ਬੰਗਾ 30ਅਗਸਤ (ਮਨਜਿੰਦਰ ਸਿੰਘ) ਮਨੁੱਖੀ ਅਧਿਕਾਰ ਰੱਖਿਅਕ ਪੰਜਾਬ (ਰਜਿ) ਦੀ ਪਲੇਠੀ ਮੀਟਿੰਗ ਬੰਗਾ ਵਿਖੇ ਹੋਈ ਜਿਸ ਵਿਚ ਸਮਾਜ ਸੇਵਾ ਨੂੰ ਸਮਰਪਤ ਸੀਨੀਅਰ ਕੌਂਸਲਰ ਚੇਤਰਾਮ ਰਤਨ ਪੰਜਾਬ ਚੇਅਰਮੈਨ ਅਤੇ ਮਨਜਿੰਦਰ ਸਿੰਘ ਨੂੰ ਮੁੱਖ ਬੁਲਾਰਾ ਪੰਜਾਬ ਬਣਾਉਣ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਟੀਮ ਦਾ ਗਠਨ ਕੀਤਾ ਗਿਆ । ਜਿਨ੍ਹਾਂ ਵਿੱਚ ਨਰਿੰਦਰ ਮਾਹੀ ਜਿਲ੍ਹਾ ਮੀਡੀਆ ਇੰਚਾਰਜ,ਗੁਲਸ਼ਨ ਕੁਮਾਰ ਬੰਗਾ ਸਮਾਜ ਸੇਵਕ ਨੂੰ ਸ਼ਹਿਰੀ ਬੰਗਾ ਪ੍ਰਧਾਨ,,ਕੁਲਵੰਤ ਸਿੰਘ ਸੈਣੀ ਪ੍ਰਿੰਸੀਪਲ ਜਿਲ੍ਹਾ ਅਡਵਾਈਜ਼ਰ ਚੇਅਰਮੈਨ,ਬਲਵੀਰ ਸਿੰਘ ਰਾਏ ਜਿਲ੍ਹਾ ਪ੍ਰਧਾਨ,ਸੰਜੀਵ ਕੁਮਾਰ ਕੈਂਥ ਸ਼ਹਿਰੀ ਪ੍ਰਧਾਨ ਨਵਾਂਸ਼ੀਹਰ,ਸੁਨੀਲ ਕੁਮਾਰ ਸਟੈਨੋ ਕਾਨੂੰਨੀ ਮੁੱਖ ਸਲਾਹਕਾਰ,ਜਸਪਾਲ ਸਿੰਘ ਬਲਾਕ ਬੰਗਾ ਪ੍ਰਧਾਨ,ਤਰਸੇਮ ਸਿੰਘ ਵਾਈਸ ਪ੍ਰਧਾਨ ਬੰਗਾ,ਸਤਨਾਮ ਸਿੰਘ ਬਾਲੋਂ ਚੇਅਰਮੈਨ ਬਲਾਕ ਬੰਗਾ ਅਤੇ ਹੋਰ ਮੈਂਬਰ ਨਿਯੁਕਤ ਕੀਤੇ ਗਏ। ਨਵ ਨਿਯੁਕਤ ਮੁੱਖ ਬੁਲਾਰਾ ਮਨਜਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਵਿੰਦਰ ਸਿੰਘ ਹੀਰਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਰੱਖਿਅਕ ਵੱਲੋਂ ਇਹ ਨਿਯੁਕਤੀਆਂ ਕਰਨ ਉਪਰੰਤ ਕਿਹਾ ਕਿ ਸਮਾਜ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਭਵਿੱਖ ਬਣਾਉਣ ਲਈ ਮਨੁੱਖੀ ਅਧਿਕਾਰ ਰੱਖਿਅਕ ਪੰਜਾਬ ਸੂਬੇ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਸੈਮੀਨਾਰ ਕਰਕੇ ਜਾਗਰੂਕ ਕਰਨ ਲਈ ਭੂਮਿਕਾ ਨਿਭਾਏਗਾ ।ਪ੍ਰਧਾਨ ਹੀਰਾ ਨੇ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਲੋਕਾਂ ਨੂੰ ਸਮਾਜ ਸੇਵਾ ਲਈ ਨਿਯੁਕਤੀਆਂ ਬੰਦ ਟੈਚੀ ਵਿੱਚੋਂ ਨਹੀਂ ਨਿਕਲਣਗੀਆਂ।ਲੋਕਾਂ ਨੂੰ ਸਮਾਜ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਮਨੁੱਖੀ ਅਧਿਕਾਰ ਰੱਖਿਅਕ ਨਾਲ ਜੁੜਨ ਦਾ ਸੱਦਾ ਦਿੱਤਾ।ਉਹਨਾਂ ਨਵ ਨਿਯੁਕਤ ਚੇਅਰਮੈਨ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਵਲੋਂ ਕਰੋਨਾ ਕਾਲ ਦੌਰਾਨ ਸਮਾਜ ਸੇਵਾ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਹਨਾਂ ਦੇ ਰੁਤਬੇ ਕਰਕੇ ਪੰਜਾਬ ਚੇਅਰਮੈਨ ਦਾ ਮਾਣ ਦਿੱਤਾ।ਕੌਮੀ ਪ੍ਰਧਾਨ ਮਹਿਲਾ ਮੈਡਮ ਰਜਿੰਦਰ ਕੌਰ ਪਨਾਗ ਨੇ ਔਰਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ,ਜੁਲਮਾਂ ਦੇ ਖਿਲਾਫ ਔਰਤ ਸਮਾਜ ਨੂੰ ਮਨੁੱਖੀ ਅਧਿਕਾਰ ਰੱਖਿਅਕ ਨਾਲ ਜੁੜਨ ਦੀ ਅਪੀਲ ਕੀਤੀ।ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮਦਨ ਨੇ ਕਿਹਾ ਕਿ ਸਾਡੀ ਇਹ ਸੰਸਥਾ ਬਿਨਾਂ ਸਵਾਰਥ ਤੋਂ ਲੋਕਾਂ ਦੇ ਭਲੇ ਲਈ ਇਨਸਾਫ ਪਸੰਦ ਨੂੰ ਇਨਸਾਫ ਦੇਣ ਲਈ ਹਮੇਸ਼ਾ ਯਤਨਸ਼ੀਲਤਾ ਨਾਲ ਕੰਮ ਕਰ ਰਹੀ ਹੈ।ੳੇੁਹਨਾਂ ਇੱਕ ਹੋਰ ਮੰਚ ਦੇ ਪ੍ਰਧਾਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਦੀ ਘੱਟ ਗੱਲ ਕਰ ਰਿਹਾ ਹੈ ਅਤੇ ਆਪਣੇ ਭਲੇ ਅਤੇ ਸਵਾਰਥ ਲਈ ਨਿੱਤ ਨਵੇਂ ਲੋਕਾਂ ਨੂੰ ਜੋੜ ਕੇ ਨਿਯੁਕਤੀਆਂ ਦੇ ਨਾਮ ਤੇ ਜੇਬ ਭਰਨ ਦਾ ਕੰਮ ਕਰ ਰਿਹਾ ਹੈ।ਜਿਸ ਤੋਂ ਸਰਗਰਮ ਅਤੇ ਸਮਾਜ ਵਿੱਚ ਰੁਤਬਾ ਰੱਖਣ ਵਾਲੇ ਲੋਕਾਂ ਨੇ ਨਾਤਾ ਤੋੜ ਲਿਆ ਹੈ।ਨਗਿੰਦਰ ਸਿੰਘ ਬਿੱਲੂ ਚੇਅਰਮੈਨ ਕਰਾਈਮ ਸੈੱਲ ਪੰਜਾਬ ਨੇ ਕਿਹਾ ਕਿ ਅਸੀਂ ਜਨਤਾ ਨੂੰ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਿਸੇ ਵੀ ਕੰਮ ਲਈ ਰਿਸ਼ਵਤ ਨਾ ਦੇਣ ਅਤੇ ਪ੍ਰਸ਼ਾਸਨ ਵੀ ਭ੍ਰਿਸ਼ਟਾਚਾਰ ਮੁਕਤ ਹੋਣ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਨਵ ਨਿਯੁਕਤ ਪੰਜਾਬ ਚੇਅਰਮੈਨ ਸ੍ਰੀ ਚੇਤਰਾਮ ਰਤਨ ਨੇ ਕੌਮੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਰ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਵਿਚ ਹਿੱਸਾ ਪਾਉਂਦਿਆਂ ਮਨੁੱਖੀ ਅਧਿਕਾਰ ਰੱਖਿਅਕ ਦੇ ਨਾਂ ਦੁਆਬੇ ਵਿਚ ਚਮਕਾਵੇਗੀ ਅਤੇ ਜਲਦ ਹੀ ਹੋਰ ਵੱਧ ਤੋਂ ਵੱਧ ਨਿਯੁਕਤੀਆਂ ਕਰਦਿਆਂ ਐਚ ਆਰ ਪੀ ਦਾ ਘੇਰਾ ਵਧਾਇਆ ਜਾਵੇਗਾ।ਨਵ ਨਿਯੁਕਤ ਪੰਜਾਬ ਬੁਲਾਰਾ ਮਨਜਿੰਦਰ ਸਿੰਘ ਨੇ ਕੌਮੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਹੋਰ ਮੰਚ ਸੰਚਾਲਕ ਨੂੰ ਸਾਡੇ ਇਲਾਕੇ ਵਿੱਚ ਚਿੱਟ ਫੰਡ ਕੰਪਨੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਜਿਸ ਮੰਚ ਵਿੱਚ ਮੈਨੂੰ ਅਡਵਾਈਜ਼ਰ ਬਣਾਇਆ ਗਿਆ ਸੀ।ਉਸ ਦੇ ਪ੍ਰਧਾਨ ਵਲੋਂ ਮੇਰੀ ਕੋਈ ਵੀ ਅਡਵਾਈਜ਼ ਨਹੀਂ ਮੰਨੀ ਅਤੇ ਵਨ ਮੈਨ ਸ਼ਿਪ ਨਾਲ ਮੰਚ ਚਲਾ ਰਿਹਾ ਹੈ।ਜਿਸ ਕਰਕੇ ਲੋਕ ਮੈਂਬਰ ਬਣਨ ਤੋਂ ਬਾਅਦ ਜਲਦੀ ਹੀ ਸਾਥ ਛੱਡ ਦਿੰਦੇ ਹਨ।
ਇਸ ਤੋਂ ਇਲਾਵਾ ਵਿਸ਼ੇਸ਼ ਤੋਰ ਤੇ ਜਸਵੀਰ ਸਿੰਘ ਸੈਕਟਰੀ ਲੁਧਿਆਣਾ,ਹਰਮਿੰਦਰ ਸਿੰਘ ਬੈਂਸ ਕੌਮੀ ਚੇਅਰਮੈਨ ਕਰਾਈਮ,ਹਰਸ਼ਦੀਪ ਸਿੰਘ ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ,ਬੇਅੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼ਾਮਿਲ ਹੋਏ।
No comments:
Post a Comment