Monday, June 27, 2022

ਬੰਗਾ ਬਲਾਕ ਦੇ ਪਿੰਡ ਮਹਿਰਮਪੁਰ ਦੇ ਕਰਤਾਰ ਸਿੰਘ ਲੇਹਲ ਨੇ ਜਰਮਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ :

ਪਿੰਡ ਮਹਿਰਮਪੁਰ ਨਿਵਾਸੀ ਕਰਤਾਰ ਸਿੰਘ ਲੇਹਲ ਸਾਥੀਆਂ ਸਮੇਤ ਜਰਮਨੀ ਦੇ ਮਿਊਨਿਖ ਸ਼ਹਿਰ ਵਿਖੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ

ਬੰਗਾ 27ਜੂਨ (ਮਨਜਿੰਦਰ ਸਿੰਘ)
ਬੰਗਾ ਬਲਾਕ ਦੇ ਪਿੰਡ ਮਹਿਰਮਪੁਰ ਦੇ ਕਰਤਾਰ ਸਿੰਘ ਲੇਹਲ  ਨੇ ਅੱਜ ਸੋਮਵਾਰ ਨੂੰ ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕਰਤਾਰ ਸਿੰਘ ਲੇਹਲ ਨੇ ਸੱਚ ਕੀ ਬੇਲਾ ਮੀਡੀਆ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਡੈਨਮਾਰਕ ਵਿੱਚ ਰਹਿੰਦੇ ਹਨ ਅਤੇ ਡੈਨਮਾਰਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਹਨ  ਪ੍ਰਧਾਨ ਮੰਤਰੀ ਨੇ ਆਪਣੀ ਜਰਮਨ ਫੇਰੀ ਦੌਰਾਨ ਪਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨੀ ਸੀ,ਜਿਸ ਲਈ ਉਨ੍ਹਾਂ ਨੂੰ  ਸੱਦਾ ਪੱਤਰ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਉਹ ਅਤੇ ਬੀਜੇਪੀ ਟੀਮ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ .ਉਨ੍ਹਾਂ ਕਿਹਾ ਕਿ ਬਹੁਤ ਛੋਟੀ ਉਮਰ ਤੋਂ ਉਹ ਸਿਆਸਤ ਵਿੱਚ ਜੁੜੇ ਹੋਏ ਹਨ, ਮਹਿਨਤ ਦਾ ਫਲ ਹੀ ਮੈਨੂੰ ਇਸ ਮੰਜਿਲ ਤੇ ਲੈ ਕਿ ਆਇਆ ਕਿ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈ ਵਿਦੇਸ਼ ਮੰਤਰਾਲਾ ਦਫਤਰ ਦੇ ਇੰਚਾਰਜ ਨੂੰ ਮਿਲ ਕਿ ਐਨ ਆਰ ਆਈ ਨੂੰ ਆ ਰਹੀਆਂ ਮੁਸ਼ਕਿਲ ਬਾਰੇ ਵਿਸਥਾਰ ਵਿੱਚ ਜਾਣੂ  ਕਰਾਇਆ ਤੇ ਉਹਨਾਂ ਭਰੋਸਾ ਦਿੱਤਾ ਕਿ ਐਨ ਆਰ ਆਈ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਦੇ ਭਾਸ਼ਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਰਵਾਸੀ ਭਾਰਤੀਆਂ ਨੂੰ ਜਰਮਨ ਵਿੱਚ ਆਪਣੇ ਕਾਰੋਬਾਰ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਵੀ ਉਤਸ਼ਾਹਿਤ ਕੀਤਾ। ਜਾਣਕਾਰੀ ਦਿੰਦਿਆਂ ਕਰਤਾਰ ਸਿੰਘ ਲੇਹਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਦੇ ਲੋਕਾਂ ਲਈ ਅਜਿਹੀ ਨੀਤੀ ਬਣਾਈ ਗਈ ਹੈ, ਜੋ ਆਉਣ ਵਾਲੇ ਸਮੇਂ ਵਿੱਚ ਸਾਰੇ ਵਰਗਾਂ ਦੇ ਭਵਿੱਖ ਨੂੰ ਸਵਾਰੇਗੀ। ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਸਮੇਤ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਨਿੱਘਾ ਸੁਆਗਤ ਕੀਤਾ ਗਿਆ। 
ਫੋਟੋ ਕੈਪਸ਼ਨ  
  


Monday, June 20, 2022

ਵਪਾਰ ਮੰਡਲ ਬੰਗਾ ਵੱਲੋਂ 24,25,26 ਜੂਨ ਨੂੰ ਛੁੱਟੀਆਂ ਦਾ ਐਲਾਨ :

ਬੰਗਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਗੋਲੀ ਅਤੇ ਰਜੇਸ਼ ਧੁੱਪਡ਼  

ਬੰਗਾ 20, ਜੂਨ (ਪੱਤਰ ਪ੍ਰੇਰਕ ਸੱਚ ਕੀ ਬੇਲਾ ਮੀਡੀਆ)ਬੰਗਾ ਵਪਾਰ ਮੰਡਲ ਵੱਲੋਂ 24 ,25 ਅਤੇ 26 ਜੂਨ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਸੰਬੰਧ ਵਿਚ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। 
ਬੰਗਾ ਵਪਾਰ ਮੰਡਲ ਦੇ ਨਵ ਨਿਯੁਕਤ ਮੀਡੀਆ ਇੰਚਾਰਜ ਮਨਜਿੰਦਰ ਸਿੰਘ 

ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਵਪਾਰ ਮੰਡਲ ਦੇ ਨਵ ਨਿਯੁਕਤ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੰਗਾ ਵਪਾਰ ਮੰਡਲ ਦੇ ਪ੍ਰਧਾਨਾਂ ਅਮਰਜੀਤ ਸਿੰਘ ਗੋਲੀ, ਰਾਜੇਸ਼ ਧੁੱਪੜ ਅਤੇ ਸੈਕਰੇਟਰੀ ਮਨੀਸ਼ ਚੁੱਘ ਨੇ ਇਨ੍ਹਾਂ ਛੁੱਟੀਆਂ ਬਾਰੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਬੰਗਾ ਦੇ ਵਪਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਕਿਉਂਕਿ ਦੁਕਾਨਦਾਰ ਪੂਰਾ ਸਾਲ ਐਤਵਾਰ ਸਮੇਤ ਦੁਕਾਨਾਂ ਤੇ ਲਗਪਗ 12-12 ਘੰਟੇ ਰੁੱਝੇ ਰਹਿੰਦੇ ਹਨ ਇਸ ਲਈ ਇਸ ਭਾਰੀ ਗਰਮੀ ਦੇ ਚਲਦਿਆਂ ਕੁਝ ਦਿਨਾਂ ਦੀ ਰਾਹਤ ਲਈ ਛੁੱਟੀਆਂ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੋ ਨਵਾਂ ਵਿਉਪਾਰ ਮੰਡਲ ਪਿਛਲੇ ਦਿਨੀਂ ਹੋਂਦ ਵਿੱਚ ਲਿਆਂਦਾ ਗਿਆ ਇਸ ਦਾ ਮਕਸਦ ਬੰਗਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਕਜੁੱਟ ਕਰਨਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਮੁਸੀਬਤ ਦੇ ਸਮੇਂ ਵਿੱਚ ਵਪਾਰ ਮੰਡਲ ਆਪਣੇ ਦੁਕਾਨਦਾਰ ਭਰਾਵਾਂ ਦੇ ਨਾਲ ਖੜ੍ਹਾ ਹੋ ਕੇ ਉਨ੍ਹਾਂ ਨੂੰ ਮੁਸੀਬਤ ਵਿਚੋਂ ਕੱਢਿਆ ਜਾ ਸਕੇ । ਉਨ੍ਹਾਂ ਬੰਗਾ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਮੱਤਭੇਦ ਭੁਲਾ ਕੇ ਬੰਗਾ ਵਪਾਰ ਮੰਡਲ ਦਾ ਸਾਥ ਦੇਣ ਦੀ ਅਪੀਲ ਕੀਤੀ ।

 
 

Saturday, June 18, 2022

ਅਗਨੀਪਥ’ ਨੂੰ ਲਾਗੂ ਕਰਨ ਦੀ ਬਜਾਏ ਸਰੀਰਿਕ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿਉ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ *-----**ਇਸ ਅਜੀਬੋ-ਗਰੀਬ ਸਕੀਮ ਨੂੰ ਵਾਪਸ ਲੈਣ ਦੀ ਮੰਗ ਦੁਹਰਾਈ

ਸਰਦਾਰ  ਭਗਵੰਤ ਸਿੰਘ  ਮਾਨ ਮੁੱਖ ਮੰਤਰੀ ਪੰਜਾਬ  

ਚੰਡੀਗੜ੍ਹ, 18 ਜੂਨ  {ਮਨਜਿੰਦਰ ਸਿੰਘ }
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਪਿਛਲੇ ਦੋ ਸਾਲਾਂ ਵਿੱਚ ਸਰੀਰਕ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ ‘ਅਗਨੀਪਥ’ ਸਕੀਮ ਨੂੰ ਲਾਗੂ ਕਰਨ ਦੀ ਬਜਾਏ ਫੌਜ ਵਿੱਚ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ‘ਅਗਨੀਪਥ’ ਸਕੀਮ ਨੂੰ ਵਾਪਸ ਲੈਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਬੇਤੁਕੀ ਗੱਲ ਹੈ ਕਿ ਪਿਛਲੇ ਦੋ ਸਾਲਾਂ ਤੋਂ ਹਜ਼ਾਰਾਂ ਨੌਜਵਾਨਾਂ ਨੇ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਲਈ ਸਰੀਰਕ ਪ੍ਰੀਖਿਆ ਪਾਸ ਕੀਤੀ ਹੈ ਪਰ ਉਨ੍ਹਾਂ ਨੂੰ ਲਿਖਤੀ ਪ੍ਰੀਖਿਆ ਲਈ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਨੇ ਇਸ ਦੇ ਉਲਟ ਇਕ ਅਜੀਬੋ-ਗਰੀਬ ਕਦਮ ਚੁੱਕਦਿਆਂ ਅਗਨੀਪਥ ਸਕੀਮ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜਵਾਨਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਤੋਂ ਫੌਜ ਵਿੱਚ ਚਾਰ ਸਾਲ ਦੇ ਛੋਟੇ ਜਿਹੇ ਸੇਵਾਕਾਲ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ਼ ਦੇ ਉਨ੍ਹਾਂ ਨੌਜਵਾਨਾਂ ਨਾਲ ਘੋਰ ਬੇਇਨਸਾਫ਼ੀ ਹੈ, ਜੋ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨੀ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਕੀਮ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਸਰੀਰਕ ਟੈਸਟ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਅਤੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦਾ ਢੁਕਵਾਂ ਮੌਕਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਸ ਤਰਕਹੀਣ ਕਦਮ ਨੇ ਪਹਿਲਾਂ ਹੀ ਦੇਸ਼ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਭਾਰਤ ਦੇ ਹਰ ਕੋਨੇ ਤੋਂ ਨੌਜਵਾਨ ਇਸ ਫੈਸਲੇ ਵਿਰੁੱਧ ਅੰਦੋਲਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਗਨੀਪਥ ਸਕੀਮ, ਜੇਕਰ ਲਾਗੂ ਹੁੰਦੀ ਹੈ, ਤਾਂ ਸੈਨਿਕਾਂ ਦੀ ਲੜਨ ਦੀ ਸਮਰੱਥਾ ਨੂੰ ਕਮਜ਼ੋਰ ਕਰੇਗੀ ਕਿਉਂਕਿ ਸਿਰਫ਼ ਚਾਰ ਸਾਲਾਂ ਵਿੱਚ ਉਨ੍ਹਾਂ ਕੋਲ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਲੜਨ ਦਾ ਬਹੁਤਾ ਤਜਰਬਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਸਕੀਮ ਫੌਜ ਵਿੱਚ ਚਾਰ ਸਾਲ ਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਤੋਂ ਬਾਅਦ ਨੌਜਵਾਨਾਂ ਨੂੰ ਬੇਰੋਜ਼ਗਾਰ ਬਣਾ ਦੇਵੇਗੀ ਅਤੇ ਉਹ ਵੀ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਤੋਂ ਬਿਨਾਂ। ਭਗਵੰਤ ਮਾਨ ਨੇ ਕਿਹਾ ਕਿ ਇਹ ਕੱਚ-ਘਰੜ ਨੀਤੀ ਇੱਕ ਬੇਤੁਕੀ ਸੋਚ ਹੈ, ਜੋ ਨੌਜਵਾਨਾਂ ਨੂੰ ਬੇਰੋਜ਼ਗਾਰੀ ਅਤੇ ਗਰੀਬੀ ਦੇ ਮਾੜੇ ਦੌਰ ਵਿੱਚ ਧੱਕੇਗੀ, ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਲਈ ਘਾਤਕ ਸਿੱਧ ਹੋਵੇਗੀ।

Thursday, June 16, 2022

ਫਿਰੌਤੀ ਦੀ ਰਕਮ ਲੈਣ ਆਏ ਨੇ ਪੁਲਿਸ ਮੁਲਾਜ਼ਮ ਨੂੰ ਮਾਰੀ ਗੋਲੀ------ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ, ਪੁਲੀਸ ਪਾਰਟੀ ਵੱਲੋਂ ਕੀਤਾ ਕਾਬੂ :

ਪ੍ਰੈੱਸ ਵਾਰਤਾ ਦੌਰਾਨ ਸ੍ਰੀ ਸੰਦੀਪ ਕੁਮਾਰ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਾਣਕਾਰੀ ਦਿੰਦੇ ਹੋਏ ਨਾਲ ਹੋਰ ਪੁਲੀਸ ਅਧਿਕਾਰੀ   

ਬੰਗਾ 16,ਜੂਨ (ਮਨਜਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਨੌਰਾ ਨੇਡ਼ੇ ਬੀਤੀ ਰਾਤ ਐਲਆਈਸੀ ਏਜੰਟ ਤੋਂ ਦਸ ਲੱਖ ਦੀ ਫਿਰੌਤੀ ਲੈਣ ਆਏ ਵੱਲੋਂ ਪੁਲਸ ਮੁਲਾਜ਼ਮ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਪੱਤਰਕਾਰ ਵਾਰਤਾ ਦੌਰਾਨ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਸੰਦੀਪ ਸ਼ਰਮਾ ਨੂੰ ਦੱਸਿਆ ਕਿ ਪਿੰਡ ਨੌਰਾ ਦੇ ਅਮਰਜੀਤ ਸਿੰਘ ਜੋ ਕਿ ਐੱਲਆਈਸੀ ਦਾ ਏਜੰਟ ਹੈ ਨੂੰ ਪਿਛਲੇ ਦਿਨਾਂ ਤੋਂ 10 ਲੱਖ ਰੁਪਏ ਫਿਰੌਤੀ ਮੰਗਣ ਦੀਆਂ ਕਾਲਾਂ ਆ ਰਹੀਆਂ ਸਨ। ਰਕਮ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਬੱਚੇ ਨੂੰ ਮਾਰਨ ਦੀ ਧਮਕੀ ਮਿਲ ਰਹੀ ਸੀ।ਅਮਰਜੀਤ ਸਿੰਘ ਵੱਲੋਂ ਇਸ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਉਪਰੰਤ ਡੀਐੱਸਪੀ ਬੰਗਾ ਅਤੇ ਐਸਐਚਓ ਥਾਣਾ ਸਦਰ ਬੰਗਾ ਦੀ ਅਗਵਾਈ ਵਿੱਚ ਫਿਰੌਤੀ ਮੰਗਣ ਵਾਲੇ ਵੱਲੋਂ ਦੱਸੀ ਗਈ ਜਗ੍ਹਾ ਪਿੰਡ ਨੌਰਾ ਵਿਖੇ ਜਾਲ ਵਿਛਾਉਂਦੇ ਹੋਏ ਟਰੈਪ ਲਗਾਇਆ ਗਿਆ। ਜਦੋਂ ਦੋਸ਼ੀ ਇਹ ਰਕਮ ਦਾ ਬੈਗ ਚੁੱਕਣ ਆਇਆ ਤਾਂ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਨੇ ਉਸ ਨੂੰ ਜੱਫਾ ਮਾਰ ਲਿਆ,ਦੋਸ਼ੀ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚੋਂ ਇੱਕ ਗੋਲੀ ਕਾਂਸਟੇਬਲ ਮਨਦੀਪ ਸਿੰਘ ਦੇ ਪੱਟ ਵਿੱਚ ਲੱਗੀ ਪਰ ਉਸ ਨੇ ਬਹਾਦਰੀ ਦਿਖਾਉਂਦੇ ਹੋਏ ਦੋਸ਼ੀ ਨੂੰ ਛੱਡਿਆ ਨਹੀਂ ਅਤੇ ਪੁਲਿਸ ਪਾਰਟੀ ਨੇ ਤੇਜ਼ੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ ।ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਉਪਰੰਤ ਦੋਸ਼ੀ ਨੇ ਆਪਣਾ ਨਾਮ ਨੋਮਨ ਦੱਸਿਆ ਜੋ ਕਿ ਸਹਾਰਨਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।ਉਨ੍ਹਾਂ ਕਿਹਾ ਕਿ ਬਣਦੀਆਂ ਧਾਰਾਵਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਲੁਧਿਆਣਾ ਦੇ ਇੱਕ ਵੱਡੇ ਹਸਪਤਾਲ ਵਿੱਚ  ਭਰਤੀ ਹੈ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।


Tuesday, June 14, 2022

ਉੱਘੇ ਵਿਗਿਆਨੀ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ :

ਸਿਵਲ ਹਸਪਤਾਲ ਬੰਗਾ ਵਿਖੇ ਬਲੱਡ ਡੋਨੇਸ਼ਨ ਕੈਂਪ ਦਾ ਉਦਘਾਟਨ ਕਰਦੇ ਹੋਏ  ਕੁਲਜੀਤ ਸਿੰਘ ਸਰਹਾਲ ਦੇ ਨਾਲ ਪ੍ਰਧਾਨ ਦਿਲਬਾਗ ਸਿੰਘ ਬਾਗੀ , ਐਸਐਮਓ ਬਲਬੀਰ ਕੁਮਾਰ ਅਤੇ ਹੋਰ ਆਗੂ  

ਬੰਗਾ 14,ਜੂਨ (ਮਨਜਿੰਦਰ ਸਿੰਘ)ਬਲੱਡ ਡੋਨਰਜ਼ ਸੋਸਾਇਟੀ ਬੰਗਾ ਵਲੋਂ ਉਘੇ ਵਿਗਿਆਨੀ  ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਦਿਵਸ ਮੌਕੇ ਸਵੈ ਇੱਛਕ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਬੰਗਾ ਵਿਖੇ ਲਗਾਇਆ ਗਿਆ ਇਸ ਮੌਕੇ ਉੱਘੇ ਵਿਗਿਆਨੀ ਦੀ ਯਾਦ ਵਿਚ ਇਕ ਸਮਾਗਮ ਵੀ ਕਰਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਨੇ ਕੀਤਾ ਅਤੇ ਆਪ ਵੀ ਖੂਨ ਦਾਨ ਕੀਤਾ। 
ਅੰਤਰਰਾਸ਼ਟਰੀ ਖ਼ੂਨਦਾਨ ਦਿਵਸ ਮੌਕੇ ਆਪ ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ,ਸਾਗਰ ਅਰੋੜਾ ਖੂਨਦਾਨ ਕਰਦੇ ਹੋਏ    

ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡਾ  ਦਿੱਤਾ ਹੋਇਆ ਖੂਨ ਕੀਮਤੀ ਜਾਨ ਨੂੰ ਬਚਾ ਸਕਦਾ ਹੈ। ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਖੂਨ ਦਾਨ ਮਹਾਂ ਦਾਨ ਇਸ ਲਈ ਹੈ ਕਿਓਂਕਿ ਬਾਕੀ ਕੀਤੇ ਦਾਨ ਮੁਕਾਬਲੇ ਖੂਨ ਦਾਨ ਨਾਲ ਕਿਸੀ ਦੀ ਬਚਾਈ ਜ਼ਿੰਦਗੀ ਨਾਲ ਤੁਹਾਡੀ ਸਾਂਝ ਸਾਰੀ ਉਮਰ ਬਣ ਜਾਂਦੀ  ਹੈ।  ਸਿਵਲ ਹਸਪਤਾਲ ਬੰਗਾ ਦੇ ਐੱਸ ਐੱਮ ਓ 
ਬਲਬੀਰ ਕੁਮਾਰ ਜੀ ਨੇ ਵੀ ਖੂਨ ਦਾਨ ਕਰਨ ਲਈ ਜਿਥੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਥੇ ਇਹ ਵੀ ਦੱਸਿਆ ਕਿ ਮਹਾਨ ਸਾਇੰਸਦਾਨ ਕਾਰਲ ਲੈਂਡਸਟੀਨਰ ਦਾ ਇਹ ਜਨਮ ਦਿਨ ਪੂਰਾ ਮਹੀਨਾ ਖੂਨ ਦਾਨ ਕੈਪ ਲੱਗਾ ਕੇ  ਮਨਾਇਆ ਜਾਵੇਗਾ।  ਸ਼ਿਵ ਕੌੜਾ ਉਪ ਸੱਕਤਰ ਟਰੇਡ ਵਿੰਗ ਆਮ ਆਦਮੀ  ਪਾਰਟੀ ਪੰਜਾਬ ਨੇ ਕਿਹਾ ਕਿ ਦੇਸ਼ ਚ ਖੂਨਦਾਨੀਆ ਦੀ ਬਹੁਤ ਕਮੀ ਹੈ ਸੋ ਜਦੋ ਵੀ ਹੋ ਸਕੇ ਖੂਨ ਦਾਨ ਕਰਨਾ ਚਾਹੀਦਾ ਹੈ। ਇਸ  ਮੌਕੇ ਸੱਕਤਰ ਅਮਰਦੀਪ ਬੰਗਾ ਨੇ ਖੂਨ ਦਾਨੀ ਪੈਦਾ ਕਰਨ ਲਈ ਪਿੰਡ ਪਿੰਡ ਜਾਗਰੂਕ ਸੈਮੀਨਾਰ ਲਗਾਉਣ ਦੀ ਗੱਲ ਕਹੀ।  ਇਸ ਮੌਕੇ  ਬਲਵੀਰ ਕਰਨਾਣਾ ਜ਼ਿਲ੍ਹਾ ਪ੍ਰਧਾਨ ਆਪ ਐੱਸਸੀ ਸੈੱਲ , ਸ਼ਰਨਜੀਤ ਸਿੰਘ ਰੋਟਰੀ ਕੱਲਬ, ਕੌਂਸਲਰ  ਨਰਿੰਦਰ ਰੱਤੂ, ਕੌਂਸਲਰ ਸੁਰਿੰਦਰ ਘਈ, ਕੌਂਸਲਰ  ਮੀਨੂੰ, ਕੌਂਸਲਰ ਸਰਬਜੀਤ ਸਾਭੀ, , ਮਨਦੀਪ ਗੋਬਿੰਦਪੁਰ, ਪਰਮਿੰਦਰ ਸਿੰਘ ਮਾਨ, ਬਲਿਹਾਰ ਮਾਨ, ਇੰਦਰਜੀਤ ਮਾਨ,  ਸਾਗਰ ਅਰੋੜਾ, ਡਾਕਟਰ ਤੇਜਪਾਲ ਇੰਚਾਰਜ ਬੱਲਡ ਬੈਂਕ ਬੰਗਾ,  ਦਿਨੇਸ਼ ,ਕੁਲਬੀਰ ਪਾਬਲਾ, ਪਰਮਿੰਦਰ ਸਿੰਘ ਮਾਨ, ਬਲਿਹਾਰ ਸਿੰਘ ਮਾਨ, ਕੁਲਦੀਪ ਰਾਣਾ,, ਪਰਮਿੰਦਰ ਮਾਨ, ਬਲਿਹਾਰ ਮਾਨ,ਕੁਲਬੀਰ ਪਾਬਲਾ, ਬਲਬੀਰ ਪਾਬਲਾ , ਹਰਪ੍ਰੀਤ ਹੀਓ, ਭੁਪੇਸ਼ ਆਦਿ ਹਾਜ਼ਿਰ ਸਨ। 


Friday, June 3, 2022

ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਛਬੀਲਾਂ ਅਤੇ ਲੰਗਰ ਲਗਾਏ ਗਏ :

ਬੰਗਾ 3,ਜੂਨ (ਮਨਜਿੰਦਰ ਸਿੰਘ) ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 416ਵੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿਚ ਬੰਗਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਸੰਗਤਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਨਾਲ ਵੱਖ ਵੱਖ ਤਰ੍ਹਾਂ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਹ ਛਬੀਲਾਂ ਅਤੇ ਲੰਗਰ ਮੇਨ ਰੋਡ ਤੇ ਨਿਊ ਟੈਂਟ ਹਾਊਸ ,ਨੇੜੇ ਕੈਪੀਟਲ ਸ਼ੋਅਰੂਮ ,ਟੈਕਸੀ ਯੂਨੀਅਨ ਬੱਸ ਸਟੈਂਡ , ਸੁਨਿਆਰਾ ਬਾਜ਼ਾਰ ਅਤੇ ਰੇਲਵੇ ਰੋਡ ਆਦਿ ਵਿਖੇ ਲਗਾਏ ਗਏ ¦ ਇਸ ਮੌਕੇ ਕੌਂਸਲਰ ਮਨਜਿੰਦਰ ਮੋਹਨ ਬੌਬੀ ,ਰਜੇਸ਼ ਕੁਮਾਰ ਧੁੱਪੜ ਬਿਮਲ   ਆਨੰਦ, ਅਵਤਾਰ ਸਿੰਘ ਤਾਰੀ, ਨਰਿੰਦਰ ਮੋਹਨ, ਹੰਸਰਾਜ ਹੀਰੋ ,ਜਸਬੀਰ ਸਿੰਘ, ਤਰਲੋਚਨ ਸਿੰਘ 'ਰਮੇਸ਼ ਕੁਮਾਰ ਗੁਲਾਟੀ ,ਬਲਵਿੰਦਰ ਸਿੰਘ ਤਲਵਿੰਦਰਪਾਲ ਸੋਗੀ ਪਰਮਜੀਤ ਸਿੰਘ ਗੁਰਪ੍ਰੀਤ ਗੋਪੀ ਹਰਜਿੰਦਰ ਸਿੰਘ ਭੁਪਿੰਦਰ ਸਿੰਘ ਪਵਿੱਤਰ ਭੋਗਲ ਸੁਲੱਖਣ ਸਿੰਘ ਰਾਜਵਿੰਦਰ ਸਿੰਘ ਮਲਕੀਤ ਹੀਉਂ ਲੱਕੀ ਅਤੇ ਹੋਰ ਸ਼ਰਧਾਲੂਆਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ।
https://youtu.be/tP82WqCKhTk

ਵਿਸ਼ਵ ਸਾਈਕਲ ਦਿਵਸ 2022 ਮੌਕੇ ਅਜ਼ਾਦੀ ਦੇ ਅਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਰੰਧਾਵਾ ਅਤੇ ਸੈਸ਼ਨ ਜੱਜ ਬਾਜਵਾ ਨੇ ਕਾਹਮਾ ਸਕੂਲ ਤੋਂ ਖਟਕੜ ਕਲਾਂ ਲਈ ਕੀਤਾ ਰਵਾਨਾ***********--ਸਿਹਤਮੰਦ ਜੀਵਨ ਦੇ ਨਾਲ ਅਜ਼ਾਦੀ ਦੇ 75 ਸਾਲਾਂ ਦੀ ਅਮੀਰ ਗਾਥਾ ਨੂੰ ਯਾਦ ਰੱਖਣ ਦਾ ਦਿੱਤਾ ਸੰਦੇਸ਼

ਬੰਗਾ,/ਕਾਹਮਾ  3 ਜੂਨ 2022(ਮਨਜਿੰਦਰ ਸਿੰਘ )
ਜ਼ਿਲ੍ਹੇ ਵਿੱਚ ਵਿਸ਼ਵ ਸਾਈਕਲ ਦਿਵਸ 2022 ਮੌਕੇ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਸਾਈਕਲ ਰੈਲੀ ਸ਼ੁੱਕਰਵਾਰ ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਖੇਡ ਸਟੇਡੀਅਮ ਤੋਂ ਆਰੰਭੀ ਗਈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਾਹਮਾ ਸਕੂਲ ਤੋਂ ਖਟਕੜ ਕਲਾਂ ਲਈ ਇਸ ਸਾਈਕਲ ਰੈਲੀ ਨੂੰ ਰਵਾਨਾ ਕਰਦੇ ਹੋਏ ਨੌਜੁਆਨਾਂ ਨੂੰ ਦੱਸਿਆ ਕਿ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੀ ਪਹਿਲ ਕਦਮੀ ਤੇ ਕੱਢੀ ਗਈ ਇਸ ਸਾਈਕਲ ਦਾ ਮੰਤਵ ਸਿਹਤਮੰਦ ਜੀਵਨ ਜਾਚ ਦੇ ਸੁਨੇਹੇ ਦੇ ਨਾਲ ਨਾਲ, ਦੇਸ਼ ਦੇ ਅਜ਼ਾਦੀ ਦੇ 75 ਸਾਲਾਂ ਅਮੀਰ ਇਤਿਹਾਸ ਨਾਲ ਵੀ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ 3 ਜੂਨ 2022 ਨੂੰ ਵਿਸ਼ਵ ਸਾਈਕਲ ਦਿਵਸ, ਵਿਸ਼ਵ ਭਰ 'ਚ ਸਾਈਕਲਿੰਗ ਦੀ ਮਹੱਤਤਾ ਨੂੰ ਦਰਸਾਉਣ ਲਈ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਲੋਕ ਆਪਣੇ ਘਰਾਂ ਵਿੱਚ ਹੀ ਰਹੇ ਅਤੇ ਉਨ੍ਹਾਂ ਦੀ ਸਿਹਤ ਵੀ ਪ੍ਰਭਾਵਿਤ ਹੋਈ। ਅਜਿਹੇ 'ਚ ਲੋਕਾਂ ਨੂੰ ਫਿੱਟ ਰਹਿਣ ਲਈ ਹਰ ਰੋਜ਼ ਸਾਈਕਲਿੰਗ ਕਰਨੀ ਚਾਹੀਦੀ ਹੈ ਅਤੇ ਸੈਰ ਕਰਨੀ ਚਾਹੀਦੀ ਹੈ ਅਤੇ ਸਾਈਕਲ ਦੀ ਵਰਤੋਂ ਨਾਲ ਗਲੋਬਲ ਵਾਰਮਿੰਗ 'ਤੇ ਵੀ ਅਸਰ ਪਵੇਗਾ ਅਤੇ ਰੋਜ਼ਾਨਾ ਸੈਂਕੜੇ ਲੀਟਰ ਪੈਟਰੋਲ ਦੀ ਖਪਤ ਵੀ ਘੱਟ ਜਾਵੇਗੀ, ਇਸ ਲਈ ਸਾਨੂੰ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
       ਜ਼ਿਲ੍ਹਾ ਯੁਵਕ ਅਫ਼ਸਰ, ਨਹਿਰੂ ਯੁਵਾ ਕੇਂਦਰ, ਸ਼੍ਰੀਮਤੀ ਵੰਦਨਾ ਲੌ ਨੇ ਇਸ ਮੌਕੇ ਦੱਸਿਆ ਕਿ ਮਾਮਲੇ ਅਤੇ ਖੇਡਾਂ ਬਾਰੇ ਮੰਤਰਾਲੇ ਵੱਲੋਂ 3 ਜੂਨ 2022 ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਤਹਿਤ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵਿੱਚ ਸਾਈਕਲ ਰੈਲੀ ਕਰਨ ਦਾ  ਦਿੱਤਾ ਗਿਆ ਸੀ, ਜਿਸ ਤਹਿਤ ਕਾਹਮਾ ਪਿੰਡ ਤੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ, ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਤੱਕ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ।
ਕਾਹਮਾ ਤੋਂ ਖਟਕੜ ਕਲਾਂ ਮਿਊਜ਼ੀਅਮ ਪਹੁੰਚੇ ਇਨ੍ਹਾਂ ਵਲੰਟੀਅਰਜ਼ ਦਾ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਵਾਗਤ ਕੀਤਾ। ਇਸ ਮੌਕੇ ਨੌਜੁਆਨਾਂ ਨੂੰ ਨਸ਼ਿਆਂ ਖ਼ਿਲਾਫ਼ ਲਹਿਰ ਬਣਾਉਣ ਅਤੇ ਦੂਰ ਰਹਿਣ ਦਾ ਸੁਨੇਹਾ ਦਿੰਦੀ ਸਕਿਟ ਪ੍ਰਵਾਸ ਰੰਗ ਮੰਚ ਵੱਲੋਂ ਪੇਸ਼ ਕੀਤੀ ਗਈ  ਡਿਪਟੀ ਕਮਿਸ਼ਨਰ ਸ੍ਰੀ ਰੰਧਾਵਾ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ d ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਸ਼ਹੀਦ ਭਗਤ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਸਾਡੇ ਜ਼ਿਲ੍ਹੇ ਦਾ ਮਾਣ ਹੋਏ ਉੱਚਾ ਹੋ ਸਕੇ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ, ਸ਼ਹੀਦ ਭਗਤ ਸਿੰਘ ਨਗਰ ਦੇ ਯੂਥ ਕਲੱਬ ਦੇ ਮੈਂਬਰ, ਗ੍ਰਾਮ ਪੰਚਾਇਤ,  ਯੂਥ ਕਲੱਬ ਕਾਹਮਾ ਦੇ ਪ੍ਰਧਾਨ ਸਤਨਾਮ ਸਿੰਘ ਕਾਹਮਾ, ਜ਼ਿਲ੍ਹਾ ਖੇਡ ਦਫ਼ਤਰ ਤੋਂ ਕੋਚ ਮਲਕੀਤ ਸਿੰਘ ਗੋਸਲ, ਬਲਵੰਤ ਰਾਏ ਤੇ ਹੋਰਨਾਂ ਨੇ ਵੀ ਸ਼ਮੂਲੀਅਤ ਕੀਤੀ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...