ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ , ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦੇ ਹੋਏ
ਬੰਗਾ 5, ਨਵੰਬਰ( ਮਨਜਿੰਦਰ ਸਿੰਘ )ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ 24ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਟੂਰਨਾਮੈਂਟ ਕਮੇਟੀ ਦੀ ਮੀਟਿੰਗ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਸਬੰਧੀ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ 24ਵਾਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਪਰਮਜੀਤ ਕਾਹਮਾ ਅਤੇ ਹਰਜਗਦੀਸ਼ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਲੰਗਰ ਦੀ ਸੇਵਾ ਜਸਵੰਤ ਖਟਕੜ ਦੀ ਨਿਗਰਾਨੀ ਹੇਠ ਪਿਆਰਾ ਸਿੰਘ ਕਾਹਮਾ ਫੋਰਮੈਨ ਕਰਨਗੇ। ਫੁੱਟਬਾਲ ਗਰਾਊਂਡ ਦੀ ਸਜਾਵਟ ਦਾ ਕੰਮ ਚਰਨਜੀਤ ਕੁਮਾਰ ਸ਼ਰਮਾ ਅਤੇ ਅਮਨਦੀਪ ਥਾਂਦੀ ਕਰਨਗੇ। ਸੌਵੀਨਾਰ ਹਰਬੰਸ ਹੀਉਂ ਤਿਆਰ ਕਰਵਾਉਣਗੇ। ਅੱਜ ਦੀ ਮੀਟਿੰਗ ਵਿਚ ਕਸ਼ਮੀਰੀ ਲਾਲ ਮੰਗੂਵਾਲ, ਤਰਲੋਚਨ ਸਿੰਘ ਪੂੰਨੀ, ਦਲਜੀਤ ਸਿੰਘ ਸੁੱਜੋਂ, ਜਸਵੰਤ ਖਟਕੜ, ਸੁੱਚਾ ਸਿੰਘ ਪੀਟੀਆਈ, ਚਰਨਜੀਤ ਕੁਮਾਰ ਸ਼ਰਮਾ, ਅਮਨਦੀਪ ਥਾਂਦੀ, ਸਰਬਜੀਤ ਮੰਗੂਵਾਲ, ਨਰਿੰਦਰ ਮਾਹੀ, ਪਿਆਰਾ ਸਿੰਘ ਕਾਹਮਾ ਆਦਿ ਹਾਜ਼ਰ ਹੋਏ। ਅਗਲੀ ਮੀਟਿੰਗ 21 ਨਵੰਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਹੋਵੇਗੀ।
No comments:
Post a Comment