ਬੰਗਾ 13 ਨਵੰਬਰ ( ਮਨਜਿੰਦਰ ਸਿੰਘ ) ਅੱਜ ਕਰੀਬ ਰਾਤ 8 ਵਜੇ ਇਮਾਨਦਾਰੀ ਦੀ ਮਿਸਾਲ ਸਾਮਣੇ ਆਈ ਜਦੋ ਇਲੈਕਟੋਨਿਕ ਸੋਸ਼ਲ ਮੀਡਿਆ ਦੇ ਮੁਲਾਜਮ ਅਮਿਤ ਵਾਸੀ ਬੰਗਾ ਜੋ ਡੇਲੀ ਪੋਸਟ ਮੀਡਿਆ ਵਿੱਚ ਲੁਧਿਆਣਾ ਵਿੱਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਰੋਜਾਨਾ ਬੰਗਾ ਤੋਂ ਲੁਧਿਆਣਾ ਆਪਣੇ ਮੋਟਰ ਸਾਈਕਲ ਤੋ ਅਪ ਡਾਊਨ ਕਰਦੇ ਹਨ | ਅੱਜ ਕਰੀਬ ਰਾਤ 8ਵਜੇ ਜਦੋ ਉਹ ਬੰਗਾ ਦੇ ਬੱਸ ਸਟੈਂਡ ਤੋ ਹੁੰਦੇ ਹੋਏ ਆਪਣੇ ਘਰ ਜਾ ਰਹੇ ਸਨ ਤਾ ਉਨ੍ਹਾਂ ਨੂੰ ਸੜਕ ਤੇ ਡਿੱਗਾ ਇਕ ਛੋਟਾ ਲੇਡੀ ਪਰਸ ਮਿਲਿਆ ਜਿਸ ਵਿੱਚ ਭਾਰਤੀ ਰੁਪਏ ਅਤੇ ਕੁਝ ਏ ਟੀ ਮੈ ਪਰਸ ਮਾਲਕਣ ਦੀ ਤਸਵੀਰ ਅਤੇ ਪਰਿਵਾਰ ਦੇ ਆਈ ਡੀ ਕਾਰਡ ਸਨ(ਮਿਲੇ ਪਰਸ ਦੀ ਮਾਲਕਨ ਸ਼ਿਲਪਾ ਦੀ ਤਸਵੀਰ ਜਿਸ ਦੀ ਮਦਦ ਨਾਲ ਪਰਸ ਸ਼ਿਲਪਾ ਤਕ ਪਹੁੰਚਾਇਆ ਗਿਆ )
ਇਸ ਉਪਰੰਤ ਅਮਿਤ ਨੇ ਸਾਡੇ ਮੀਡਿਆ ਬੰਗਾ ਇੰਚਾਰਜ ਮਨਜਿੰਦਰ ਸਿੰਘ ਅਤੇ ਬੰਗਾ ਦੇ ਉਗੇ ਸਮਾਜ ਸੇਵਕ ਗੁਲਸ਼ਨ ਕੁਮਾਰ ਨੂੰ ਇਸ ਬਾਰੇ ਦੱਸਿਆ ਗੁਲਸ਼ਨ ਕੁਮਾਰ ਅਤੇ ਅਮਿਤ ਦੇ ਉਪਰਲੇ ਅਤੇ ਨੌਜਵਾਨ ਔਰਤ ਦੀ ਪਰਸ ਵਿੱਚੋਂ ਮਿਲੀ ਤਸਵੀਰ ਨਾਲ ਸਾਡੀ ਟੀਮ ਨੇ ਪ੍ਰਸ ਦੀ ਮਾਲਕਣ ਸ਼ਿਲਪਾ ਪੁੱਤਰੀ ਸੁਬਾਸ਼ ਚੰਦਰ ਵਾਸੀ ਕਜਲਾ ਰੋਡ ਦਾ ਘਰ ਲੱਭ ਲਿਆ ਅਤੇ ਉਸ ਦਾ ਪਰਸ ਅਮਿਤ ਨੇ ਉਸ ਨੂੰ ਵਾਪਸ ਕਰਦੇ ਹੋਏ ਅਗੇ ਤੋ ਧਿਆਨ ਰੱਖਣ ਲਈ ਕਿਹਾ ਅਤੇ ਸਮਾਜ ਨੂੰ ਵੀ ਸੁਨੇਹਾ ਦਿਤਾ ਕਿ ਜੇ ਇਸ ਤਰਾਂ ਕੋਈ ਸਾਮਾਨ ਮਿਲਦਾ ਹੈ ਤਾਂ ਉਪਰਾਲਾ ਕਰ ਕੇ ਜਿਸ ਦਾ ਹੈ ਉਸ ਤਕ ਪਹੁੰਚਾ ਕੇ ਇਮਾਨਦਾਰੀ ਨੂੰ ਜਿੰਦਾ ਰੱਖਿਆ ਜਾਵੇ ਇਹ ਗੁਵਾਚਾ ਪਰਸ ਮਿਲਣ ਤੇ ਮੈਡਮ ਸ਼ਿਲਪਾ ਨੇ ਅਮਿਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਪੈਸੇ ਨਾਲੋਂ ਜਰੂਰੀ ਡਾਕੂਮੈਂਟ ਇਸ ਪ੍ਰਸ ਵਿੱਚ ਸਨ ਇਸ ਲਈ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਗਵਾਚਾ ਪ੍ਰਸ ਮੈਨੂੰ ਦਿਤਾ, ਹੈ |
No comments:
Post a Comment