ਬੰਗਾ 31,ਅਗਸਤ (ਮਨਜਿੰਦਰ ਸਿੰਘ) ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਅਤੇ ਵਾਈਸ ਪ੍ਰਧਾਨ ਜਸਵੀਰ ਕੁਮਾਰ ਕਲੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ: ਹਰਨੇਕ ਸਿੰਘ ਦੁਸਾਂਝ ਦੀ ਯੋਗ ਅਗਵਾਈ ਹੇਠ ਟੀਮ ਵੱਲੋਂ ਜ਼ਿਲ੍ਹੇ ਦੇ ਕਸਬਾ ਔੜ ਦੇ ਵਸਨੀਕ ਅਨਿਲ ਕੁਮਾਰ ਜੋ ਕਿ ਦੋ ਬੇਟੀਆਂ ਤੇ ਇੱਕ ਬੇਟੇ ਦਾ ਪਿਤਾ ਹੈ ਦੀ ਬਹੁਤ ਮਾੜੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਆਰਥਿਕ ਮਦਦ ਕੀਤੀ ਗਈ ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਦਿਨੀਂ ਇਨਵੈਸਟੀਗੇਸ਼ਨ ਕੀਤੀ ਗਈ ਸੀ ਕੇ ਅਨਿਲ ਕੁਮਾਰ ਜੋ ਕਿ ਘੋੜਾ ਰੇਹੜੇ ਨਾਲ ਭੱਠੇ ਤੇ ਇੱਟਾਂ ਢੋਣ ਦਾ ਕੰਮ ਕਰਦਾ ਹੈ ਕਿਸੇ ਦੁਰਘਟਨਾ ਦੌਰਾਨ ਉਸ ਦੇ ਘੋੜੇ ਦੀ ਲੱਤ ਟੁੱਟਣ ਉਪਰੰਤ ਮੌਤ ਹੋ ਜਾਣ ਨਾਲ ਉਸ ਦਾ ਰੋਜ਼ਗਾਰ ਠੱਪ ਹੋ ਗਿਆ ਹੈ । ਉਹ ਅਤੇ ਉਸ ਦੇ ਬੱਚੇ ਰੋਟੀ ਤੋਂ ਵੀ ਅਵਾਜ਼ਾਰ ਹਨ।ਇਸ ਲਈ ਟੀਮ ਵੱਲੋਂ ਮਾਇਆ ਇਕੱਤਰ ਕਰਕੇ ਉਸ ਦੀ ਅੱਜ ਆਰਥਿਕ ਮੱਦਦ ਕੀਤੀ ਗਈ ਹੈ ਤਾਂ ਜੋ ਉਹ ਘੋੜਾ ਖਰੀਦ ਕੇ ਆਪਣਾ ਕੰਮਕਾਜ ਦੁਬਾਰਾ ਸ਼ੁਰੂ ਕਰ ਸਕੇ ।ਇਸ ਮੌਕੇ ਪ੍ਰਧਾਨ ਦੁਸਾਂਝ ਦੇ ਨਾਲ ਗੁਲਸ਼ਨ ਕੁਮਾਰ ਜ਼ਿਲਾ ਜਨਰਲ ਸੈਕਟਰੀ ,ਬਲਬੀਰ ਸਿੰਘ ਰਾਏ ,ਮਨਜਿੰਦਰ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ ,ਤਰਸੇਮ ਸਿੰਘ ਅਤੇ ਰੂਪ ਲਾਲ ਰੂਪਾ',ਪਵਨ ਕੁਮਾਰ ਹਾਜ਼ਰ ਸਨ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment