Wednesday, January 6, 2021

ਭਾਜਪਾ ਦੇ ਜ਼ਿਲਾਂ ਵਾਈਸ ਪ੍ਰਧਾਨ ਸਾਬਕਾ ਕੌਂਸਲਰ ਹਿੰਮਤ ਤੇਜਪਾਲ ਵੱਲੋਂ ਭਾਜਪਾ ਤੋਂ ਅਸਤੀਫ਼ਾ - ਕਿਹਾ ਦੂਸਰੀ ਕਿਸੇ ਪਾਰਟੀ ਵਿਚ ਨਹੀਂ ਜਾਵਾਂਗਾ

ਬੰਗਾ ਵਿਖੇ ਜ਼ਿਲ੍ਹਾ ਭਾਜਪਾ ਵਾਈਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ ਹਿੰਮਤ ਤੇਜਪਾਲ ਅਤੇ ਉਨ੍ਹਾਂ ਦੇ ਨਾਲ ਅਸਤੀਫ਼ਾ  ਦੇਣ ਵਾਲੇ ਬੂਥ ਪ੍ਰਧਾਨ

ਬੰਗਾ 6ਜਨਵਰੀ  (ਮਨਜਿੰਦਰ ਸਿੰਘ ,ਪ੍ਰੇਮ ਜੰਡਿਆਲੀ  ) ਭਾਜਪਾ ਦੇ ਜ਼ਿਲਾ ਵਾਈਸ ਪ੍ਰਧਾਨ ਹਿੰਮਤ ਤੇਜਪਾਲ ਕੌਂਸਲਰ ਨਗਰ ਕੌਂਸਲ ਬੰਗਾ ਵੱਲੋਂ ਕਿਸਾਨੀ ਸੰਘਰਸ਼ ਦੇ  ਹੱਕ ਵਿੱਚ  ਤਿੰਨੇ ਕਿਸਾਨ ਵਿਰੋਧੀ ਬਿੱਲਾਂ ਬਿਜਲੀ ਬਿੱਲਾਂ ਅਤੇ ਪਰਾਲੀ ਆਰਡੀਨੈਂਸ ਦੇ ਵਿਰੋਧ ਵਿਚ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ  ਐਲਾਨ   ਕੀਤਾ  ਬੰਗਾ ਵਿਖੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੇ ਦੌਰਾਨ ਆਪਣੇ ਅਸਤੀਫ਼ੇ ਦਾ ਐਲਾਨ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਹਿੰਮਤ  ਤੇਜਪਾਲ ਨੇ ਕਿਹਾ ਕਿ ਅੱਜ ਆਪਣੇ ਹੀ ਨਾਗਰਿਕਾਂ ਨੂੰ  ਆਪਣੇ ਹੀ ਦੇਸ਼  ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ  ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ ਜੇ ਕਿਸਾਨ ਨਹੀਂ ਤਾਂ ਜਹਾਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ  । ਉਨ੍ਹਾਂ ਕਿਹਾ ਕਿ ਕੱਲ੍ਹ ਚਾਰ ਜਨਵਰੀ ਤੱਕ ਵੀ ਮੀਟਿੰਗ ਦੌਰਾਨ ਇਹ ਆਸ ਸੀ ਕਿ ਸਰਕਾਰ ਇਹ ਤਿੰਨੇ ਖੇਤੀ ਬਿੱਲਾਂ ਨੂੰ ਜ਼ਰੂਰ ਰੱਦ ਕਰੇਗੀ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ  ਸਰਕੀ ।ਇਸੇ ਵਿਰੋਧ ਦੇ ਵਿੱਚ ਹੀ ਮੈਂ  ਭਾਜਪਾ ਨੂੰ ਅਲਵਿਦਾ ਆਖ ਰਿਹਾ ਹਾਂ। ਪੱਤਰਕਾਰ ਦੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਉਹ ਦੂਸਰੀ ਕਿਸੇ ਵੀ ਪਾਰਟੀ ਵਿਚ ਨਹੀਂ ਜਾਣਗੇ ਅਤੇ ਹੋਣ ਜਾ ਰਹੀ  ਬੰਗਾ ਕੌਂਸਲ ਇਲੈਕਸ਼ਨ ਆਜ਼ਾਦ ਤੌਰ ਤੇ ਲੜਨਗੇ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ ਮੰਗਲ ਸੈਨ ਅਤੇ ਮੁਕੇਸ਼ ਕੁਮਾਰ ਵੱਲੋਂ ਬੂਥ ਪ੍ਰਧਾਨ ਦੇ ਅਹੁਦਿਆਂ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਗਿਆ  ਇਸ ਬਾਰੇ ਪੁੱਛਣ ਲਈ ਜਦੋਂ ਜ਼ਿਲ੍ਹਾ ਪ੍ਰਧਾਨ ਮੈਡਮ ਪੂਨਮ ਮਾਨਿਕ ਨਾਲ  ਫੋਨ ਤੇ ਗੱਲ  ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਮੈਂ ਇਸ ਵੇਲੇ  ਬਿਜ਼ੀ ਹਾਂ ।ਭਾਜਪਾ ਦੇ  ਜ਼ਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ ਨੇ ਫੋਨ ਤੇ ਗੱਲ ਕਰਦਿਆਂ ਕਿਹਾ  ਕਿ ਉਨ੍ਹਾਂ ਦਾ ਅਸਤੀਫਾ ਦੇਣਾ ਮੰਦਭਾਗਾ ਹੈ ਪਾਰਟੀ  ਮਾਂ ਹੁੰਦੀ ਹੈ ਇਸ ਬੁਰੇ ਸਮੇਂ ਵਿਚ ਪਾਰਟੀ ਨੂੰ ਛੱਡਣਾ ਮਾੜੀ ਗੱਲ ਹੈ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...