ਬੰਗਾ 2, ਸਤੰਬਰ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਮੀਨੂੰ ਅਰੌੜਾ ਕੌਂਸਲਰ ਅਤੇ ਸਾਗਰ ਅਰੌੜਾ ਵਾਰਡ ਨੰ 05 ਦੇ ਯਤਨਾ ਸਦਕਾ ਆਰੀਆ ਸਮਾਜ ਮੰਦਿਰ ਬੰਗਾ ਵਿਖੇ ਕੌਵਿਡਸ਼ੀਲਡ ਵੈਕਸੀਨ ਦਾ ਕੈਪ ਲਗਵਾਇਆ ਗਿਆ।ਜਿਸ ਵਿੱਚ ਸਿਵਲ ਹਸਪਤਾਲ ਬੰਗਾ ਦੇ ਡਾਕਟਰ ਸੰਦੀਪ ਦੀ ਅਗਵਾਈ ਵਿੱਚ ਉਨ੍ਹਾਂ ਦੇ ਟੀਮ ਮੈਂਬਰ ਮੈਡਮ ਰਿੰਕੀ,ਮੈਡਮ ਨੇਹਾ, ਟੀਚਰ ਰਜਿੰਦਰ, ਟੀਚਰ ਰਮਨ ਅਤੇ ਰਾਜ ਕੁਮਾਰ ਨੇ 370 ਤੌ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ । ਇਸ ਕੈਂਪ ਵਿੱਚ ਆਰੀਆਂ ਸਮਾਜ ਮੰਦਿਰ ਦੇ ਪ੍ਰਧਾਨ ਵਿਨੋਦ ਸ਼ਰਮਾ, ਸੈਕਟਰੀ ਸ਼ਾਮ ਲਾਲ ਅਤੇ ਸ਼ੁਸ਼ੀਲ ਕੁਮਾਰ, ਡਾਕਟਰ ਰਾਜੇਸ਼ ਸ਼ਰਮਾ ਅਤੇ ਸਪਨਾ ਸ਼ਰਮਾ ਹੋਰ ਬਹੁਤ ਮੈਬਰਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ ।
,
No comments:
Post a Comment