Friday, December 31, 2021

ਖਟਕੜ ਕਲਾਂ ’ਚ ਸ਼ਹੀਦਾਂ ਨੂੰ ਸਿਜਦਾ ਕਰਕੇ ਆਪ ਆਗੂ ਕੁਲਜੀਤ ਸਿੰਘ ਸਰਹਾਲ ਵਲੋਂ ਚੋਣ ਮੁਹਿੰਮ ਅਰੰਭ------------ਹਰ ਵਰਗ ਨੂੰ ਨਾਲ ਲੈ ਕੇ ਚੱਲਾਗਾਂ - ਸਰਹਾਲ

ਬੰਗਾ, 31 ਦਸੰਬਰ (ਮਨਜਿੰਦਰ ਸਿੰਘ ) ਸ਼ਹੀਦ-ਏ-  ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਸਪੁੱਤਰ ਸਾਬਕਾ ਵਿਧਾਇਕ ਬਲਵੰਤ ਸਿੰਘ ਸਰਹਾਲ ਨੇ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਉਪਰੰਤ ਲੰਮਾ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬ ਨੂੰ ਕੰਗਾਲ ਸੂਬਾ ਬਣਾ ਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਅਤੇ ਹੋਰ ਮਹਾਨ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੋ ਕੁਰਬਾਨੀਆਂ ਦਿੱਤੀਆਂ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਲੋਕਾਂ ਲਈ ਆਸ ਦੀ ਕਿਰਨ ਹੈ। ਜਿਵੇਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਸੁਧਾਰ ਲਿਆਂਦਾ ਹੈ ਇਸੇ ਤਰ੍ਹਾਂ ਪੰਜਾਬ ਵਿਚ ਵੀ ਸਿੱਖਿਆ, ਸਿਹਤ ਖੇਤਰ ’ਚ ਸੁਧਾਰ ਲਿਆਂਦਾ ਜਾਵੇਗਾ ਅਤੇ ਬੇਰੁਜ਼ਗਾਰੀ ਦੂਰ ਕੀਤੀ ਜਾਵੇਗੀ। ਇਸ ਮੌਕੇ ’ਤੇ ਬਲਵੀਰ ਸਿੰਘ ਕਰਨਾਣਾ ਜ਼ਿਲ੍ਹਾ ਪ੍ਰਧਾਨ ਐਸ. ਵਿੰਗ, ਗੁਰਨਾਮ ਸਕੋਹਪੁਰੀ ਹਲਕਾ ਕੋਆਰਡੀਨੇਟਰ, ਪੁਸ਼ਪਾ ਦੇਵੀ ਬਹਿਰਾਮ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ, ਨਰਿੰਦਰ ਰੱਤੂ, ਸੁਰਿੰਦਰ ਘਈ, ਸਰਬਜੀਤ ਸਾਬੀ ਕੌਂਸਲਰ ਬੰਗਾ, ਸਾਗਰ ਅਰੋੜਾ ਬੰਗਾ, ਬਲਿਹਾਰ ਸਿੰਘ ਮਾਨ, ਸਤਨਾਮ ਸਿੰਘ ਝਿੱਕਾ, ਗੁਰਮੁੱਖ ਸਿੰਘ ਬਹਿਰਾਮ, ਜਗਨ ਨਾਥ ਸੰਧਵਾਂ, ਜਸਵਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਚੱਕਗੁਰੂ, ਰਣਜੀਤ ਸਿੰਘ ਸਰਹਾਲ, ਭੁਪਿੰਦਰ ਸਿੰਘ ਘਟਾਰੋਂ, ਬਲਰਾਜ ਸਿੰਘ ਨੂਰਪੁਰ, ਨਵਜੀਵਨ ਸਿੰਘ ਜੀਵਨ, ਸੋਢੀ ਸਿੰਘ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਅੰਮ੍ਰਿਤਪਾਲ ਸਿੰਘ ਮਾਂਗਟ, ਬਿੰਦਰ ਖਟਕੜ, ਕੁਲਵੀਰ ਕੌਰ ਸ਼ੇਖੂਪੁਰ, ਆਦਿ ਹਾਜ਼ਰ ਸਨ।

Thursday, December 30, 2021

ਖਟਕੜ ਕਲਾਂ ਵਿਖੇ ਲੇਖਕ ਹਰਬੰਸ ਹੀਉਂ ਨਾਲ ਸੰਵਾਦ ਰਚਾਇਆ:

ਬੰਗਾ30, ਦਸੰਬਰ( ਮਨਜਿੰਦਰ ਸਿੰਘ )
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪੰਜਾਬ ਭਰ ਦੇ ਲੇਖਕਾਂ ਨੂੰ ਆਪਣੇ ਕਲਾਵੇ ਵਿਚ ਲੈਣ ਲਈ "ਸੱਤ ਦਿਨ, ਸੱਤ ਲੇਖਕ ਅਤੇ ਸੱਤ ਥਾਵਾਂ" ਦੀ ਲੜੀ ਦੇ ਸਮਾਗਮ ਦੇ ਆਖ਼ਰੀ ਅਤੇ ਸੱਤਵੇਂ ਦਿਨ ਦੇ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਦੇ ਜਨਰਲ ਸੱਕਤਰ ਹਰਬੰਸ ਹੀਉਂ ਨਾਲ ਇਕ ਸਾਹਿਤਕ ਸੰਵਾਦ ਰਚਾਇਆ ਗਿਆ। ਇਹ ਸਮਾਗਮ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਖਟਕੜ ਕਲਾਂ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਰਿੰਦਰ ਮਾਹੀ ਨੇ ਕੀਤੀ। ਸਤਵਿੰਦਰ ਮੱਲ ਮੀਤ ਪ੍ਰਧਾਨ ਆਲ ਇੰਡੀਆ ਬੈਂਕਿੰਗ ਯੁਨੀਅਨ ਪੰਜਾਬ‌ ਹਰਿਆਣਾ ਨੇ ਮੁੱਖ ਮਹਿਮਾਨ ਅਤੇ ਗੁਰਦਿਆਲ ਸਿੰਘ ਜਗਤਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੇਖਕ ਹਰਬੰਸ ਹੀਉਂ ਨੇ ਆਪਣੀਆਂ ਜੀਵਨ ਯਾਦਾਂ ਅਤੇ ਰਚਨਾਵਾਂ ਸਰੋਤਿਆਂ ਸੰਗ ਸਾਂਝੀਆਂ ਕੀਤੀਆਂ। ਇਸ ਸਮਾਗਮ ਦੌਰਾਨ ਦੀਪ ਕਲੇਰ, ਜਸਵੰਤ ਖਟਕੜ, ਹਰੀ ਰਾਮ ਰਸੂਲਪੁਰੀ, ਸਨਦੀਪ ਨਈਅਰ, ਪਰਮਜੀਤ ਸਿੰਘ ਖਟੜਾ, ਗੁਰਦੀਪ ਸਿੰਘ ਸੈਣੀ, ਜਸਵੀਰ ਸਿੰਘ ਮੰਗੂਵਾਲ, ਤਰਸੇਮ ਸਾਕੀ, ਤਲਵਿੰਦਰ ਸ਼ੇਰਗਿੱਲ, ਸਤਵਿੰਦਰ ਸੰਧੂ, ਕ੍ਰਿਸ਼ਨ ਹੀਉਂ, ਸੋਮਾ ਸਬਲੋਕ, ਸੁਰਿੰਦਰ ਸਿੰਘ ਖਾਲਸਾ, ਸੁੱਚਾ ਰਾਮ ਖਟਕੜ, ਹਰਨੀਤ ਆਦਿ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਹਾਜ਼ਰੀ ਭਰੀ।

Sunday, December 26, 2021

ਨਮਿਤਾ ਚੌਧਰੀ ਵੀ ਹਨ ਬੰਗਾ ਹਲਕੇ ਦੇ ਕਾਂਗਰਸੀਆਂ ਦੀ ਪਸੰਦ :

ਬੰਗਾ 26,ਦਸੰਬਰ( ਮਨਜਿੰਦਰ ਸਿੰਘ)
ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਦੀ ਲੜਕੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਵ: ਚੌਧਰੀ ਸੁੰਦਰ  ਸਿੰਘ ਦੀ ਪੋਤੀ ਮੈਡਮ ਨਮਿਤਾ   ਚੌਧਰੀ ਨੂੰ ਜੇ ਬੰਗਾ ਹਲਕੇ ਤੋਂ ਕਾਂਗਰਸ ਪਾਰਟੀ ਉਮੀਦਵਾਰ ਐਲਾਨਦੀ ਹੈ ਤਾਂ ਇਹ ਬੰਗਾ ਹਲਕੇ ਲਈ ਬਹੁਤ ਖ਼ੁਸ਼ੀ ਅਤੇ ਮਾਣ ਵਾਲਾ ਫ਼ੈਸਲਾ ਹੋਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ  ਦੇ ਕਾਂਗਰਸ ਵਰਕਰਾਂ ਵੱਲੋਂ ਬੰਗਾ ਦੇ ਇਕ ਨਿੱਜੀ ਚੈਨਲ ਨੂੰ ਵਿਚਾਰ ਦਿੰਦਿਆਂ  ਕੀਤਾ । ਕਾਂਗਰਸੀ ਆਗੂ ਅਤੇ ਵਰਕਰਾਂ ਨੇ ਕਿਹਾ ਕਿ ਜਿਸ ਵੇਲੇ ਫਿਲੌਰ ਹਲਕੇ ਤੋਂ ਮੈਡਮ ਪਾਰਲੀਮੈਂਟ ਮੈਂਬਰ ਸਨ ਬੰਗਾ ਵਿਧਾਨ ਸਭਾ ਹਲਕਾ ਫਿਲੌਰ ਪਾਰਲੀਮਾਨੀ ਹਲਕੇ ਵਿੱਚ ਆਉਂਦਾ ਸੀ ਉਸ ਸਮੇਂ ਬੰਗਾ ਹਲਕੇ ਦੀ ਤਰੱਕੀ ਵਿੱਚ ਸ੍ਰੀਮਤੀ ਚੌਧਰੀ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਜਿਸ ਨੂੰ ਉਹ ਕਦੇ ਭੁਲਾ ਨਹੀਂ ਸਕਦੇ। ਅੱਜ ਵੀ ਉਹ ਬੰਗਾ ਹਲਕੇ ਦੇ ਲੋਕਾਂ ਨਾਲ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਵਿਚਰਦੇ ਹੋਏ ਦੁੱਖ ਸੁੱਖ ਵਿਚ ਸ਼ਾਮਲ ਹੁੰਦੇ  ਰਹਿੰਦੇ ਹਨ। ਇੱਕ ਸਵਾਲ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਅਸੀ ਹਲਕਾ ਬੰਗਾ ਦੇ ਨਿਵਾਸੀ ਤਾਂ ਹਾਈਕਮਾਂਡ ਤੋਂ ਨਮਿਤਾ ਚੌਧਰੀ ਨੂੰ ਟਿਕਟ ਦੇਣ ਦੀ ਮੰਗ ਕਰਦੇ ਹਨ ਪਰ ਹਾਈਕਮਾਂਡ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਸ ਉਮੀਦਵਾਰ ਦੀ ਜਿੱਤ ਲਈ ਅਸੀਂ ਦਿਨ ਰਾਤ ਇੱਕ ਕਰਕੇ ਇਹ ਸੀਟ ਜਿੱਤਕੇ ਕਾਂਗਰਸ ਦੀ ਝੋਲ਼ੀ ਪਾਵਾਂਗੇ। ਉਨ੍ਹਾਂ ਕਿਹਾ ਕਿ ਜੇ ਹਲਕਾ ਬੰਗਾ ਦੇ  ਕਾਂਗਰਸ ਪਾਰਟੀ  ਦੇ ਆਗੂ ਅਤੇ ਵਰਕਰ  ਇੱਕ ਜੁੱਟ ਹੋ ਕੇ ਚੋਣ ਮੈਦਾਨ ਵਿਚ ਉਤਰਨ ਤਾਂ ਕੋਈ ਵੀ ਦੂਸਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਨਹੀਂ ਸਕਦੀ ਹੈ।  ਇਸ ਮੌਕੇ ਜਰਨੈਲ ਸਿੰਘ ਥਾਂਦੀਆਂ ਸਾਬਕਾ ਸਰਪੰਚ  ਮੋਹਨ ਸਿੰਘ ਗਿੱਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬੰਗਾ ,ਸੁਨੀਲ ਦੱਤ ਗੋਗੀ (ਰਾਵਣ),ਮਨੀ ਪਾਠਕ' ਚਰਨ ਕੰਵਲ ਬੇਦੀ, ਬਲਬੀਰ ਮੰਡਾਲੀ ,ਕਿਸ਼ੋਰੀ ਲਾਲ ਪੰਚ, ਸੁਲੱਖਣ ਸਿੰਘ,ਅਤੇ  ਸ਼ਕਤੀ ਆਦਿ ਹਾਜ਼ਰ ਸਨ ।.

ਹਲਕਾ ਬੰਗਾ ਤੋਂ ਇਸ ਵਾਰ ਕਾਂਗਰਸ ਪਾਰਟੀ ਮਜ਼ਬੂਤ ਉਮੀਦਵਾਰ ਦੇਵੇਗੀ -ਚੇਤਨ ਚੌਹਾਨ

ਬੰਗਾ 26,ਦਸੰਬਰ (ਮਨਜਿੰਦਰ ਸਿੰਘ )ਅੱਜ ਬੰਗਾ ਦੇ ਪੰਜਾਬ ਕਾਂਗਰਸ ਪਾਰਟੀ ਦੇ ਹਲਕਾ ਬੰਗਾ ਦੇ ਮੁੱਖ ਦਫ਼ਤਰ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਬੰਗਾ ਤੋਂ ਕਾਂਗਰਸ ਪਾਰਟੀ ਦੇ  ਉਮੀਦਵਾਰੀ ਦੇ ਸੰਬੰਧ ਵਿਚ ਇਕ ਮੀਟਿੰਗ ਕੀਤੀ ਗਈ । ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸ੍ਰੀ ਚੇਤਨ ਚੌਹਾਨ , ਜ਼ਿਲ੍ਹਾ   ਅਬਜ਼ਰਵਰ ਸ੍ਰੀ ਮੁਨੀਸ਼ ਰਾਣਾ ,  ਜ਼ਿਲ੍ਹਾ ਪ੍ਰਧਾਨ ਸੰਜੀਵ ਭਾਟੀਆ  ਉਚੇਚੇ ਤੌਰ ਤੇ ਪਹੁੰਚੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨਣ ਬਾਰੇ ਆਪਣੇ ਵਿਚਾਰ ਰੱਖੇ । ਇਸ ਮੌਕੇ ਸਕੱਤਰ ਚੇਤਨ ਚੌਹਾਨ  ਨੇ ਪੰਜਾਬ ਦੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਸੋਚ ਨਹੀਂ ਸਕਦਾ ਸੀ ਕਿ ਕਿਸੇ ਦਲਿਤ ਅਤੇ ਗ਼ਰੀਬ ਪਰਿਵਾਰ ਵਿੱਚੋਂ ਉੱਠੇ  ਐਮ ਐਲ ਏ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਕਾਂਗਰਸ ਪਾਰਟੀ ਨੇ ਚੰਨੀ ਦੇ ਰੂਪ ਵਿਚ ਇਹ ਬਦਲਾਅ ਕਰ ਕੇ ਦਿਖਾਇਆ ਹੈ । ਜੋ ਕਿ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੇ ਹਨ । ਬੰਗਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਬੰਗਾ ਨੂੰ ਇਸ ਵਾਰ ਕਾਂਗਰਸ ਪਾਰਟੀ ਇਨਸਾਫ ਦਿੰਦੇ ਹੋਏ ਇਕ ਬਹੁਤ ਹੀ ਵਧੀਆ ਅਤੇ ਮਜ਼ਬੂਤ ਉਮੀਦਵਾਰ ਦੇਵੇਂਗੀ ਤਾਂ ਜੋ 2022 ਵਿਚ ਸਰਕਾਰ ਵੀ ਕਾਂਗਰਸ ਦੀ ਹੋਵੇਗੀ ਅਤੇ ਬੰਗਾ ਦਾ ਵਿਧਾਇਕ ਵੀ ਕਾਂਗਰਸ ਦਾ ਹੋਵੇਗਾ ਜੋ ਕਿ ਪਿਛਲੇ ਪੰਦਰਾਂ ਸਾਲ ਵਿੱਚ ਨਹੀਂ ਹੋ ਸਕਿਆ ਜਿਸ ਕਾਰਨ ਬੰਗਾ ਹਲਕਾ ਤਰੱਕੀ ਦੀਆਂ ਲੀਹਾਂ ਤੋਂ ਪੱਛੜ ਗਿਆ ਹੈ। ਬੰਗਾ ਹਲਕੇ ਤੋਂ ਪਾਰਟੀ  ਦੀ ਏਕਤਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ  ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਇਕੱਠੇ ਹੋ ਕੇ ਚੱਲਣਗੇ ਅਤੇ ਕਾਂਗਰਸ ਪਾਰਟੀ ਹਲਕਾ ਬੰਗਾ ਵਿੱਚ ਵੱਡੀ ਜਿੱਤ ਪ੍ਰਾਪਤ ਕਰੇਗੀ । ਇਸ ਮੌਕੇ ਹਲਕੇ ਬੰਗਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਲਈ ਅਰਜ਼ੀ ਦੇਣ ਵਾਲੇ ਨੇਤਾ  ਚੌਧਰੀ  ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ , ਰਾਜਿੰਦਰ ਸਿੰਘ ਠੇਕੇਦਾਰ ਡਾ ਹਰਪ੍ਰੀਤ ਕੈਂਥ,' ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ ਸੋਖੀ ਰਾਮ ਬਜੋਂ,  ਕਮਲਜੀਤ ਬੰਗਾ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ ।ਵਰਨਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਵੀ ਹੋਰ ਆਗੂਆਂ ਨੇ ਉਮੀਦਵਾਰੀ ਲਈ ਅਰਜ਼ੀ ਦਿੱਤੀ ਹੋਈ ਹੈ ਜਿਨ੍ਹਾਂ ਵਿਚ ਸ੍ਰੀ ਹੁਸਨ ਲਾਲ ਆਈ ਏ ਐੱਸ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਅਤੇ ਮੈਡਮ ਨਮਿਤਾ ਚੌਧਰੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਦੀ ਬੇਟੀ ਹੈ ਸ਼ਾਮਲ ਹਨ । ਇਸ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਚੈੱਕ ਵੀ ਵੰਡੇ ਗਏ ਇਸ ਮੌਕੇ ਸ੍ਰੀ ਗੁਰਬਖਸ਼ਾ ਰਾਮ , ਜਤਿੰਦਰ ਕੌਰ ਮੂੰਗਾ ਕੌਂਸਲਰ , ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ,ਰਘਬੀਰ ਸਿੰਘ ਬਿੱਲਾ ਗੁਰਦੇਵ ਸਿੰਘ ਨਾਮਧਾਰੀ ,ਸਰਬਜੀਤ ਸਿੰਘ ਸਾਬੀ ਕੁਲਵਰਨ ਸਿੰਘ,ਅਮਰਜੀਤ ਸਿੰਘ ਕਲੇਰ ਮਲਕੀਤ ਸਿੰਘ ਬਾਹੜੋਵਾਲ ਜਰਨੈਲ ਸਿੰਘ ਥਾਂਦੀਆਂ  ਤਲਵਿੰਦਰ ਕੌਰ ਕੌਂਸਲਰ  ,ਭੁਪਿੰਦਰ ਸਿੰਘ ਉੱਚਾ ,ਮੋਹਨ ਸਿੰਘ ਗਿੱਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਬੰਗਾ ,,ਮਨੀ ਪਾਠਕ' ਚਰਨ ਕੰਵਲ ਬੇਦੀ, ਬਲਬੀਰ ਮੰਡਾਲੀ ,ਕਿਸ਼ੋਰੀ ਲਾਲ ਪੰਚ, ਆਦਿ ਹਾਜ਼ਰ ਸਨ । 

Tuesday, December 21, 2021

ਐਨ ਆਰ ਆਈ ਲਾਖਾ ਪਰਿਵਾਰ ਵੱਲੋ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ ਗਈਆਂ -ਅਮਰਜੀਤ ਕਰਨਾਣਾ

ਬੰਗਾ22, ਦਸੰਬਰ (ਮਨਜਿੰਦਰ ਸਿੰਘ ) ਐਨ ਆਰ ਆਈ ਲਾਖਾ ਪਰਵਾਰ ਵੱਲੋਂ ਭੇਜੀ ਗਈ ਰਾਸ਼ੀ ਨਾਲ ਸਮਾਜ ਸੇਵੀ ਅਮਰਜੀਤ ਸਿੰਘ ਕਰਨਾਣਾ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਪਹਿਲੀ ਤੋਂ ਲੈ ਕੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਦਿੱਤੀਆਂ ਗਈਆਂ¦  ਇਹ ਰਾਸ਼ੀ ਸਰਦਾਰ ਹਰਭਜਨ ਸਿੰਘ ਲਾਖਾ ਸਪੋਰਟਸ ਕਲੱਬ ਦੇ ਚੇਅਰਮੈਨ ਪਰਮਜੀਤ ਸਿੰਘ ਲਾਖਾ ਓਮ ਪ੍ਰਕਾਸ਼ ਲਾਖਾ ਕੈਨੇਡਾ ਵੱਲੋ ਅਮਰਜੀਤ ਸਿੰਘ ਕਰਨਾਣਾ ਨੂੰ ਭੇਜੀ ਗਈ ਉਹਨਾਂ ਨੇ ਪ੍ਰਾਇਮਰੀ ਸਕੂਲ ਦੇ 109 ਬੱਚਿਆਂ ਨੂੰ ਬੂਟ ਜਰਾਬਾਂ ਦਿੱਤੀਆਂ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਲਾਖਾਂ ਪਰਵਾਰ ਤੇ ਅਮਰਜੀਤ ਸਿੰਘ ਕਰਨਾਣਾ ਦਾ ਧੰਨਵਾਦ ਕੀਤਾ ਲਾਖਾਂ ਪਰਿਵਾਰ ਵੱਲੋਂ ਇਹ ਵੀ ਕਿਹਾ ਕਿ ਹੋਰ ਵੀ ਅਗਰ ਕੋਈ ਸਕੂਲ ਨੂੰ ਲੋੜ ਹੋਵੇ ਤਾਂ ਅਸੀਂ ਹਰ ਟੈਮ ਹਾਜਰ ਹਾਂ ।  ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਮੈਨ ਰਾਕੇਸ਼ ਕੁਮਾਰ ਲੱਧੜ  ਇੰਟਰਨੇਸ਼ਨਲ ਵੇਟ ਲਿਫਟਰ ਸੰਤੋਖ ਕੁਮਾਰ ਬਿੱਲਾ ਕੇਵਲ ਚੰਦ ਮੇਹਲੀਆਣਾ, ਚੰਦਰ ਪ੍ਰਕਾਸ਼ ਬਿੱਟੂ ਰਾਜਿੰਦਰ ਸਿੰਘ ਲਾਖਾ ,ਬਲਕਾਰ ਸਿੰਘ ਸੀ.ਐਚ.ਟੀ. ,ਪਰਮਿੰਦਰ ਕੌਰ ,ਨੀਲਮ ਰਾਣੀ,ਮਨਪ੍ਰੀਤ ਕੌਰ ਆਦਿ ਹਾਜ਼ਰ ਸਨ ।

ਬੀਜੇਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਕਿਸਾਨ ਆਗੂਆਂ ਨੇ ਪੋਚੀ ਕਾਲਖ:

ਬੰਗਾ 21,ਦਸੰਬਰ (ਮਨਜਿੰਦਰ ਸਿੰਘ)  
ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਸਾਨ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਇਸ ਦੇ ਚੱਲਦਿਆਂ ਹੁਣ ਭਾਜਪਾ ਵਲੋਂ 2022 ਦੀ ਚੋਣ ਨੂੰ ਦੇਖਦੇ ਹੋਏ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਉਸ ਵੇਲੇ ਦਿਖਾਈ ਦਿੱਤੀਆਂ ਜਦੋਂ ਸਵੇਰੇ ਉਠਦੇ ਸਾਰ ਹੀ ਬੰਗਾ ਵਿੱਚ ਬਣੇ ਪੁਲ ਦੇ ਪਿਲਰਾਂ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਤੇ ਨਾਲ਼ ਲਿਖਿਆ ਹੋਇਆ ਵੋਟ ਫਾਰ ਭਾਜਪਾ ਦੇਖਣ ਨੂੰ ਮਿਲਿਆ। ਇਸ ਦੀ ਭਿਣਕ ਜਦੋਂ ਹੀ ਕਿਸਾਨ ਆਗੂਆਂ ਨੂੰ ਮਿਲੀ ਤਾਂ ਉਹਨਾਂ ਨੇ ਕਿਸਾਨ ਆਗੂ ਮਨਦੀਪ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਬਣਾਈ ਟੀਮ ਰਾਹੀਂ ਕਾਲਾ ਰੰਗ ਲੈ ਕੇ ਇਹਨਾਂ ਨਿਸ਼ਾਨਾਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਸਬੰਧੀ ਕਿਸਾਨ ਆਗੂਆਂ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਇਹ ਭਾਜਪਾ ਵਲੋਂ ਪੱਕੇ ਰੰਗਾਂ ਨਾਲ ਕਿਉਂ ਲਿਖੇ ਹਨ। ਉਹਨਾਂ ਕਿਹਾ ਕਿ ਭਾਜਪਾ ਵਲੋਂ ਜਿਸ ਤਰਾਂ ਕਿਸਾਨਾਂ ਮਜਦੂਰਾਂ ਨੂੰ ਡੇਢ ਸਾਲ ਦੇ ਕਰੀਬ ਸੜਕਾਂ ਤੇ ਰੋਲ਼ਿਆ ਉਸ ਹਿਸਾਬ ਨਾਲ ਤਾਂ ਇਹ ਨਿਸ਼ਾਨ ਤਾਂ ਸਾਨੂੰ ਵਿਸ਼ ਦਿਖਾਈ ਦਿੰਦਾ। ਉਹਨਾਂ ਕਿਹਾ ਕਿ ਅਸੀਂ ਸਾਰੇ ਪਿਲਰਾਂ ਤੇ ਇਹ ਨਿਸ਼ਾਨ ਮਿਟਾ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਕਹਿ ਦਿੱਤਾ ਹੈ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾਵੇ ਤੇ ਇਸ ਤਰਾਂ ਪੱਕੇ ਰੰਗਾਂ ਦੀ ਕਿਸੇ ਨੂੰ ਵੀ ਵਰਤੋਂ ਨਾ ਕਰਨ ਦਿੱਤੀ ਜਾਵੇ ਤੇ ਜਿੰਨੇ ਵੀ ਪਿੱਲਰਾਂ ਤੇ ਬੋਰਡ ਪੋਸਟਰ ਆਦਿ ਲਗਾਏ ਹੋਏ ਹਨ ਇਹਨਾਂ ਨੂੰ ਹਟਾਇਆ ਜਾਵੇ।

Saturday, December 11, 2021

ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਵਿਸ਼ੇਸ਼ ਮੀਟਿੰਗ ਹੋਈ :

ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਮੀਟਿੰਗ ਦੌਰਾਨ ਪ੍ਰਧਾਨ ਲਾਇਨ ਧੀਰਜ ਕੁਮਾਰ ਮੱਕਡ਼ ਦੇ ਨਾਲ ਹੋਰ ਲਾਇਨਜ਼ ਕਲੱਬ  ਅਹੁਦੇਦਾਰ ਅਤੇ ਮੈਂਬਰ  

ਬੰਗਾ12, ਦਸੰਬਰ(ਮਨਜਿੰਦਰ ਸਿੰਘ ) ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਇਕ ਵਿਸ਼ੇਸ਼ ਮੀਟਿੰਗ ਬੰਗਾ ਦੇ  ਮਸ਼ਹੂਰ ਰੈਸਟੋਰੈਂਟ ਸਟਾਰ ਬਾਕਸ ਵਿਖੇ ਕਲੱਬ ਦੇ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ, ਪ੍ਰਧਾਨ ਲਾਇਨ ਧੀਰਜ ਮੱਕੜ ਦੀ ਅਗਵਾਈ ਵਿੱਚ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਲਾਇਨ ਧੀਰਜ ਕੁਮਾਰ ਮੱਕੜ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਕਲੱਬ ਦੇ 2021 -22 ਸਾਲ ਦੇ ਰਹਿੰਦੇ ਸਮੇਂ ਵਿੱਚ ਲਗਾਉਣ ਵਾਲੇ ਸਮਾਜ ਸੇਵਾ ਦੇ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਠੰਢ ਦੇ ਮੌਸਮ ਨੂੰ ਦੇਖਦੇ ਹੋਏ ਲੋੜਵੰਦ ਗ਼ਰੀਬ ਲੋਕਾਂ  ਨੂੰ ਕੰਬਲ ਅਤੇ ਹੋਰ ਵਸਤਾਂ ਵੰਡੀਆਂ ਜਾਣਗੀਆਂ , ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ , ਜਨਵਰੀ ਮਹੀਨੇ ਤੋਂ ਰੁੱਖ ਲਗਾਉਣ ਦੇ ਪ੍ਰਾਜੈਕਟ ਕੀਤੇ ਜਾਣਗੇ , ਸ਼ੂਗਰ ਜਾਂਚ ਅਤੇ ਖ਼ੂਨਦਾਨ ਕੈਂਪ ਆਦਿ ਦੇ ਪ੍ਰਾਜੈਕਟ ਕੀਤੇ ਜਾਣਗੇ । ਵਿਚਾਰ ਵਟਾਂਦਰੇ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਇਸ ਦਸੰਬਰ ਮਹੀਨੇ ਦੀ 19 ਤਰੀਕ ਨੂੰ ਲੋੜਵੰਦਾਂ ਨੂੰ ਕੰਬਲ ਵੰਡੇ ਜਾਣ ਦਾ ਪ੍ਰੋਜੈਕਟ ਲਗਾਇਆ ਜਾਵੇਗਾ ਅਤੇ ਬਾਕੀ ਪ੍ਰਾਜੈਕਟਾਂ ਦੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।ਇਸ ਮੌਕੇ ਲਾਇਨ ਬਲਬੀਰ ਸਿੰਘ ਰਾਏ ਡਾਇਰੈਕਟਰ , ਲਾਇਨ  ਹਰਵਿੰਦਰ ਕੁਮਾਰ ਉਪ ਪ੍ਰਧਾਨ,ਲਾਇਨ ਲਖਵੀਰ ਰਾਮ ਲਾਡੀ ਜਨਰਲ ਸਕੱਤਰ,ਲਾਇਨ ਗੁਲਸ਼ਨ ਕੁਮਾਰ ਕਲੱਬ ਫਾਊਂਡਰ , ਲਾਇਨ ਓਮਨਾਥ, ਲਾਇਨ ਜਸਪਾਲ ਸਿੰਘ ਗਿੱਦਾ ਪੀ ਆਰ ਓ,ਲਾਇਨ ਮਨਜਿੰਦਰ ਸਿੰਘ ਜੁਆਇੰਟ ਸੈਕਟਰੀ ਤੇ ਮੀਡੀਆ ਇੰਚਾਰਜ  ਅਤੇ ਲਾਇਨ ਸਤਨਾਮ ਸਿੰਘ ਬਾਲੋ ਹਾਜ਼ਰ ਸਨ ।

ਬੰਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਰੈਲੀ ਵਿੱਚ ਹੋਇਆ ਭਾਰੀ ਇਕੱਠ *-----*:ਗੱਠਜੋੜ ਦੀ ਸਰਕਾਰ ਬਣਨ ਤੇ ਉਪ ਮੁੱਖ ਮੰਤਰੀ ਬਸਪਾ ਦਾ ਹੋਵੇਗਾ - ਸੁਖਬੀਰ ਬਾਦਲ

ਬੰਗਾ 11'ਦਸੰਬਰ (ਮਨਜਿੰਦਰ ਸਿੰਘ )
ਅੱਜ ਬੰਗਾ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋਡ਼ ਵੱਲੋਂ ਪੰਜਾਬ ਦੀਆਂ ਆਉਣ ਵਾਲੀਆਂ  2022 ਦੀਆ  ਵਿਧਾਨ ਸਭਾ  ਚੋਣਾਂ ਦੇ ਸਬੰਧ ਵਿੱਚ ਰੈਲੀ ਕੀਤੀ ਗਈ । ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ  ਸ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇਹ ਸਰਕਾਰ ਝੂਠ ਅਤੇ ਝੂਠੀਆਂ ਸੋਹਾ  ਤੇ ਨਿਰਭਰ ਸੀ ਜੋ ਕਿ ਪੰਜਾਬੀਆਂ ਦੀ ਭਾਵਨਾਵਾਂ ਨਾਲ  ਖੇਡ ਕੇ ਬਣਾਈ ਗਈ । ਉਨ੍ਹਾਂ ਕਿਹਾ ਕਿ ਜੋ ਲੋਕ ਝੂਠੀਆਂ ਸੋਹਾਂ  ਅਤੇ ਫਾਰਮ ਭਰ ਕੇ ਵਾਅਦੇ ਕਰਨਗੇ ਉਨ੍ਹਾਂ ਕਾ ਇਰਾਦਾ ਠੱਗੀ ਮਾਰਨ ਦਾ ਹੁੰਦਾ ਹੈ ।ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਦੀ ਪਾਰਟੀ ਹੈ ਜੋ ਕਿਸਾਨਾਂ ਮਜ਼ਦੂਰਾਂ ਅਤੇ  ਸ਼ਹੀਦਾਂ ਦੀ ਸੋਚ ਤੇ ਚੱਲਣ ਵਾਲੀ ਜਥੇਬੰਦੀ ਹੈ । ਸ਼੍ਰੋਮਣੀ ਅਕਾਲੀ ਦਲ ਨੇ 1966  ਵਿੱਚ  ਵੱਡਾ ਸੰਘਰਸ਼ ਕਰਕੇ ਕਿਸਾਨਾਂ ਨੂੰ ਪੰਜਾਬ ਅਤੇ ਹਰਿਆਣਾ ਵਿਚ ਐੱਮਐੱਸਪੀ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਇਆ । ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀਆਂ  ਗਈਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ 2500ਮੰਡੀਆਂ ,ਫੋਕਲ ਪੁਆਇੰਟ,  ਨਹਿਰਾਂ ਆਟਾ ਦਾਲ ਸਕੀਮ, ਸ਼ਗਨ ਸਕੀਮ ਆਦਿ ਸਕੀਮਾਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਦੇਣ ਹੈ । ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਪੰਜਾਬ ਵਾਸੀਆਂ ਨੂੰ ਵੱਡੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ  ਜਿਨ੍ਹਾਂ ਵਿਚ ਦੇਸ਼ ਜਾਂ ਵਿਦੇਸ਼ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਦੱਸ ਲੱਖ ਦਾ ਲੋਨ ਬਿਨਾਂ ਵਿਆਜ , ਦੱਸ ਲੱਖ ਦਾ ਬੀਮਾ , ਬੇਰੁਜ਼ਗਾਰ ਨੌਜਵਾਨਾਂ ਨੂੰ ਕਾਰੋਬਾਰ ਕਰਨ ਲਈ ਪੰਜ ਲੱਖ ਦਾ ਲੋਨ ਬਿਨਾਂ ਵਿਆਜ ਅਤੇ ਹੋਰ ਸਹੂਲਤਾਂ ਦਾ ਐਲਾਨ ਕੀਤਾ ।ਸਰਦਾਰ ਬਾਦਲ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਉਪ ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਦਾ ਬਣਾਇਆ ਜਾਵੇਗਾ। ਬੰਗਾ ਤੋਂ ਐਲਾਨੇ ਗਏ ਉਮੀਦਵਾਰ ਅਤੇ  ਵਿਧਾਇਕ  ਡਾ  ਸੁਖਵਿੰਦਰ ਕੁਮਾਰ ਸੁੱਖੀ ਨੇ ਸ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਬੰਗਾ ਹਲਕੇ ਦੀ ਤਰੱਕੀ ਲਈ ਸਰਕਾਰ ਆਉਣ ਤੇ 3 ਸੌ ਕਰੋੜ ਰੁਪਏ ਦੀ ਮੰਗ ਕੀਤੀ । ਇਸ ਮੌਕੇ   ਡਾ. ਨੱਛਤਰ ਪਾਲ ਰਾਹੋਂ, ਸ ਜਰਨੈਲ ਸਿੰਘ ਵਾਹਿਦ, ਬਸਪਾ ਦੇ ਸੂਬਾ ਸਕੱਤਰ ਪ੍ਰਵੀਨ ਬੰਗਾ, ਸ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ ਸੁਖਦੀਪ ਸਿੰਘ ਸੁਕਾਰ ਚੀਫ਼ ਸਪੋਕਸਮੈਨ ਯੂਥ ਅਕਾਲੀ ਦਲ, ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ,ਕੌਂਸਲਰ ਜੀਤ ਸਿੰਘ ਭਾਟੀਆ ' ਗੁਰਬਖਸ਼ ਸਿੰਘ ਖਾਲਸਾ, ਸੁਨੀਤਾ ਚੋਧਰੀ,ਜੈ ਪਾਲ ਸੁੰਡਾ, ਕੁਲਵਿੰਦਰ ਸਿੰਘ ਢਾਹਾਂ, ਜਸਵਿੰਦਰ ਸਿੰਘ ਮਾਨ, ਜਤਿੰਦਰ ਮਾਨ, ਕਮਲਜੀਤ ਸਿੰਘ ਮੇਹਲੀ, ਨਿਰਮਲ ਸਿੰਘ ਹੇੜੀਆਂ, ਧਰਮਿੰਦਰ ਸਿੰਘ ਮੰਢਾਲੀ, ਰਣਜੀਤ ਸਿੰਘ ਝਿੰਗੜ, ਵਨੀਤ ਸਰੋਆ, ਮਨੋਹਰ ਕਮਾਮ, ਸੁਖਦੇਵ ਰਾਜ ਮੱਲ੍ਹਾ, ਬਲਵੰਤ ਸਿੰਘ ਲਾਦੀਆਂ, ਰਮਨ ਕੁਮਾਰ ਬੰਗਾ, ਚਰਨਜੀਤ ਗੋਸਲ, ਪ੍ਰਦੀਪ ਜੱਸੀ, ਰੂਪ ਲਾਲ ਧੀਰ, ਹੈਪੀ ਕਲੇਰਾਂ, ਪ੍ਰਕਾਸ਼ ਰਾਮ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਝਿੰਗੜ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ ਪੂਨਮ ਅਰੋਡ਼ਾ   ਆਦਿ ਹਾਜ਼ਰ ਸਨ।

Thursday, December 9, 2021

ਬੰਗਾ ਵਿਖੇ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਖੁੱਲ੍ਹਿਆ :

ਬੰਗਾ 9, ਦਸੰਬਰ (ਮਨਜਿੰਦਰ ਸਿੰਘ )
 ਪੰਜਾਬ ਵਿਧਾਨ ਸਭਾ ਚੋਣਾਂ ਜੋ ਕਿ 2022 ਵਿੱਚ ਹੋਣ ਜਾ ਰਹੀਆਂ ਹਨ ਦਾ ਸਮਾਂ ਨਜ਼ਦੀਕ ਆਉਣ ਦੇ ਨਾਲ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀਆਂ ਹਨ । ਕਾਂਗਰਸ ਪਾਰਟੀ ਹਲਕਾ ਬੰਗਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਹੋਏ ਅੱਜ ਬੰਗਾ ਦੀ ਦਾਣਾ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਕਜੁੱਟਤਾ ਦਿਖਾਉਂਦੇ ਹੋਏ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੰਗਾ ਹਲਕੇ ਤੋਂ ਪਾਰਟੀ ਵਰਕਰ ਅਤੇ ਆਗੂ ਇਕਮੁੱਠ ਹੋ ਕੇ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੇ ਗਏ ਕੈਂਡੀਡੇਟ ਦਾ ਪੂਰਾ ਸਾਥ ਦੇਣਗੇ ਅਤੇ ਕਾਂਗਰਸ ਪਾਰਟੀ ਬੰਗਾ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਚ ਪਵੇਗੀ ਤਾਂ 2022 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਦੁਬਾਰਾ ਬਣ ਸਕੇ ¦ ਇਸ ਮੌਕੇ ਸ੍ਰੀ  ਗੁਰਬਖਸ਼ਾ ਰਾਮ ,ਗੁਰਦੇਵ ਸਿੰਘ ਨਾਮਧਾਰੀ, ਕੌਂਸਲਰ ਜਤਿੰਦਰ ਕੌਰ ਮੂੰਗਾ (ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ), ਹਰੀਪਾਲ ਮੁੱਖ ਬੁਲਾਰਾ ਹਲਕਾ ਬੰਗਾ, ਬਲਵੀਰ ਸਿੰਘ ਖਮਾਚੋਂ , ਸਰਬਜੀਤ ਸਿੰਘ ਸਾਬੀ ,ਸੁਨੀਲ ਦੱਤ ਗੋਗੀ, ਗਿਆਨ ਚੰਦ ਪ੍ਰਧਾਨ ਐਸਸੀ ਸੈੱਲ ਬੰਗਾ ,ਹਰਬੰਸ ਸਿੰਘ ਬਬਲੂ, ਪ੍ਰੇਮ ਕੁਮਾਰ ਬੱਧਣ ,ਸੁਰਿੰਦਰਪਾਲ ਸਰਪੰਚ ,ਰਾਜਬੀਰ ਕੌਰ ਮੇਹਲੀ  ,ਜਸਵੰਤ ਸਿੰਘ ਖਰਲ ਆਦਿ ਹਾਜ਼ਰ ਸਨ ।

Wednesday, December 8, 2021

ਭੇਦ ਭਰੀ ਹਾਲਤ ਵਿੱਚ ਖੇਤਾਂ ਦੀ ਮੋਟਰ ਦੇ ਕਮਰੇ ਚੋਂ ਮਿਲੀ ਲਾਸ਼ :

ਮ੍ਰਿਤਕ ਸੰਦੀਪ ਸਿੰਘ ਦੀ ਪੁਰਾਣੀ ਤਸਵੀਰ  

ਬੰਗਾ 8 ਦਸੰਬਰ (ਮਨਜਿੰਦਰ ਸਿੰਘ )
ਬੰਗਾ ਤਹਿਸੀਲ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੁਸਾਂਝ ਖੁਰਦ ਦੇ ਖੇਤਾਂ ਦੀ ਮੋਟਰ ਦੇ ਕਮਰੇ  ਵਿਚੋਂ ਇਕ ਵਿਅਕਤੀ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਲਖਵੀਰ ਸਿੰਘ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ  ਨੇ ਕਿਹਾ  ਕਿ ਸੰਦੀਪ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਦੁਸਾਂਝ ਖੁਰਦ ਜੋ ਕਿ ਖੇਤੀਬਾੜੀ ਕਰਦਾ ਸੀ  ,ਬੀਤੀ ਰਾਤ ਜਦੋਂ ਰੋਜ਼ਾਨਾ ਦੇ ਸਮੇਂ ਅਨੁਸਾਰ ਘਰ  ਨਹੀਂ ਪਹੁੰਚਿਆ  ਤਾਂ ਉਸ ਦੀ ਭਾਲ ਕਰਨ ਤੇ ਰਾਤ ਕਰੀਬ 11 ਵਜੇ ਉਸ ਦੀ ਲਾਸ਼ ਉਨ੍ਹਾਂ ਦੇ ਖੇਤਾਂ ਦੀ ਮੋਟਰ ਦੇ ਕਮਰੇ ਵਿਚੋਂ ਮਿਲੀ। ਜਿਸ ਦੇ ਹੱਥ ਪਿੱਛੇ ਨੂੰ ਰੱਸੀ ਨਾਲ ਬੰਨ੍ਹੇ ਹੋਏ ਸਨ ।ਉਨ੍ਹਾਂ ਦੱਸਿਆ ਸੰਦੀਪ ਸਿੰਘ ਦੇ 6 ਅਤੇ 9 ਸਾਲ ਦੇ ਦੋ ਲੜਕੇ  ਹਨ ਅਤੇ ਉਸ ਦੇ ਪਰਿਵਾਰ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਹੈ ।ਉਸ ਦੇ ਪਿਤਾ ਬਿਸ਼ਨ ਸਿੰਘ  ਅਮਰੀਕਾ ਵਿੱਚ ਰਹਿੰਦੇ ਹਨ । ਪਿੰਡ ਦੁਸਾਂਝ ਖੁਰਦ ਦੇ ਸਰਪੰਚ ਲਖਬੀਰ ਸਿੰਘ ਅਤੇ ਮ੍ਰਿਤਕ ਸੰਦੀਪ ਸਿੰਘ ਦੇ ਰਿਸ਼ਤੇਦਾਰ ਜਾਣਕਾਰੀ ਦਿੰਦੇ ਹੋਏ  

ਸਰਪੰਚ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ  ਨੂੰ ਸੂਚਿਤ ਕਰਨ ਉਪਰੰਤ ਪੁਲੀਸ  ਪਾਰਟੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ । ਇਸ ਬਾਰੇ ਸਬ ਡਵੀਜ਼ਨ ਬੰਗਾ ਦੇ ਡੀਐੱਸਪੀ ਸ੍ਰੀ ਗੁਰਪ੍ਰੀਤ ਸਿੰਘ ਤੋਂ ਜਦੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਰਿਪੋਰਟ ਆਉਣ ਉਪਰੰਤ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ । ਮੁੱਢਲੇ ਹਾਲਾਤਾਂ ਤੋਂ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ । ਉਨ੍ਹਾਂ ਕਿਹਾ ਕਿ ਡੌਗ ਸਕੁਐਡ ਅਤੇ ਫਿੰਗਰ ਪ੍ਰਿੰਟ ਦੀ ਮੱਦਦ ਨਾਲ ਅਗਲੀ ਜਾਂਚ ਕਰਨ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Tuesday, December 7, 2021

ਬਲਦੀਸ਼ ਕੌਰ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਸ਼ਲਾਘਾਯੋਗ - ਡਾ: ਕੈਂਥ

ਬੰਗਾ 8, ਦਸੰਬਰ (ਮਨਜਿੰਦਰ ਸਿੰਘ )ਬੰਗਾ ਹਲਕਾ ਦੇ ਪਿੰਡ ਪੂਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਲਾਕੇ ਦੇ ਉੱਘੇ ਸਮਾਜ ਸੇਵਕਾ ਮੈਡਮ ਬਲਦੀਸ਼ ਕੌਰ ਵੱਲੋਂ ਬੰਗਾ ਦੇ ਸੀਨੀਅਰ ਕਾਂਗਰਸ ਨੇਤਾ ਡਾ ਹਰਪ੍ਰੀਤ ਸਿੰਘ ਕੈਂਥ ਦੀ ਅਗਵਾਈ ਵਿੱਚ ਸਕੂਲ ਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ ਗਈਆਂ ।ਇਸ ਮੌਕੇ ਡਾ ਹਰਪ੍ਰੀਤ ਸਿੰਘ ਕੈਂਥ ਵੱਲੋਂ ਸਮਾਜ ਸੇਵਕਾ ਬਲਦੀਸ਼ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ  ਮਹਾਨ ਹਨ ।  ਜਿਸ ਤਰ੍ਹਾਂ ਉਹ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ ਜਿਵੇਂ ਕਿ ਇਲਾਕੇ ਵਿੱਚ ਰੁੱਖ ਲਗਾਉਣਾ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਅਤੇ ਹੋਰ ਸਹੂਲਤਾਂ ਦੇਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ।ਮੈਡਮ ਬਲਦੀਸ਼ ਕੌਰ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਇਲਾਕਾ ਨਿਵਾਸੀਆਂ ਅਤੇ ਐਨਆਰਆਈ ਸਹਿਯੋਗੀਆਂ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਉਨ੍ਹਾਂ ਇਸ ਮੌਕੇ ਧੰਨਵਾਦ ਕੀਤਾ ਗਿਆ ।ਇਸ ਮੌਕੇ ਸਕੂਲ ਸਟਾਫ ਵੱਲੋਂ ਡਾ ਹਰਪ੍ਰੀਤ ਕੈਥ ,ਮੈਡਮ ਬਲਦੀਸ਼ ਕੌਰ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਸ੍ਰੀ ਪ੍ਰਸ਼ੋਤਮ ਲਾਲ ਅਤੇ  ਸੁਖਜੀਤ ਕੌਰ ਵੀ ਹਾਜ਼ਰ ਸਨ । 

Wednesday, December 1, 2021

ਭਾਰਤ ਵਿਕਾਸ ਪਰਿਸ਼ਦ ਨੇ ਲਗਾਇਆ "ਮੁਫਤ ਸ਼ੂਗਰ ਚੈੱਕ ਅੱਪ ਕੈਂਪ

ਬੰਗਾ2ਦਸੰਬਰ( ਮਨਜਿੰਦਰ ਸਿੰਘ ) ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਆਪਣਾ "ਪਰਮਾਨੈਂਟ ਪ੍ਰੋਜੈਕਟ" ਮੁਫਤ ਸ਼ੂਗਰ ਚੈੱਕ ਅੱਪ ਕੈਂਪ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਪਰਿਸ਼ਦ ਦੇ ਐਕਟਿਵ ਮੈਂਬਰ ਯਸ਼ਪਾਲ ਖੁਰਾਣਾ ਨੇ ਕੀਤਾ । ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ । ਕੈਂਪ ਦੇ ਪ੍ਰੋਜੈਕਟ ਇੰਚਾਰਜ ਕੁਲਦੀਪ ਸਿੰਘ ਰਾਣਾ ਦੀ ਟੀਮ ਨੇ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ । ਇਸ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਲਗਾਇਆ ਜਾਂਦਾ ਹੈ । ਇਸ ਮੌਕੇ  ਉਨ੍ਹਾਂ ਨੇ ਜਿੱਥੇ ਆਏ ਹੋਏ ਮਰੀਜ਼ਾਂ ਨੂੰ ਸ਼ੂਗਰ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ ਉੱਥੇ ਅੱਜ ਵਿਸ਼ਵ ਏਡਜ਼ ਦਿਵਸ ਤੇ ਏਡਜ਼ ਤੋਂ ਬਚਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸਕੱਤਰ ਕੁਲਦੀਪ ਸਿੰਘ ਰਾਣਾ , ਜਗਦੀਪ ਕੌਸ਼ਲ ਸੀਨੀਅਰ ਮੀਤ ਪ੍ਰਧਾਨ ,   ਯਸ਼ਪਾਲ ਖੁਰਾਣਾ , ਬ੍ਰਿਜ ਮੋਹਨ ਕੋਹਲੀ , ਕੁਲਦੀਪ ਸਿੰਘ ਸੋਗੀ  ਆਦਿ ਵੀ ਹਾਜਰ ਸਨ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...