Thursday, September 2, 2021

ਪਿੰਡ ਚਾਹਲ ਕਲਾਂ ਚ ਗੁੱਗਾ ਜਾਹਰ ਪੀਰ ਜੀ ਦੀ ਯਾਦ ਚ ਸਲਾਨਾ ਛਿੰਝ ਮੇਲਾ ਕਰਵਾਇਆ

ਛਿੰਝ ਮੇਲੇ ਦੌਰਾਨ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਠੰਡੇ ਮਿੱਠੇ ਜਲ ਸੰਗਤਾਂ  ਨੂੰ ਛਕਾਉਦੇ ਹੋਏ ਨਾਲ ਜਸਪਾਲ ਚਾਹਲ,ਕੁਲਦੀਪ ਰਾਮ ਹੋਰ ਪਿੰਡ ਵਾਸੀ।

ਮੁਕੰਦਪੁਰ/ਬੰਗਾ (ਹਰਜਿੰਦਰ ਕੌਰ ਚਾਹਲ )
 ਪਿੰਡ ਚਾਹਲ ਕਲਾਂ ‘ਚ ਗੁੱਗਾ ਨੌਮੀ ਮੌਕੇ ਅੱਜ ਗੁੱਗਾ ਜਾਹਰ ਪੀਰ ਜੀ ਕਮੇਟੀ ਅਤੇ ਪਿੰਡ ਦੀ ਸਮੂਹ ਪੰਚਾਇੰਤ ਵੱਲੋਂ ਛਿੰਝ ਮੇਲਾ ਕਰਵਾਇਆ ਗਿਆ। ਗੁੱਗਾ ਜਾਹਰ ਪੀਰ ਕਮੇਟੀ ਦੇ ਮੁਖੀ ਕੁਲਦੀਪ ਰਾਮ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਤੋਂ ਉਹਨਾਂ ਦੀ ਮੰਡਲੀ ਵੱਲੋਂ ਲਗਾਤਾਰ ਕਾਰ ਕੀਤੀ ਗਈ ਤੇ ਗੁੱਗਾ ਜਾਹਰ ਪੀਰ ਜੀ ਦੀਆਂ ਭੇਂਟਾ ਦਾ ਗੁਣਗਾਨ ਕੀਤਾ ਗਿਆ। 
(ਛਿੰਝ ਮੇਲੇ ਦਾ ਦ੍ਰਿਸ਼)
ਛਿੰਝ ਮੇਲਾ ਕਰਵਾ ਕੇ ਗੁੱਗੇ  ਜਾਹਰ ਪੀਰ ਜੀ ਦੀਆਂ ਕਾਰਾਂ ਦੀ ਸਮਾਪਤੀ ਕੀਤੀ ਗਈ।ਛਿੰਝ ਮੇਲੇ ਦੌਰਾਨ ਸੰਗਤਾਂ ਲਈ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਜਸਪਾਲ ਚਾਹਲ, ਛਿੰਦਾ ਰਾਮ, ਮੋਹਣ ਲਾਲ, ਕਸ਼ਮੀਰੀ ਲਾਲ, ਕੁਲਦੀਪ ਚੰਦ, ਰਵੀ ਕੁਮਾਰ, ਦਾਲਾ ਰਾਮ, ਸਤਵਿੰਦਰ ਸੱਤੀ, ਵਿਜੇ ਕੁਮਾਰ,ਰਾਜ ਕੁਮਾਰ,ਸਤਨਾਮ ਰਾਮ, ਬਲਵਿੰਦਰ ਕੁਮਾਰ, ਗੁਰਪ੍ਰੀਤ ਕੁਮਾਰ, ਬਲਵੀਰ ਕੁਮਾਰ, ਦਵਿੰਦਰ ਬੰਗਾ, ਕਰਨਪ੍ਰੀਤ ਬੰਗਾ, ਨਰੇਸ਼ ਕੁਮਾਰ,ਚਰਨ ਦਾਸ, ਪੰਕਜ ਬੰਗਾ, ਰਾਜ ਕੁਮਾਰ ਬੰਗਾ, ਵਿਕਾਸ ਬੰਗਾ, ਭੁਪਿੰਦਰ ਬੰਗਾ ਆਦਿ 




No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...