ਬੰਗਾ2ਜਨਵਰੀ(ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ )ਅੱਜ ਬੰਗਾ ਤਹਿਸੀਲ ਦੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਵਾਇਸ ਆਫ਼ ਗੋਡ ਵੈਲਫੇਅਰ ਸੁਸਾਇਟੀ ਵੱਲੋਂ ਸਵਰਗਵਾਸੀ ਰਾਜ ਕੌਰ ਮੇਮੋਰਿਆਲ ਚਰਚ ਵਿਚ ਨਵਾਂ ਸਾਲ 2021 ਸਮੁੱਚੀ ਮਾਨਵਤਾ ਦੇ ਭਲੇ ਅਤੇ ਦਿੱਲੀ ਵਿਚ ਵੱਖ ਵੱਖ ਬਾਰਡਰਾਂ ਤੇ ਕੇਂਦਰ ਦੇ ਮਨੁੱਖਤਾ ਦਾ ਘਾਣ ਕਰਕੇ ਕਿਸਾਨ ਅਤੇ ਮਜ਼ਦੂਰ ਮਾਰੂ ਬਣਾਏ ਗਏ ਕਾਲੇ ਖੇਤੀ ਕਾਨੂਨਾਂ ਖ਼ਿਲਾਫ਼ ਘੋਲ ਕਰ ਰਹੇ ਕਿਸਾਨ ਅਤੇ ਹੋਰ ਵਰਗਾਂ ਦੀ ਚੜ੍ਹਦੀ ਕਲਾ ਅਤੇ ਜਿੱਤ ਦੀ ਅਰਦਾਸ ਕਰ ਕੇ ਮਨਾਇਆ ਗਿਆ ।ਇਸ ਮੌਕੇ ਉਚੇਚੇ ਤੌਰ ਤੇ ਪਹੁਚੇ ਸ:ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸਮਿਤੀ ਔੜ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਵੱਲੋਂ ਅੱਤ ਦੀ ਸਰਦੀ ਵਿਚ ਸੜਕਾਂ ਤੇ ਰਾਤਾਂ ਕੱਤਦਿਆਂ ਦੇਖ ਕੇ ਵੀ ਉਨ੍ਹਾਂ ਨੂੰ ਹੱਕੀ ਇਨਸਾਫ਼ ਨਾ ਦੇਂਦੀਆ ਹੋਇਆ ਟਸ ਤੋ ਮੱਸ ਨਹੀਂ ਹੋ ਰਹੀ ਇਸ ਨਾਲ ਉਹ ਮਾਨਵਤਾ ਦਾ ਘਾਣ ਕਰਦੇ ਹੋਏ ਪ੍ਰਮਾਤਮਾ ਨੂੰ ਵੀ ਭੁੱਲੀ ਬੈਠੀ ਹੈ । ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ,ਜਲਦੀ ਹੀ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਸੰਘਰਸ਼ ਕਰ ਰਹੇ ਕਿਸਾਨ ਖੁੱਸੀ ਖੁੱਸੀ ਆਪਣੇ ਪਿੰਡਾਂ ਨੂੰ ਵਾਪਸ ਪਰਤਣਗੇ।ਉਨ੍ਹਾਂ ਚਰਚ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਮਾਣ ਸੰਮਾਨ ਲਈ ਕਿਹਾ ਕਿ ਉਹ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ।
ਇਸ ਮੌਕੇ ਚਰਚ ਪ੍ਰਬੰਧੱਕਾ ਵੱਲੋਂ ਸ:ਸਰਹਾਲ ਤੋ ਇਲਾਵਾ ਐਨ ਆਰ ਆਈ ਨੰਬਰਦਾਰ ਸੁਰਿੰਦਰ ਕੁਮਾਰ ਚੱਢਾ,ਸਰਪੰਚ ਬਿਸੰਬਰ ਲਾਲ,ਪੰਚ ਰਣਜੀਤ ਸਿੰਘ,ਪੰਚ ਰਣਜੀਤ ਸਿੰਘ,ਪੰਚ ਗੁਰਪ੍ਰੀਤ ਸਿੰਘ,ਪੰਚ ਊਸ਼ਾ ਰਾਣੀ,ਪੰਚ ਪੂਜਾ ਰਾਣੀ,ਪੰਚ ਦਵਿੰਦਰ ਕੌਰ ਦਾ ਵੀ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਪਾਸਟਰ ਧੰਨਪਤ ਰਾਏ,ਮੀਨਾ ਕੁਮਾਰੀ,ਟੀਨਾ ਰਾਣੀ,ਅਮਰੀਕ ਸਿੰਘ,ਬਿੱਲਾ,ਜਸਵਿੰਦਰ ਕੌਰ ਆਦਿ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment