ਬੰਗਾ29 ਜੂਨ (ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਯੂਥ ਆਗੂ ਅਤੇ ਕੌਮੀ ਜਨਰਲ ਕੌਸਲ ਮੈਬਰ ਜੋਗਰਾਜ ਜੋਗੀ ਨਿਮਾਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਜਨਰਲ ਕੌਂਸਲ ਮੈਂਬਰ ਤੋਂ ਅਸਤੀਫ਼ਾ ਦੇ ਦਿੱਤਾ ਹੈ।ਇਸ ਬਾਰੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਜੋਗੀ ਨਿਮਾਣਾ ਨੇ ਕਿਹਾ ਕਿ ਹਲਕਾ ਵਿਧਾਇਕ ਦੀਆ ਆਪਹੁਦਰੀਆਂ ਗਤੀਵਿਧੀਆਂ ਕਰਕੇ ਅਤੇ ਪਾਰਟੀ ਹਾਈ ਕਮਾਂਡ ਦੀਆ ਇਕ ਤਰਫ਼ਾ ਕਾਰਵਾਈਆਂ ਕਾਰਨ ਇਹ ਅਸਤੀਫਾ ਦਿੱਤਾ ਹੈ। ਵਰਣਨਯੋਗ ਹੈ ਕਿ ਜੋਗਰਾਜ ਜੋਗੀ ਨਿਮਾਣਾ ਬੰਗਾ ਵਿਧਾਨ ਸਭਾ ਹਲਕੇ ਸੀਨੀਅਰ ਆਗੂ ਅਤੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਟਕਸਾਲੀ ਆਗੂ ਸਵ: ਸ: ਪਾਖਰ ਸਿੰਘ ਨਿਮਾਣਾ ਦੇ ਸਪੁੱਤਰ ਹਨ । ਉਹ ਵੀ ਆਪਣੇ ਪਿਤਾ ਜੀ ਵਾਂਗ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਬੰਗਾ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੇ ਪਿਤਾ ਜੀ ਦੀ ਤਰਾਂ ਵਿਚਰਦੇ ਆ ਰਹੇ ਹਨ ਉਨ੍ਹਾਂ ਆਪਣੇ ਅਗਲੇ ਕਦਮ ਸਬੰਧੀ ਪੱਤਰਕਾਰਾ ਦੇ ਸਵਾਲਾ ਦੇ ਜਵਾਬ ਦੇਂਦਿਆਂ ਕਿਹਾ ਕੇ ਆਪਣੇ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਅਗਲਾ ਫੈਂਸਲਾ ਲਿਆ ਜਾਵੇਗਾ ਜੋਗੀ ਨਿਮਾਣਾ ਇਸ ਸਮੇ ਹੋਰ ਵੀ ਸਮਾਜਿਕ ਅਹੁਦਿਆਂ ਤੇ ਕੰਮ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਗੱਲ ਪਾਰਟੀ ਪਲੇਟਫਾਰਮ ਤੇ ਉੱਚ ਆਗੂਆਂ ਕੋਲ ਬਹੁਤ ਵਾਰ ਰੱਖੀ ਹੈ ਪਰ ਕੋਈ ਸੁਣਵਾਈ ਨਹੀ ਹੋਈ ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ।
No comments:
Post a Comment