Saturday, January 9, 2021

ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੂਸਰਾ ਜਥਾ ਲੈ ਕੇ ਦਿੱਲੀ ਪਹੁਚੇ

ਬੰਗਾ 10,ਜਨਵਰੀ(ਮਨਜਿੰਦਰ ਸਿੰਘ) ਬਲਦੇਵ ਸਿੰਘ ਚੇਤਾ ਜ਼ਿਲ੍ਹਾ ਐੱਸ ਬੀ ਐੱਸ ਨਗਰ  ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬੰਗਾ ਤੋਂ ਕੇਂਦਰ ਦੇ ਕਿਸਾਨ ਮਾਰੂ ਖੇਤੀ ਕਾਨੂਨਾਂ ਦੇ ਖਿਲਾਫ ਘੋਲ ਵਿਚ ਦੂਸਰਾ ਜਥਾ ਲੈ ਕੇ  ਦਿੱਲੀ  ਪਹੁਚੇ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਦਿਸਾਂ ਨਿਰਦੇਸਾਂ ਅਨੁਸਾਰ ਕਿਸਾਨਾਂ ਦੇ ਘੋਲ ਵਿਚ ਕਿਸਾਨ ਜਥੇਬੰਦੀਆਂ ਦਾ ਨਿਰਸਵਾਰਥ ਪੂਰਨ ਸਹਿਯੋਗ ਦੇ ਰਹੀ ਹੈ ਕਿਓਕਿ ਇਹ ਹੱਕ ਅਤੇ ਸੱਚ ਦੀ ਲੜਾਈ ਹੈ ਅਸੀਂ ਇਨਸਾਨ ਅਤੇ ਕਿਸਾਨ ਪਹਿਲਾ ਹਾਂ ਪਾਰਟੀ ਆਗੂ ਜਾਂ ਵਰਕਰ ਬਾਅਦ   ਵਿਚ ਹਾਂ ।ਉਨ੍ਹਾਂ ਕਿਹਾ ਕਿ ਜਲਦੀ ਹੀ ਕੇਂਦਰ ਦੀ ਮੋਦੀ ਸਰਕਾਰ ਦਾ ਹੰਕਾਰ ਟੁੱਟੇਗਾ ਜੋ ਕਿ ਇਸ ਵੇਲੇ ਪ੍ਰਮਾਤਮਾ ਅਤੇ ਇਨਸਾਨੀਅਤ ਨੂੰ ਭੁੱਲੀ ਬੈਠੀ ਹੈ ਵਾਹਿਗੁਰੂ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਹੈ । ਕੜਕਦੀ ਠੰਡ ਵਿਚ ਬਜ਼ੁਰਗ,ਨੌਜਵਾਨ , ਬੱਚੇ ਹੱਕ ਲੈਣ ਲਈ ਦਿੱਲੀ ਦੇ ਬਾਰਡਰਾਂ ਦੇ ਬਿਨਾਂ ਛੱਤ ਤੋਂ ਸੰਘਰਸ ਕਰ ਰਹੇ ਹਨ ਪਰ ਮੋਦੀ ਕਾਰਪੋਰੇਟ ਘਰਾਨਿਆਂ ਨੂੰ ਖੁੱਸ ਕਰਨ ਲਈ ਅੜੀਅਲ ਵਤੀਰਾ ਨਾ ਛਡਦਿਆਂ ਹੋਈਆ ਟੱਸ ਤੋਂ ਮੱਸ ਨਹੀਂ ਹੋ ਰਿਹਾ। ਇਸ ਸੰਘਰਸ਼ ਦੌਰਾਨ ਜੋ ਲੋਕ ਸਹੀਦ ਹੋ ਗਏ ਹਨ ਉਸ ਦਾ ਵੀ ਲੇਖਾ ਮੋਦੀ ਨੂੰ ਦੇਣਾ ਪਵੇਗਾ ।ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਬ੍ਰਹਮਪੁਰਾ,ਕਰਨੈਲ ਸਿੰਘ ਪੀਰਮਹੋਮਦ,ਅਵਤਾਰ ਸਿੰਘ ਨੰਬਰਦਾਰ,ਹਰਜੀਤ ਸਿੰਘ ਬਾਲ਼ੋ,ਨਵਰਾਜ ਸਿੰਘ ਕਟਾਰੀਆ,ਅਤੇ ਮੱਖਣ ਸਿੰਘ ਆਦਿ ਹਾਜ਼ਰ ਸਨ ।  

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...