Saturday, January 2, 2021

ਬੰਗਾ ਨਿਵਾਸੀ ਸੁਰੇਸ਼ ਕੁਮਾਰ ਨੂੰ ਮਰਨ ਉਪੰਰਤ ਸ਼ਰੀਰ ਦਾਨ ਕਰਨ ਦਾ ਦਿੱਤਾ ਪਹਿਚਾਣ ਪੱਤਰ :

ਬੰਗਾ 2,ਜਨਵਰੀ( ਮਨਜਿੰਦਰ ਸਿੰਘ)  ਡਾ.ਰਾਜ ਰਾਣੀ ਡਿਪਟੀ ਮੈਡੀਕਲ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਸੁਰੇਸ਼ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਸੁਭਾਸ਼ ਨਗਰ   ਬੰਗਾ ਨੂੰ ਮਰਨ ਉਪੰਰਤ ਸ਼ਰੀਰ ਦਾਨ ਕਰਨ ਦਾ ਦਿੱਤਾ  ਪਹਿਚਾਣ  ਪੱਤਰ।ਇਸ ਮੌਕੇ ਡਾ: ਰਾਜ ਰਾਣੀ ਨੇ ਕਿਹਾ ਕਿ ਮੌਤ ਤੋਂ ਬਾਅਦ ਦੇਹ ਨੂੰ ਅੱਗ ਦੀ ਬਜਾਏ ਜੇਕਰ ਇਹ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਂਦਾ ਹੈ ਤਾਂ ਇਹ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।  ਇਸ ਮੌਕੇ ਡਾਕਟਰ ਰਾਜ ਰਾਣੀ ਨੇ ਮਰਨ ਉਪਰੰਤ ਸ਼ਰੀਰ ਦਾਨ ਕਰਨ ਦਾ ਸਾਹਸੀ ਕਾਰਜ ਕਰਨ ਵਾਲੇ ਅਤੇ ਦੁਆਬਾ ਸੇਵਾ ਸੰਮਤੀ ਦੇ ਸੇਵਾਦਾਰਾਂ ਅਤੇ ਮੈਂਬਰਾਂ ਦਾ ਇਸ ਸੇਵਾ ਵਿਚ ਸਹਿਯੋਗ ਲਈ ਧੰਨਵਾਦ ਕੀਤਾ।  ਇਸ ਮੌਕੇ ਦੁਆਬਾ ਸੇਵਾ ਸੰਮਤੀ ਦੇ ਜਨਰਲ ਸੱਕਤਰ, ਰਤਨ ਕੁਮਾਰ ਜੈਨ   ਅਤੇ ਉਪ ਪ੍ਰਧਾਨ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਜੀ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਮਰਜ਼ੀ 'ਤੇ ਮਰਨ ਉਪਰੰਤ ਸ਼ਰੀਰ ਦਾਨ ਕਰਨਾ ਚਾਹੁੰਦੇ ਹਨ।  ਉਨ੍ਹਾਂ ਦੇ ਫਾਰਮ ਭਰੇ ਜਾਂਦੇ ਹਨ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜ ਦਿੱਤੇ ਜਾਂਦੇ ਹਨ, ਜਿੱਥੋਂ ਉਨ੍ਹਾ ਦੇ ਆਈ-ਕਾਰਡ ਬਣ ਕੇ ਆਉਂਦੇ ਹਨ।  .  ਇਸ ਮੌਕੇ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੁਰੇਸ਼ ਕੁਮਾਰ 104 ਵੇ ਸ਼ਰੀਰ ਦਾਨੀ ਬਣੇ । ਬਾਡੀ ਡੋਨਰ ਸ਼ੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਜ਼ੋਨ ਨਵਾਂ ਸ਼ਹਿਰ ਦੇ ਪ੍ਰੈਸ ਸਕੱਤਰ ਸੁਖਵਿੰਦਰ ਗੋਗਾ ਜੀ ਦੀ ਪ੍ਰੇਰਣਾ ਸਦੱਕਾ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਇਹ ਫਾਰਮ ਭਰੇ ਹਨ। ਇਸ ਮੌਕੇ ਤਰਕਸ਼ੀਲ ਸੁਸਾਇਟੀ ਨਵਾਂਸ਼ਹਿਰ ਜੌਨ ਦੇ ਪ੍ਰਧਾਨ ਜੋਗਿੰਦਰ ਕੁਲੇਵਾਲ, ਮੋਹਨ ਬੀਕਾ, ਮੁਕੰਦ ਲਾਲ ਅਤੇ ਦੁਆਬਾ ਸੇਵਾ ਸੰਮਤੀ ਦੇ ਅਸ਼ੋਕ ਸ਼ਰਮਾ ਵੀ ਮੌਜੂਦ ਸਨ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...