ਐਸ ਐਚ ਓ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ ਹੈਰੋਇਨ ਸਮੇਤ ਫੜੇ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ
ਬੰਗਾ15 ਜਨਵਰੀ(ਮਨਜਿੰਦਰ ਸਿੰਘ,)ਬੰਗਾ ਥਾਣਾ ਸਿਟੀ ਪੁਲਿਸ ਵਲੋਂ 18 ਗ੍ਰਾਮ ਹੈਰੋਇਨ ਬ੍ਰਾਮਦ ਕਰ ਕੇ ਇਕ ਔਰਤ ਸਮੇਤ 2 ਨੂੰ ਕਾਬੂ ਕੀਤਾ ਗਿਆ ਹੈ |ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਕਸ਼ਮੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਐਂਟੀ ਨਾਰਕੋਟਿਕ ਸੈੱਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ਼ੱਕੀ ਵਿਕਅਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਜਦੋ ਝਿੱਕਾ ਪੁੱਲੀ ਬੰਗਾ ਪਹੁੰਚੇ ਤਾਂ ਵਕਤ ਕਰੀਬ 2. 40 ਪੀ ਐਮ ਸੀ ਤਾਂ ਮਹਿਲ ਗਹਿਲਾ ਵਲੋਂ ਨਹਿਰ ਸੂਏ ਦੇ ਨਾਲ ਨਾਲ ਇੱਕ ਔਰਤ ਆਉਂਦੀ ਦਿਖਾਈ ਦਿਤੀ ਜਿਸ ਨੇ ਪੁਲਿਸ ਨੂੰ ਦੇਖ ਕੇ ਆਪਣੇ ਖੱਬੇ ਹੱਥ ਵਿੱਚ ਫੜੇ ਲਿਫਾਫੇ ਨੂੰ ਖੱਬੇ ਹੱਥ ਖੇਤ ਵਿੱਚ ਸੁੱਟ ਦਿਤਾ ਅਤੇ ਆਪ ਤੇਜੀ ਨਾਲ ਪਿੱਛੇ ਨੂੰ ਮੁੜ ਪਈ ਜਿਸ ਨੂੰ ਮਹਿਲਾ ਸਿਪਾਹੀ ਅਮਨਦੀਪ ਕੌਰ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਸੰਦੀਪ ਕੌਰ ਪਤਨੀ ਤਰਲੋਚਨ ਸਿੰਘ ਵਾਸੀ ਜੱਲੋਵਾਲ ਕਲੋਨੀ ਥਾਣਾ ਭੋਗਪੁਰ ਜਿਲਾ ਜਲੰਧਰ ਹਾਲ ਵਾਸੀ ਪਿੰਡ ਭੋਰਾ ਅਤੇ ਹਾਲ ਵਾਸੀ ਕਿਰਾਏਦਾਰ ਤੁੰਗਲ ਗੇਟ ਬੰਗਾ ਦੱਸਿਆ ਜਿਸ ਵਲੋਂ ਸੁਟੇ ਗਏ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਏ ਐਸ ਆਈ ਬਲਦੇਵ ਰਾਜ ਵਲੋਂ 21ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ|
ਐਸ ਐਚ ਓ ਮਹਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਆਈ ਵਰਿੰਦਰ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਗਸਤ ਦੌਰਾਨ ਜਦੋ ਗੜ੍ਹਸ਼ੰਕਰ ਚੌਕ ਬੰਗਾ ਤੋਂ ਹੁੰਦੇ ਹੋਏ ਬਿਜਲੀ ਘਰ ਤੋਂ ਜ਼ਿੰਦੋਵਾਲ ਨੂੰ ਮੁੜੇ ਜਦੋ ਸਮਾਂ ਕਰੀਬ 3.15ਪੀ ਐਮ ਸੀ ਇੱਕ ਮੋਨਾ ਵਿਅਕਤੀ ਪਿੰਡ ਜ਼ਿੰਦੋਵਾਲ ਵਲੋਂ ਪੈਦਲ ਆਉਂਦਾ ਦਿਖਾਈ ਦਿਤਾ | ਜਿਸ ਨੇ ਪੁਲਿਸ ਦੀ ਗੱਡੀ ਆਉਂਦੀ ਦੇਖ ਕੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਛੋਟਾ ਲਿਫ਼ਾਫ਼ਾ ਕੱਢ ਕਿ ਬਿਜਲੀ ਘਰ ਦੀ ਦੀਵਾਰ ਨਾਲ ਸੁੱਟ ਦਿਤਾ ਤੇ ਆਪ ਪਿੱਛੇ ਨੂੰ ਭੱਜਣ ਲੱਗਾ ਜਿਸ ਨੂੰ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਸੁਟੇ ਗਏ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 8 ਗ੍ਰਾਮ ਹੈਰੋਇਨ ਬ੍ਰਾਮਦ ਹੋਈ| ਫੜੇ ਗਏ ਦੋਸ਼ੀ ਜਿਸ ਦੀ ਪਹਿਚਾਣ ਸਰਬਜੀਤ ਸਿੰਘ ਸਾਬੀ ਪੁੱਤਰ ਸੰਤੋਖ ਚੰਦ ਵਾਸੀ ਲੁਟੇਰਾ ਖੁਰਦ ਥਾਣਾ ਆਦਮਪੁਰ ਜਿਲਾ ਜਲੰਧਰ ਵਜੋਂ ਹੋਈ ਹੈ, ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
No comments:
Post a Comment