ਬੰਗਾ 29,ਜੂਨ (ਮਨਜਿੰਦਰ ਸਿੰਘ)ਨਗਰ ਕੌਂਸਲ ਮੁਲਾਜ਼ਮਾਂ ਅਤੇ ਸਫਾਈ ਸੇਵਕਾਂਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ ਕਰੀਬ 50 ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ।ਬੰਗਾ ਸ਼ਹਿਰ ਦੇ ਕਾਂਗਰਸੀ ਆਗੂ ਸਾਬਕਾ ਐਮਸੀ ਸਚਿਨ ਘਈ ਨੇ ਇਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਅਤੇ ਕਾਂਗਰਸ ਸਰਕਾਰ ਨੂੰ ਕੋਸਦਿਆਂ ਹੋਇਆ ਕਿਹਾ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਤੋਂ ਜਲਦ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਵਿੱਚ ਜ਼ਿਆਦਾਤਰ ਲੋਕ ਬਾਲਮੀਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਹ ਵੀ ਬਾਲਮੀਕੀ ਭਾਈਚਾਰੇ ਤੋਂ ਹਨ ।ਉਨ੍ਹਾਂ ਨੂੰ ਪਹਿਲਾਂ ਆਪਣਾ ਭਾਈਚਾਰਾ ਹੈ ਪਾਰਟੀ ਬਾਅਦ ਵਿੱਚ ਇਸ ਲਈ ਉਹ ਆਪਣੇ ਭਾਈਚਾਰੇ ਸਫਾਈ ਸੇਵਕਾਂ ਦੇ ਸੰਘਰਸ਼ ਵਿੱਚ ਪੂਰਾ ਸਾਥ ਦੇਣਗੇ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਾਡਾ ਸਮਾਜ ਤਰੱਕੀ ਨਹੀਂ ਕਰ ਸਕਿਆ ਸਰਕਾਰਾਂ ਨੇ ਹਮੇਸ਼ਾ ਇਸ ਸਮਾਜ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਇਸ ਮੌਕੇ ਯੂਨੀਅਨ ਪ੍ਰਧਾਨ ਬੂਟਾ ਰਾਮ ਅਟਵਾਲ ,ਮੁੱਖ ਬੁਲਾਰਾ ਹਲਕਾ ਬੰਗਾ ਕਾਂਗਰਸ ਹਰੀਪਾਲ ,ਬਾਬਾ ਰਜਿੰਦਰ ਸਿੰਘ, ਹਰਮੇਸ਼ ਚੰਦ ਭੰਗਲ ਚੇਅਰਮੈਨ, ਰਾਜ ਕੁਮਾਰ ਸੈਕਟਰੀ ,ਬਲਬੀਰ ਚੰਦ ਸੀਨੀਅਰ ਪ੍ਰਧਾਨ, ਰਮਨ ਕੁਮਾਰ ਵਾਈਸ ਪ੍ਰਧਾਨ ,ਅਵਿਨਾਸ਼ ਸਿੰਘ ਹੀਰਾ ਲਾਲ ਅਤੇ ਕੇਸ਼ਵ ਘਈ ਆਦਿ ਹੋਰ ਮੁਲਾਜ਼ਮ ਭਾਰੀ ਮਾਤਰਾ ਵਿੱਚ ਹਾਜ਼ਰ ਸਨ ।
No comments:
Post a Comment