Saturday, January 9, 2021

ਸੜਕ ਕਿਨਾਰੇ ਸੁੱਕੇ ਦਰੱਖਤ ਹਾਦਸਿਆਂ ਲਈ ਤਿਆਰ ਪ੍ਰਸਾਸਨ ਨੂੰ ਨਹੀਂ ਪਰਵਾਹ- ਪ੍ਰਧਾਨ ਕਰਨਾਣਾ

ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਸਾਥੀਆਂ ਸਮੇਤ ਸੜਕ ਕਿਨਾਰੇ ਝੁਕਿਆ  ਹੋਇਆ ਸੁੱਕਾ ਦਰੱਖਤ ਦਿਖਾਉਂਦੇ ਹੋਏ 

ਬੰਗਾ 10 ਜਨਵਰੀ (ਮਨਜਿੰਦਰ ਸਿੰਘ)ਬੰਗਾ ਸਾਹਲੋਂ ਰੋਡ ਜੋ ਕੇ ਕਰੀਬ 10 ਕਿਲੋਮੀਟਰ ਲੰਬੀ ਹੈ ਦੇ ਦੋਨੋਂ ਪਾਸੇ ਸੈਂਕੜੇ ਸੁੱਕੇ ਦਰਖ਼ਤ ਜਿਨ੍ਹਾਂ ਵਿੱਚ ਟਾਹਲੀਆਂ ਅਤੇ ਹੋਰ ਦਰਖਤ ਹਨ ਜੋ ਕਿ ਸੜਕ ਵੱਲ ਨੂੰ ਚੁੱਕੇ ਹੋਏ ਹਨ ,ਕਿਸੇ ਵੇਲੇ ਵੀ ਡਿੱਗ ਸਕਦੇ ਹਨ ਜਿਸ ਨਾਲ ਸੜਕ ਤੇ ਜਾ ਰਹੇ ਲੋਕਾਂ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਕਰਦਿਆਂ ਕਿਹਾ ਕਿ ਇਨ੍ਹਾਂ ਦਰੱਖਤਾਂ ਨੂੰ ਜਲਦ ਤੋਂ ਜਲਦ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਤੇ ਵਸੇ ਪਿੰਡ ਕਰਨਾਣਾ,ਨਾਗਰਾ,ਭੁੱਖੜੀ,ਦੁਸਾਂਝ ਖੁਰਦ,ਸਾਹਲੋਂ ਆਦਿ ਪਿੰਡਾਂ ਦੇ ਲੋਕ ਸੜਕਾਂ ਦੇ ਮਹਿਕਮੇ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਦੇ ਚੁੱਕੇ ਹਨ ਉਹ ਵਾਧਾ ਕਰ ਦੇਂਦੇ ਹਨ ਪਰ ਹੱਲ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਪ੍ਰਸਾਸਨ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਇਨਸਾਨੀ ਜ਼ਿੰਦਗੀਆਂ ਦੀ ਕਦਰ ਕੀਮਤ ਨੂੰ ਸਮਝਦਿਆਂ ਹੋਈਆ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ।ਇਸ ਮੌਕੇ ਗੁਰਮੇਜ ਰਾਮ ਸਰਪੰਚ ਭੂਖੜੀ,ਸਤਪਾਲ ਬਹਾਦਰਪੁਰ ਸੀਤਲ ਸਿੰਘ ਭੁੱਖੜੀ,ਚੰਦਰ ਪ੍ਰਕਾਸ਼,ਬਿੱਟੂ ਕਰਨਾਣਾ ਆਦਿ ਹਾਜ਼ਰ ਸਨ ।        

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...