੱਤਰ, ਪ੍ਰਕਾਸ਼ ਚੰਦ ਬੈਂਸ ਖ਼ਜ਼ਾਨਚੀ, ਨਿਰਮਲ ਦਾਸ ਸੱਲਣ ਸਹਾਇਕ  ਖਜ਼ਾਨਚੀ ਅਤੇ ਸੰਜੀਵ ਕੁਮਾਰ ਬਬਲੂ, ਕੇਵਲ ਰਾਮ ਸੋਨੂੰ ਅਤੇ ਜੀਵਨ ਕੁਮਾਰ ਚਾਂਦਲਾ  ਨੂੰ ਸਲਾਹਕਾਰ ਮੈਂਬਰ ਨਿਯੁਕਤ ਕੀਤਾ ਗਿਆ ਹੈ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਬਸਪਾ ਦੀ ਹਾਈ ਕਮਾਂਡ ਵੱਲੋਂ ਬੰਗਾ ਸ਼ਹਿਰ ਦੇ ਸਾਰੇ ਵਾਰਡਾਂ ਤੇ ਪਾਰਟੀ ਦੇ ਚੋਣ  ਨਿਸ਼ਾਨ  ਹਾਥੀ ਤੇ ਚੋਣ ਲੜੀ ਜਾਵੇਗੀ  ਇਸ ਮੌਕੇ ਪ੍ਰਵੀਨ ਬੰਗਾ, ਪ੍ਰਦੀਪ ਜੱਸੀ, ਮਨੋਹਰ ਕਮਾਮ, ਵਿਜੇ ਮਜਾਰੀ, ਜੈਪਾਲ ਸੁੰਡਾ, ਹਰਬਲਾਸ ਬਸਰਾ, ਵਿੱਕੀ ਬਹਾਦਰ ਕੇ, ਜਸਪਾਲ ਉਚਾ ਲਧਾਣਾ, ਅਤੇ ਉਕਤ ਅਹੁਦੇਦਾਰ   ਹਾਜ਼ਰ ਸਨ

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...