Friday, February 5, 2021

ਆਪ ਵਲੋਂ ਬੰਗਾ ’ਚ ਮਿਸ਼ਨ ਸਫ਼ਾਈ ਦਾ ਆਗਾਜ਼

ਆਪ ਵਲੋਂ ਸ਼ੁਰੂ ਕੀਤੀ ਸਫ਼ਾਈ ਮੁੰਹਿਮ ’ਚ ਸ਼ਾਮਲ ਮਨੋਹਰ ਲਾਲ ਗਾਬਾ, ਸ਼ਿਵ ਕੌੜਾ ਤੇ ਹੋਰ।

ਬੰਗਾ,5ਫਰਵਰੀ (ਮਨਜਿੰਦਰ ਸਿੰਘ) ਆਮ ਆਦਮੀਂ ਪਾਰਟੀ ਵਲੋਂ ਸੂਬਾ ਵਿਆਪੀ ਮੁਹਿੰਮ ਤਹਿਤ ਅੱਜ ਸਥਾਨਕ ਮਸੰਦਾਂ ਪੱਟੀ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਪਾਰਟੀ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਰਣਵੀਰ ਸਿੰਘ ਰਾਣਾ, ਵਿਕਾਸ ਸ਼ਾਰਦਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਲੋਂ ਬੰਗਾ ਦੇ ਪੰਦਰਾਂ ਵਾਰਡਾਂ ’ਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ’ਚ ਉਤਾਰੇ ਗਏ ਹਨ ਅਤੇ ਜਿਹਨਾਂ ਦੀ ਜਿੱਤ ਲਈ ਸਾਰੇ ਆਗੂ/ਵਰਕਰ ਇਕਸੁਰਤਾ ਨਾਲ ਪ੍ਰਚਾਰ ਕਰਨਗੇ।      ਇਹਨਾਂ ਆਗੂਆਂ ਨੇ ਕਿਹਾ ਕਿ ਬੰਗਾ ਨਗਰ ਕੌਂਸ਼ਲ ਅੰਦਰ ਇਸ ਵਾਰ ਆਪ ਦੀ ਕਮੇਟੀ ਬਣਾ ਕੇ ਸ਼ਹਿਰ ਨੂੰ ਸੂਬੇ ਅੰਦਰ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀ ਨੁਕਤਾਚੀਨੀ ਦੀ ਬਜਾਏ ਆਪਣੀ ਕਾਰਜਵਿਧੀ ’ਚ ਲੋਕਾਂ ਦਾ ਵਿਸ਼ਵਾਸ਼ ਬਣਾਉਣ ਦੇ ਧਾਰਨੀ ਹਨ। ਇਸ ਮੌਕੇ ਸਾਰੇ ਵਾਰਡਾਂ ’ਚ ਚੋਣ ਲੜ ਰਹੇ ਆਪ ਦੇ ਉਮੀਦਵਾਰ ਅਤੇ ਉਹਨਾਂ ਦੇ ਸਮਰਥੱਕ ਭਾਰੀ ਗਿਣਤੀ ’ਚ ਸ਼ਾਮਲ ਸਨ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਆਪ ਦਾ ਸਥਾਈ ਚੋਣ ਮਨੋਰਥ ਪੱਤਰ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...