Friday, February 5, 2021

ਵਾਰਡ 13 ਤੋਂ ਕਾਂਗਰਸ ਉਮੀਦਵਾਰ ਮੈਡਮ ਮੂੰਗਾ ਨੂੰ ਮਿਲ ਰਹੇ ਸਮਰਥਨ ਤੋ ਜਿੱਤ ਬਣੀ ਯਕੀਨੀ :

‌ਬੰਗਾ 5,ਫਰਵਰੀ( ਮਨਜਿੰਦਰ ਸਿੰਘ ) ਬੰਗਾ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 13 ਤੋਂ ਚੋਣ ਲੜ ਰਹੇ ਸਾਬਕਾ ਪ੍ਰਧਾਨ  ਨਗਰ ਕੌਂਸਲ ਬੰਗਾ ਮੈਡਮ ਜਤਿੰਦਰ ਕੌਰ ਮੂੰਗਾ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ । ਮੈਡਮ ਮੂੰਗਾ ਆਪਣੇ ਵੋਟਰਾਂ ਤੇ ਸਪੋਰਟਰਾਂ ਦੇ ਨਾਲ ਡੋਰ ਟੂ ਡੋਰ ਬਿਨਾਂ ਕੜਕਦੀ ਠੰਡ ਦੀ ਪ੍ਰਵਾਹ ਕਰਦਿਆਂ ਦੇਰ ਸ਼ਾਮ ਤਕ ਵੋਟਰਾਂ ਨੂੰ ਮਿਲ ਕੇ ਪ੍ਰਚਾਰ ਕਰ ਰਹੇ ਹਨ । ਵਾਰਡ ਵਾਸੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ । ਮੈਡਮ ਮੂੰਗਾ ਨੇ ਕਿਹਾ ਕਿ ਵਾਰਡ ਵਿਚੋਂ ਮਿਲ ਰਹੇ ਭਰਪੂਰ ਪਿਆਰ ਅਤੇ ਸਮਰਥਨ ਨਾਲ  ਮੇਰਾ ਹੌਸਲਾ ਬਹੁਤ ਵਧਿਆ ਹੈ ਜਿਸ  ਦੀ  ਮੈਂ  ਸਦਾ ਰਿਣੀ ਰਹਾਂਗੀ ਅਤੇ ਜੋ ਵਾਅਦੇ ਵਾਰਡ ਨਿਵਾਸੀਆਂ ਨਾਲ ਕਰਾਂਗੀ   ਉਨ੍ਹਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੀ । ਵਾਰਡ ਵਾਸੀਆਂ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਮੈਡਮ ਦੀ ਜਿੱਤ ਯਕੀਨੀ ਲੱਗ ਰਹੀ ਹੈ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...