ਬੰਗਾ 31,ਅਗਸਤ (ਮਨਜਿੰਦਰ ਸਿੰਘ)
ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ੍ਰੀ ਰਵੀ ਭੂਸ਼ਨ ਗੋਇਲ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਵਪਾਰਕ ਅਦਾਰੇ ਗੋਇਲ ਹਾਰਡਵੇਅਰ ਸਟੋਰ ਗੜ੍ਹਸ਼ੰਕਰ ਰੋਡ ਵਿਖੇ ਜਨਮ ਅਸ਼ਟਮੀ ਦੀ ਖੁਸ਼ੀ ਵਿਚ ਛੋਲੇ ਭਟੂਰਿਆਂ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ਪੰਕਜ ਗੋਇਲ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਨਾਲ ਹੀ ਪਰਿਵਾਰ ਵਿਚ ਖੁਸ਼ੀਆਂ, ਵਪਾਰਕ ਅਤੇ ਹੋਰ ਤਰੱਕੀਆਂ ਮਿਲਦੀਆਂ ਹਨ , ਉਸ ਭਗਵਾਨ ਦਾ ਦਿੱਤਾ ਹੀ ਅਸੀਂ ਸਭ ਖਾਂਦੇ ਹਾਂ ਇਸ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲੈਣ ਲਈ ਅੱਜ ਉਨ੍ਹਾਂ ਦੇ ਜਨਮ ਉਤਸਵ ਦੀ ਖ਼ੁਸ਼ੀ ਵਿੱਚ ਇਹ ਲੰਗਰ ਲਗਾਇਆ ਗਿਆ ਹੈ¦ ਇਸ ਮੌਕੇ ਹੈਪੀ ਗੁਪਤਾ, ਦੀਪਕ ਗੁਪਤਾ, ਦਿਵੇਸ਼ ਗੋਇਲ, ਉਪਤੇਸ ਗੋਇਲ ,ਅਮਿਤ ਗੁਪਤਾ ਪਰਾਦਿਅਮ ਗੁਪਤਾ ਆਦਿ ਹਾਜ਼ਰ ਸਨ ।
No comments:
Post a Comment