Friday, January 13, 2023

ਚਾਈਨਾ ਡੋਰ ਵੇਚਣ ਵਾਲੇ ਸਭ ਫੜੇ ਜਾਣਗੇ-ਐਸ ਐਚ ਓ ਮਹਿੰਦਰ ਸਿੰਘ**** 36 ਗੱਟੂਆ ਸਮੇਤ 2 ਕਾਬੂ***

ਬੰਗਾ 13 ਜਨਵਰੀ (ਮਨਜਿੰਦਰ ਸਿੰਘ )ਪੁਲਿਸ ਥਾਣਾ ਸਿਟੀ ਬੰਗਾ  ਵੱਲੋਂ   ਪਾਬੰਦੀ ਸ਼ੁਦਾ ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਗਸ਼ਤ ਦੌਰਾਨ ਹੀਓੱ ਰੋਡ ਤੇ ਸਥਿੱਤ  ਇਕ ਦੁਕਾਨ 'ਚੋਂ ਚਾਈਨਾ ਡੋਰ ਦੇ  20 ਬੰਡਲਾਂ  ਸਮੇਤ ਦੁਕਾਨਦਾਰ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ.ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ.ਐੱਸ.ਆਈ ਰਾਮ ਕਿਸ਼ਨ ,ਐਚ.ਸੀ.ਸੁਖਦੀਪ ਸਿੰਘ ,ਕਾਂਸਟੇਬਲ ਭੁਪਿੰਦਰ ਕੋਹਲੀ  ਸਮੇਤ ਪੁਲਿਸ  ਪਾਰਟੀ ਲਾਅ ਆਡਰ ਅਨਸਾਰ ਥਾਣਾ ਬੰਗਾ ਦੀ ਹੱਦ ਅੰਦਰ ਪੈੰਦੀਆਂ ਪਤੰਗ ਵੇਚਣ ਵਾਲੀਆਂ ਦੁਕਾਨਾਂ ਅਤੇ ਚਾਇਨਾ ਡੋਰ ਦੀ ਚੈਕਿੰਗ ਦੇ ਸਬੰਧ ਵਿੱਚ ਥਾਣਾ ਸਿਟੀ ਬੰਗਾ ਤੋੰ ਬੱਸ ਸਟੈੰਡ ਬੰਗਾ ਤੋੰ ਹੁੰਦੇ ਹੋਏ ਹੀਉੰ ਸਾਇਡ ਨੂੰ ਜਾ ਰਹੇ ਸਨ ਜਦੋ ਪੁਲਿਸ ਪਾਰਟੀ ਇੱਕ ਕਰਿਆਨੇ ਦੀ ਦੁਕਾਨ ਪਿੰਡ ਹੀਓ ਗੇਟ ਪੁੱਜੀ ਤਾਂ  ਦੁਕਾਨ ਤੇ ਇੱਕ ਸਰਦਾਰ ਆਦਮੀ ਆਪਣੇ ਹੱਥ ਵਿੱਚ ਫੜੀ ਚਾਇਨਾ ਡੋਰ ਦਾ ਬੰਡਲ ਕਿਸੇ ਗਾਹਕ ਨੂੰ ਵੇਚਣ ਲੱਗਾ ਸੀ ਏ.ਐਸ.ਆਈ.ਨੇ ਕਾਰ ਰੋਕ ਕੇ  ਦੇਖਿਆ ਕਿ ਉਸ ਦੀ ਦੁਕਾਨ ਅੰਦਰ ਸ਼ਟਰ ਦੇ ਕੋਲ ਇੱਕ ਪਲਾਸਟਿਕ ਦਾ ਥੈਲ ਪਿਆ ਸੀ ਜਦੋ ਪੁਲਿਸ ਪਾਰਟੀ ਨੇ ਥੈਲੇ ਨੂੰ ਚੈਕ ਕੀਤਾ ਤਾਂ ਥੈਲੇ ਵਿੱਚੋ ਚਾਇਨਾਂ ਡੋਰ ਛੋਟੇ ਵੱਡੇ 20 ਬੰਡਲ ਬਰਾਮਦ ਹੋਏ ਜਿਸ ਤੇ ਜਿਲ੍ਹਾ ਮਜਿਸਟ੍ਰੇਟ ਨੇ ਪਾਬੰਦੀ ਲਗਾਈ ਹੋਈ ਹੈ । ਫੜੇ ਗਏ ਦੁਕਾਨਦਾਰ ਦੀ ਪਹਿਚਾਣ ਗੁਰਮੇਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਹੀਂਓ ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ ਤੇ ਹੋਈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਐਸ   ਐਚ ਓ ਮਹਿੰਦਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਗਸਤ ਦੌਰਾਨ  ਏ ਐਸ ਆਈ ਬਲਦੇਵ ਰਾਜ ਸਾਥੀਆਂ ਹਵਲਦਾਰ ਅਵਤਾਰ ਸਿੰਘ, ਸ ਕਾਂਸਟੇਬਲ ਤਰਨਜੀਤ ਸਿੰਘ ਅਤੇ ਹੋਮ ਗਾਰਡ ਸੋਹਣ ਸਿੰਘ ਨਾਲ ਪਾਬੰਦੀਸੁਦਾ  ਚੈਨਾ ਡੋਰ ਚੈਕਿੰਗ ਸਬੰਧੀ ਮਸੰਦਾਂ ਪੱਟੀ ਤੋਂ ਪਿੰਡ ਹੀਓਂ ਵੱਲ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਆਪਣੇ ਸਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਥੈਲਾ ਅਤੇ ਖੱਬੇ ਹੱਥ ਵਿੱਚ ਚੈਇਨਾ ਡੋਰ ਦਾ ਗੱਟੂ ਫੜਿਆ ਹੋਇਆ ਸੀ ਅਤੇ ਡੋਰ ਵੇਚਣ ਦਾ ਹੌਕਾ ਦੇ ਰਿਹਾ ਸੀ ਜਿਸ ਨੂੰ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਲਿਫ਼ਾਫ਼ਾ ਚੈਕ ਕੀਤਾ ਜਿਸ ਵਿੱਚੋ 16 ਛੋਟੇ ਵੱਡੇ ਚੈਨਾ ਡੋਰ ਦੇ ਗੱਟੂ ਬ੍ਰਾਮਦ ਹੋਏ ਜਿਸ ਤੇ ਜਿਲਾ ਮੈਜਿਸਟ੍ਰੇਟ ਵਲੋਂ ਪਾਬੰਦੀ ਲਾਈ ਗਈ ਹੈ |ਦੋਸ਼ੀ ਦੀ ਪਹਿਚਾਣ ਸੰਜੀਵ ਕੁਮਾਰ ਉਰਫ ਜੋਲੀ ਪੁੱਤਰ ਪਵਨ ਕੁਮਾਰ ਵਾਸੀ ਸਾਗਰ ਗੇਟ ਹਾਲ ਵਾਸੀ ਖਟਕੜ ਖੁਰਦ ਥਾਣਾ ਸਿਟੀ ਬੰਗਾ ਵਜੋਂ ਹੋਈ ਹੈ, ਜਿਸ ਤੇ ਕਾਰਵਾਈ ਕਰਦਿਆਂ ਏ ਐਸ ਆਈ ਬਲਦੇਵ ਰਾਜ ਵਲੋਂ ਮੁਕਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ| ਐਸ ਐਚ ਓ ਨੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕਰਦਿਆਂ  ਕਿ ਜੋ ਪਤੰਗ ਉਡਾਉਣ ਦੇ ਸੌਕੀਨ ਹਨ ਨੂੰ ਧਾਗੇ ਵਾਲ਼ੀ ਡੋਰ ਲੈ ਕੇ ਦੇਣ | ਚੈਨਾ ਡੋਰ ਦੀ ਵਰਤੋਂ ਕਰਨ ਵਾਲੇ ਅਤੇ ਵੇਚਣ ਵਾਲੇ ਬਕਸੇ ਨਹੀਂ ਜਾਣਗੇ ਤੇ ਸਭ ਫੜੇ ਜਾਣਗੇ 
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...