Wednesday, January 6, 2021

ਦੋਆਬਾ ਇਲਾਕੇ ਦੇ ਮਹਾਨ ਸਹੀਦ ਚੋਂ ਜਗਤ ਰਾਮ ਸੂੰਢ ਦੀ ਬਰਸੀ ਤੇ ਸਮਾਗਮ

ਸਾਬਕਾ ਐਮ ਐਲ ਏ ਤਰਲੋਚਨ ਸਿੰਘ ਸੂੰਢ ਧੰਨਵਾਦ ਕਰਦੇ ਹੋਏ  

ਬੰਗਾ 6,ਜਨਵਰੀ (ਮਨਜਿੰਦਰ ਸਿੰਘਪ੍ਰੇਮ ਜੰਡਿਆਲੀ  ,)ਹਲਕਾ ਬੰਗਾ ਅਤੇ ਜ਼ਿਲਾ ਸਹੀਦ ਭਗਤ ਸਿੰਘ ਨਗਰ ਦੇ ਪਿੰਡ ਸੂੰਢ ਵਿਖੇ ਸਾਬਕਾ ਕੈਬਨੇਟ ਮੰਤਰੀ ਚੌਧਰੀ ਜਗਤ ਰਾਮ ਸੂੰਢ ਦੀ 33ਵੀ ਬਰਸੀ ਮੌਕੇ ਸਾਰਧਾਜਲੀ ਸਮਾਗਮ ਕਰਵਾਇਆ ਗਿਆ।           ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਲਕੀਅਤ ਸਿੰਘ ਬਾਹੜੋਵਾਲ,ਮੈਡਮ ਜਤਿੰਦਰ ਕੌਰ ਮੂੰਗਾ ਸਾਬਕਾ ਕੌਂਸਲ ਪ੍ਰਧਾਨ ਬੰਗਾ,ਠੇਕੇਦਾਰ ਰਜਿੰਦਰ ਸਿੰਘ,ਗੁਰਦੀਪ ਸਿੰਘ ਖੋਥੜ,ਹੁਸਨ ਸਿੰਘ ਘੁੰਮਣ,ਨੇ ਸਵ ਸੂੰਢ ਨੂੰ ਸਾਰਧਾਜਲੀ ਭੇਟ ਕਰਦਿਆਂ ਕਿਹਾ ਕਿ ਚੌਧਰੀ ਸਾਹਿਬ ਦੀ ਪੰਜਾਬ ਦੀ ਅਮਨ ਸਾਂਤੀ ਲਈ ਕੀਤੀ ਕੁਰਬਾਨੀ ਨੂੰ ਭੂਲਾਇਆ ਨਹੀਂ ਜਾ ਸਕਦਾ । ਸਵ ਸੂੰਢ ਦੇ ਸਪੁੱਤਰ ਸਾਬਕਾ ਵਿਧਾਇਕ ਚੋਂ ਤਰਲੋਚਨ ਸਿੰਘ ਸੂੰਢ ਨੇ ਇਸ ਮੌਕੇ ਸਮਾਗਮ ਵਿਚ ਆਏ ਸਾਰੇ ਆਗੂਆਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਖੁਸ਼ਹਾਂਲੀ ਲਈ ਆਪਣੇ ਪਿਤਾ ਦੇ ਦਰਸਾਏ ਮਾਰਗ ਤੇ ਚਲਦਿਆਂ ਹਰ ਤਰ੍ਹਾਂ ਦੀ ਕੁਰਬਾਨੀ ਲਈ ਹਮੇਸਾ ਤਤਪਰ ਹਨ ਉਨ੍ਹਾਂ ਕਿਸਾਨਾਂ ਦੇ ਘੋਲ ਦਾ ਪੂਰਨ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਹੱਕ ਸੱਚ ਦੀ ਲੜਾਈ ਅੱਗੇ ਹਾਰ ਮਨਨੀ ਹੀ ਪਵੇਗੀ।ਇਸ ਮੌਕੇ ਚੋਂ ਮੀਨਾ ਸੂੰਢ,ਹਰੀਸ਼ ਸਦੀ,ਤੀਰਥ ਸਿੰਘ ਮੇਹਲੀਆਣਾ ਚੇਅਰਮੈਨ ਬਲਾਕ ਸਮਿਤੀ ਬੰਗਾ,ਐਡਵੋਕੇਟ ਅਮਨਦੀਪ ਲੱਕੀ,ਮਾਸਟਰ ਸੁਰਜੀਤ ਸਿੰਘ ਘੁੰਮਣ,ਪਰਵਿੰਦਰ ਕੁਮਾਰ ਛਾਬੜਾ,ਸੰਜੀਵ ਭਨੋਟ ਮੁਕੰਦਪੁਰ,ਚਰਨਜੀਤ ਗੋਸਲ,ਬਲਬੀਰ ਗੋਸਲ.ਐਡਵੋਕੇਟ ਪਰਮਜੀਤ ਸਰੋਆ,ਰੂਪ ਲਾਲ,ਨਛੱਤਰ ਸਿੰਘ ਬਹਿਰਾਮ,ਅਮਰਜੀਤ ਕਲਸੀ,ਮੁਖਤਿਆਰ  ਸਿੰਘ ਗੁਰੂ,ਬਚਿੱਤਰ ਸਿੰਘ ਲਾਦੀਆਂ,ਅਵਤਾਰ ਸਿੰਘ,ਗੁਰਬਚਨ ਸਿੰਘ ਗੁਰੂ ਕਟਾਰੀਆ,ਇਰਵਨ ਰੱਤੂ, ਆਤਮਾ ਸਿੰਘ ,ਡਾ ਪਿਆਰਾ ਰਾਮ 'ਡਾ ਰਵਿੰਦਰ ਸੂਦ, ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ  ਜਸਪਾਲ ਸਿੰਘ ਪਾਲੀ, ਹਰਵਿੰਦਰ ਸਿੰਘ ਬੋਇਲ ਭਗਤ ਬਲਵੀਰ ਪਟਵਾਰੀ ਮਲਕੀਤ ਸਿੰਘ ਕਟਾਰੀਆ ਮਲਕੀਤ ਸਿੰਘ ਕੰਗਰੌੜ ,ਪ੍ਰੋ ਪਰਗਣ ਸਿੰਘ ਅਟਵਾਲ,  ਸਾਬਕਾ ਸਰਪੰਚ ਜੀਤ ਰਾਮ ਕਰਨੈਲ ਚੰਦ ਫਰਾਲਾ, ਰੇਸ਼ਮ ਸਿੰਘ ਘੁੰਮਣ, ਯੋਗੇਸ਼ ਕੁਮਾਰ ,ਬਿੱਟੂ ਘੁੰਮਣਾ, ਕੁਲਵਿੰਦਰ ਸਿੰਘ ਸੋਨੂੰ,  ਬਬਲੂ ਬੰਗਾ, ਏ ਐੱਸ ਆਈ ਭਜਨ ਸਿੰਘ ਲਾਦੀਆਂ, ਸੋਨੂੰ ਭਾਟੀਆ ,ਮਨਦੀਪ ਸਿੰਘ,  ਰਾਜਿੰਦਰ ਸਿੰਘ ਕਾਕਾ ਸਾਧੂ ਰਾਮ ਸੰਧੀ, ਗਿਆਨ ਚੰਦ ਬੰਗਾ ਪਰਮਜੀਤ ਸਿੰਘ ਜੌਹਲ, ਸਤਨਾਮ ਚੋਂ ਬੋਇਲ ਸੱਤੀ ਭਲਵਾਨ ਸਤਨਾਮ ਸੰਧੀ , ਸੈਕਟਰੀ ਕਮਲਜੀਤ ਸਿੰਘ ਪਰਸਰਾਮ ਮਹਿੰਦਰ ਰਾਮ ਆਦਿ ਹਾਜ਼ਰ ਸਨ  

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...