Sri Nabha Kanwal Raja Sahib Sports Club Gunachur coach Santokh Kumar Billa Chauhan created history for the third time. Master Commonwealth Championship and Master World Cup Championship were held in New Zealand Auckland on March 3 to 7, 2023. On this occasion, Santokh Kumar Billa Chauhan became Master Commonwealth for the third time. Championship 275 kg was the winner for the third time. It is worth mentioning that he won the first prize of this master Commonwealth champion three times and got the first place among the master world cup champion. The champion 275 kg got the first place. After winning the battle of life and death due to a serious accident, he has won the world cup championship with the grace of Raja Sahib Ji. Amarjit Singh Karnana, president of Shaheed Bhagat Singh Social Welfare and Cultural Society, specially honored him on this occasion Santosh Kumar Billa. Chauhan said that my coach Jasbir Singh olapian thanked Canada Sarabjit Singh Sabba president Baldev Singh Maan that I won the World Cup only because of his blessings. Amarjit Singh Karnana said that Santosh Kumar is giving training to the children of his village every day at "Gunachore and he is also training them in good weight lifting.
Friday, March 24, 2023
ਸਮਾਜ, ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ ਤੇ ਚਲੇ - ਰਾਜਾ ਵੜਿੰਗ
ਬੰਗਾ 24,ਮਾਰਚ (ਮਨਜਿੰਦਰ ਸਿੰਘ )
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਲੀਡਰਸ਼ਿਪ ਅਤੇ ਸਾਥੀਆਂ ਸਮੇਤ ਖਟਕੜਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਆਦਮ ਕਦ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਸ਼ਹੀਦਾਂ ਨੂੰ ਸਿਜਦਾ ਕਰਨ ਪਹੁੰਚੇ| ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੀ ਸੋਚ ਹੈ ਕਿ ਸਾਡਾ ਸਮਾਜ ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ ਤੇ ਚਲੇ| ਨੌਜਵਾਨਾ ਦੇ ਅੱਜ ਵੀ ਉਹ ਪ੍ਰੇਰਨਾ ਸਰੋਤ ਹਨ ਅਤੇ ਰਹਿਣਗੇ | ਪੰਜਾਬ ਵਿਚ ਲਾ ਅਤੇ ਆਰਡਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਬਹੁਤ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਤੇ ਠੱਲ ਪਾਉਣ ਦੀ ਸਲਾਹ ਦਿਤੀ ਸੀ ਪਰ ਸਾਡੀ ਇੱਕ ਨਾ ਮਨੀ ਗਈ, | ਉਨ੍ਹਾਂ ਕਿਹਾ ਕਿ 80, 90 ਹਜਾਰ ਜਵਾਨਾਂ ਦੀ ਸਕਿਉਰਿਟੀ ਵਿੱਚੋ ਅਮ੍ਰਿਤਪਾਲ ਦਾ ਭੱਜ ਜਾਣਾ ਸਰਕਾਰਾਂ ਦੀ ਵੱਡੀ ਨਲਾਇਕੀ ਹੈ |ਬੇਕਸੂਰੇ ਭੋਲੇ ਭਾਲੇ ਨੌਜਵਾਨਾਂ ਜੋ ਗੁਮਰਾਹ ਹੋ ਜਾਂਦੇ ਹਨ ਉਨ੍ਹਾਂ ਤੇ ਕੋਈ ਕਾਰਵਾਦੀ ਪੁਲਿਸ ਵਲੋਂ ਨਹੀਂ ਹੋਣੀ ਚਾਹੀਦੀ ਪਰ ਜਿਨ੍ਹਾਂ ਦੇ ਮਨਸੂਬੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ ਕਾਂਗਰਸ ਪਾਰਟੀ ਦੇ ਲੀਡਰਾ ਵਲੋਂ ਵੱਡੀਆਂ ਕੁਬਾਨੀਆਂ ਅਤੇ ਸ਼ਹਾਦਤਾਂ ਦਿਤੀਆਂ ਗਈਆਂ ਹਨ | ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਐਮ ਐਲ ਏ ਅੰਗਦ ਸਿੰਘ,ਸਾਬਕਾ ਐਮ ਐਲ ਏ ਚੋ : ਤਰਲੋਚਨ ਸਿੰਘ ਸੂੰਢ, ਵਿਧਾਇਕ ਰਾਜ ਕੁਮਾਰ ਚੱਬੇਵਾਲ,ਜਿਲਾ ਪ੍ਰਧਾਨ ਅਜੇ ਮੰਗੂਪੁਰ ਸਤਵੀਰ ਸਿੰਘ ਪੱਲੀਝਿੱਕੀ,ਸਾਬਕਾ ਨਗਰ ਕੌਂਸਲ ਬੰਗਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਸਚਿਨ ਦੀਵਾਨ, ਸੁਰਜੀਤ ਸਹੋਤਾ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ,ਆਦਿ ਹਜਾਰ ਸਨ
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਲੀਡਰਸ਼ਿਪ ਅਤੇ ਸਾਥੀਆਂ ਸਮੇਤ ਖਟਕੜਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਆਦਮ ਕਦ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਸ਼ਹੀਦਾਂ ਨੂੰ ਸਿਜਦਾ ਕਰਨ ਪਹੁੰਚੇ| ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੀ ਸੋਚ ਹੈ ਕਿ ਸਾਡਾ ਸਮਾਜ ਸ਼ਹੀਦ ਭਗਤ ਸਿੰਘ ਵਲੋਂ ਪਾਏ ਪੂਰਨਿਆਂ ਤੇ ਚਲੇ| ਨੌਜਵਾਨਾ ਦੇ ਅੱਜ ਵੀ ਉਹ ਪ੍ਰੇਰਨਾ ਸਰੋਤ ਹਨ ਅਤੇ ਰਹਿਣਗੇ | ਪੰਜਾਬ ਵਿਚ ਲਾ ਅਤੇ ਆਰਡਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਬਹੁਤ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਤੇ ਠੱਲ ਪਾਉਣ ਦੀ ਸਲਾਹ ਦਿਤੀ ਸੀ ਪਰ ਸਾਡੀ ਇੱਕ ਨਾ ਮਨੀ ਗਈ, | ਉਨ੍ਹਾਂ ਕਿਹਾ ਕਿ 80, 90 ਹਜਾਰ ਜਵਾਨਾਂ ਦੀ ਸਕਿਉਰਿਟੀ ਵਿੱਚੋ ਅਮ੍ਰਿਤਪਾਲ ਦਾ ਭੱਜ ਜਾਣਾ ਸਰਕਾਰਾਂ ਦੀ ਵੱਡੀ ਨਲਾਇਕੀ ਹੈ |ਬੇਕਸੂਰੇ ਭੋਲੇ ਭਾਲੇ ਨੌਜਵਾਨਾਂ ਜੋ ਗੁਮਰਾਹ ਹੋ ਜਾਂਦੇ ਹਨ ਉਨ੍ਹਾਂ ਤੇ ਕੋਈ ਕਾਰਵਾਦੀ ਪੁਲਿਸ ਵਲੋਂ ਨਹੀਂ ਹੋਣੀ ਚਾਹੀਦੀ ਪਰ ਜਿਨ੍ਹਾਂ ਦੇ ਮਨਸੂਬੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ ਕਾਂਗਰਸ ਪਾਰਟੀ ਦੇ ਲੀਡਰਾ ਵਲੋਂ ਵੱਡੀਆਂ ਕੁਬਾਨੀਆਂ ਅਤੇ ਸ਼ਹਾਦਤਾਂ ਦਿਤੀਆਂ ਗਈਆਂ ਹਨ | ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਐਮ ਐਲ ਏ ਅੰਗਦ ਸਿੰਘ,ਸਾਬਕਾ ਐਮ ਐਲ ਏ ਚੋ : ਤਰਲੋਚਨ ਸਿੰਘ ਸੂੰਢ, ਵਿਧਾਇਕ ਰਾਜ ਕੁਮਾਰ ਚੱਬੇਵਾਲ,ਜਿਲਾ ਪ੍ਰਧਾਨ ਅਜੇ ਮੰਗੂਪੁਰ ਸਤਵੀਰ ਸਿੰਘ ਪੱਲੀਝਿੱਕੀ,ਸਾਬਕਾ ਨਗਰ ਕੌਂਸਲ ਬੰਗਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਸਚਿਨ ਦੀਵਾਨ, ਸੁਰਜੀਤ ਸਹੋਤਾ, ਕੁਲਵਰਨ ਸਿੰਘ ਥਾਂਦੀਆਂ ਬਲਾਕ ਪ੍ਰਧਾਨ,ਆਦਿ ਹਜਾਰ ਸਨ
Thursday, March 23, 2023
मुख्यमंत्री द्वारा लोगों को शहीद भगत सिंह के सपनों को साकार करने के लिए आगे आने का न्योता****शहीद के पैतृक गाँव में जाकर की श्रद्धाँजलि भेंट**स्वतंत्रता संग्राम के बारे बताने के लिए विरासती गली समेत खटकड़ कलां के समूचे विकास का किया एलान**शहीदों की कल्पना वाला समाज सृजित करने के लिए अपनी सरकार की वचनबद्धता दोहराई*****
पंजाब के मुख्यमंत्री भगवंत मान ने लोगों को न्योता दिया कि वह शहीद भगत सिंह के सपनों का समाज सृजित करने के लिए आगे आएं और राज्य सरकार इस मकसद की पूरी के लिए पूरा सहयोग और तालमेल करेगी।
शहीद-ए-आज़म के पैतृक गाँव में उनको श्रद्धा के फूल भेंट करते हुये मुख्यमंत्री ने कहा कि यह दिन हमें धरती माँ के सच्चे सपूत की तरफ से दिए महान बलिदान के बारे याद करवाता है। उन्होंने कहा कि शहीद भगत सिंह, शहीद राजगुरू और शहीद सुखदेव की शहादत हमें हमेशा बेइन्साफ़ी, ज़ुल्म और दमन के खि़लाफ़ खड़े होने के लिए प्रेरित करती रहेगी। भगवंत मान ने कहा कि यह हम सभी का नैतिक फ़र्ज़ बनता है कि समाज में फैली सभी कुरीतियों के विरुद्ध हम जंग शुरू करें।
मुख्यमंत्री ने कहा कि राज्य सरकार इन महान शहीदों के सपनों को साकार करने के लिए कोई कसर बाकी नहीं छोड़ेगी। उन्होंन कहा कि पंजाब सरकार का यह फ़र्ज़ है कि वह राज्य की तरक्की और लोगों की ख़ुशहाली यकीनी बनाऐ। भगवंत मान ने कहा कि वह दिन दूर नहीं, जब राज्य सरकार की तरफ से की जा रही कोशिशों से पंजाब मुल्क भर में से अग्रणी राज्य बन कर उभरेगा।
मुख्यमंत्री ने कहा कि पंजाब सरकार शहीद भगत सिंह की तरफ से संजोए सपनों को पूरा करने और सांप्रदायिक सदभावना वाला समाज सृजित करने के लिए वचनबद्ध है। उन्होंने कहा कि आज़ादी के आंदोलन के इन नौजवान नायकों ने छोटी उम्र में ही अपने जीवन का बलिदान देकर देश को विदेशी साम्राज्यवाद की गुलामी से मुक्त करवाया। भगवंत मान ने कहा कि धरती माँ के इस महान सपूत की तरफ से दर्शाऐ मार्ग पर चलते हुये ख़ुशहाल समाज सृजित करने के लिए पंजाब सरकार अपनी पूरी ताकत लगाऐगी।
मुख्यमंत्री ने कहा कि पंजाब विधान सभा ने बुधवार को शहीद भगत सिंह, शहीद राजगुरू और शहीद सुखदेव के सपनों का पंजाब सृजित करने का प्रस्ताव पास किया है। उन्होंने अफ़सोस प्रकट किया कि आज़ादी को 75 साल से अधिक समय बीतने के बावजूद मुल्क अभी भी गरीबी, अनपढ़ता, बेरोजगारी और अन्य सामाजिक कुरीतियों के साथ जूझ रहा है। भगवंत मान ने कहा कि हमारी सरकार ने पहले ही इन कुरीतियों से लोगों को राहत देने के लिए कई कदम उठाए हैं।
मुख्यमंत्री ने कहा कि हमारी सरकार ने लोगों की ख़ुशहाली के लिए कई जनहितैषी और विकास आधारित स्कीमें शुरू की हैं। उन्होंने कहा कि इन सभी कदमों का एकमात्र उद्देश्य हमारे महान शहीदों की तरफ से संजोए सपनों वाला समाज बनाना है। भगवंत मान ने कहा कि जब तक इन सपनों को साकार नहीं कर लिया जाता, तब तक हमारी कोशिशें जारी रहेंगी।
मुख्यमंत्री ने कहा कि राज्य सरकार ने शहीद-ए-आज़म भगत सिंह के गाँव में विरासती गली के निर्माण का फ़ैसला किया है जिससे स्वतंत्रता संग्राम में पंजाबियों और पंजाब के गौरवमयी योगदान को दर्शाया जा सके। उन्होंने कहा कि 850 मीटर लम्बी यह विरासती गली खटकड़ कलां में अजायब घर से शहीद भगत सिंह के घर तक बनाई जायेगी। भगवंत मान ने कहा कि यह गली स्वतंत्रता संग्राम में राज्य के महान योगदान को दर्शाऐगी, वहीं नौजवानों को देश के लिए तनदेही के साथ काम करने के लिए भी प्रेरित करेगी।
मुख्यमंत्री ने यह भी ऐलान किया कि खटकड़ कलाँ में शहीद भगत सिंह अजायब घर में अदालत का फाइव डी सैट्टअप तैयार किया जायेगा। उन्होंने कहा कि यह फाइव डी क्रिएटिव शहीद- ए- आज़म भगत सिंह को फांसी की सजा सुनाए जाने के दृश्य का रूपांतरण करेगा जिससे दर्शकों को उस समय का अनुभव हो सके। भगवंत मान ने कहा कि यह दर्शकों को वास्तव में उस युग में वापस ले जायेगा और देश के लिए इस नौजवान नायक के द्वारा दिये गये महान बलिदान को सदा ताज़ा रखेगा।
मुख्यमंत्री ने कहा कि उन्होंने पहले ही पर्यटन और सांस्कृतिक विभाग को यह प्रोजैक्ट शुरू करने के लिए कह दिया है। उन्होंने कहा कि यह धरती सभी पंजाबियों के लिए पवित्र है और इसका सर्वांगीण विकास यकीनी बनाया जायेगा। भगवंत मान ने कहा कि उन्होंने अपने पद की कसम भी इस पवित्र धरती पर उठाई थी।
इस दौरान मुख्यमंत्री ने सुरिन्दर कौर, यादविन्दर सिंह, पवनदीप कौर, मनजीत सिंह धालीवाल, सतवंत सिंह, कुलदीप कौर, हरचैन सिंह और अन्यों सहित महान शहीद के पारिवारिक सदस्यों को अजायब घर और पैतृक घर का चित्र देकर सम्मानित किया। इससे पहले भगवंत मान ने शहीद के पिता कृष्ण सिंह की समाधि पर जाकर श्रद्धांजलि भेंट की। उन्होंने शहीद भगत सिंह की प्रतिमा पर श्रद्धा के फूल भी भेंट किये।
इस अवसर पर पंजाब विधानसभा के डिप्टी स्पीकर जय कृष्ण सिंह रौड़ी, विधायक संतोष कटारिया, विधायक डॉ एस के सुखी, विधायक नछत्तर पाल, पूर्व मंत्री जोगिंदर सिंह मान, जिला योजना समिति के अध्यक्ष सतनाम जलालपुर, आप नेता ललित मोहन पाठक, कुलजीत सिंह सरहाल, सतनाम सिंह जलवाहा, आप जिला सचिव गगन अग्निहोत्री, जिला महिला अध्यक्ष राजदीप शर्मा सहित अन्य नेता मौजूद रहे।
Wednesday, March 22, 2023
ਰੋਸ ਵਜੋਂ ਨਹੀਂ ਮਨਾਵਾਂਗੇ ਸ਼ਹੀਦੀ ਦਿਹਾੜਾ- ਕਰਨਾਣਾ
ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਕਲਚਰਲ ਸੁਸਾਇਟੀ ਪੰਜਾਬ ਇਸ ਸਾਲ ਰੋਸ ਵਜੋਂ ਨਹੀਂ ਮਨਾਵੇਗੀ ਸ਼ਹੀਦੀ ਦਿਹਾੜਾ|ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਨੇ ਕਰਦਿਆਂ ਕਿਹਾ ਕਿ ਸ : ਭਗਵੰਤ ਸਿੰਘ ਮਾਨ ਮੁਖ ਮੰਤਰੀ ਪੰਜਾਬ ਨੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਖਟਕੜ ਕਲਾਂ ਆ ਕੇ ਸੋ ਚੁਕੀ ਪਰ ਸਿਮਰਜੀਤ ਸਿੰਘ ਮਾਨ ਵਰਗੇ ਵਿਅਕਤੀ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਰਹੇ ਹਨ ਇਸ ਗੱਲ ਨੂੰ ਸਾਲ ਹੋ ਗਿਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਵਲੋਂ ਇਸ ਦੀ ਕੰਪਲੇਂਟ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਸਾਲ ਪਹਿਲਾਂ ਕੀਤੀ ਹੋਈ ਹੈ ਜਿਸ ਤੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਕਲਚਰਲ ਸੁਸਾਇਟੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ|
Friday, March 17, 2023
ਬਾਗਬਾਨੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਕਿਸਾਨ ਸਿਖਲਾਈ ਕੈੰਪ ਲਗਾਇਆ:
ਬੰਗਾ 17 ਮਾਰਚ (ਮਨਜਿੰਦਰ ਸਿੰਘ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੈਂਸਾਂ ਵਿਖੇ ਰਘਬੀਰ ਸਿੰਘ ਅਤੇ ਚਰਨਜੀਤ ਕੌਰ ਦੇ ਵਿਸੇਸ ਉਪਰਾਲੇ ਨਾਲ ਬਾਗਬਾਨੀ ਵਿਭਾਗ ਪੰਜਾਬ ਬਲਾਕ ਬੰਗਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂਸ਼ਹਿਰ ਵਲੋਂ ਕਿਸਾਨਾਂ ਨੂੰ ਬਾਗਬਾਨੀ ਅਤੇ ਹੋਰ ਲਾਹੇਵੰਦ ਖੇਤੀ ਅਤੇ ਹੋਰ ਧੰਦਿਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸੇਸ ਕੈੰਪ ਲਗਾਇਆਂ ਗਿਆ| ਇਸ ਮੌਕੇ ਮੁਖ ਮਹਿਮਾਨ ਵਜੋਂ ਪਹੁੰਚੇ ਡਾ:ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇ ਕਿਸਾਨ ਵੀਰ ਸਬਜ਼ੀਆਂ ਦੀ ਖੇਤੀ ਕਰਨ ਤਾ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਢਾਈ ਕਿਲੇ ਖੇਤੀ ਤੇ 20 ਹਜਾਰ ਰੁਪਿਆ ਸਬਸਿਡੀ ਦਿਤੀ ਜਾਂਦੀ ਹੈ ਇਸੇ ਤਰਾਂ ਮਧੂ ਮੱਖੀਆਂ ਪਾਲਣ ਵਾਲਿਆਂ ਨੂੰ ਇਕ ਬਕਸਾ ਖ਼ਰੀਦਣ ਤੇ 16 ਸੋ ਰੁਪਿਆ ਸਬਸਿਡੀ ਦਿਤੀ ਜਾਵੇਗੀ ਇਕ ਕਿਸਾਨ 50 ਬਕਸੇ ਤੇ ਸਬਸਿਟੀ ਲੈ ਸਕਦਾ ਹੈ| ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖੇਤੀ ਦੀ ਐਮ ਐਸ ਪੀ ਤੋਂ ਵੱਧ ਪੈਸੇ ਸਬਜ਼ੀਆਂ ਦੀ ਖੇਤੀ ਤੋਂ ਕਮਾਇਆ ਜਾ ਸਕਦਾ ਹੈ| ਜੇ ਕਿਸਾਨ ਮਿਹਨਤ ਨਾਲ ਖੇਤੀ ਕਰਨ ਤਾ ਰਵਾਇਤੀ ਕਣਕ ਝੋਨੇ ਦੀ 10 ਹਜਾਰ ਦੀ ਕਮਾਈ ਦੀ ਜਗ੍ਹਾ ਤੇ ਸਬਜ਼ੀਆਂ ਬੀਜ ਕੇ 1 ਲੱਖ ਰੁਪਿਆ ਕਮਾਈ ਕਰ ਸਕਦੇ ਹਨ |ਉਨ੍ਹਾਂ ਛੋਟੇ ਕਿਸਾਨਾਂ ਨੂੰ ਛੋਟੇ ਟ੍ਰੈਕਟਰ ਲੈਣ ਤੇ ਸਬਸਿਡੀ ਅਤੇ ਬਾਗ਼ ਲਾਉਣ ਤੇ ਵੀ ਸਬਸਿਡੀ ਬਾਰੇ ਜਾਣੂ ਕਰਾਇਆ| ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਾਨੂ ਵੱਡੀਆਂ ਤਨਖਾਹਾ ਦੇ ਕੇ ਤੁਹਾਡੀ ਸੇਵਾ ਲਈ ਰੱਖਿਆ ਹੈ ਇਸ ਲਈ ਸਾਡੇ ਕੋਲ ਆਓ ਅਤੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਓ |ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂਸ਼ਹਿਰ ਤੋਂ ਪਹੁੰਚੇ ਡਾ ਬਲਜੀਤ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੁਦਰਤੀ ਖੇਤੀ ਦੇ ਕਨਸੇਪਟ ਅਨੁਸਾਰ,ਖੇਤੀ ਵਿਚ ਵਰਤੀ ਜਾਂਦੀ ਹਰ ਚੀਜ ਖੇਤ ਵਿੱਚੋ ਹੀ ਪੈਦਾ ਕੀਤੀ ਜਾਂਦੀ ਹੈ ਕੋਈ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ |ਇਸ ਮੌਕੇ ਕੇ ਵੀ ਕੇ ਦੇ ਅਸਿਸਟੈਂਟ ਪ੍ਰੋਫ਼ ਮੈਡਮ ਆਰਤੀ ਵਰਮਾ ਨੇ ਗਰੇਲ਼ੂ ਬਗੀਚੀ ਲਗਾ ਕੇ ਆਪਣੇ ਖਾਣ ਦੀ ਸਬਜ਼ੀ ਅਤੇ ਦਾਲਾਂ ਵਗੈਰਾ ਆਪ ਪੈਦਾ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਬਾਜ਼ਾਰ ਵਿੱਚੋ ਜੋ ਸਬਜ਼ੀ ਖਰੀਦੀ ਜਾਂਦੀ ਹੈ ਉਸ ਉਪਰ ਬੇਲੋੜੀ ਸਪਰੇ ਕੀਤੀ ਜਾਂਦੀ ਹੈ ਜਿਸ ਦੇ ਖਾਣ ਨਾਲ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਹਨ|ਉਨ੍ਹਾਂ ਦੱਸਿਆ ਕਿ ਇਕ ਖੋਜ ਅਨੁਸਾਰ ਹਰੇਕ ਵਿਅਕਤੀ ਨੂੰ ਨਿਰੋਗ ਰਹਿਣ ਲਈ 300 ਗ੍ਰਾਮ ਸਬਜ਼ੀ ਰੋਜਾਨਾ ਖਾਣੀ ਚਾਹੀਦੀ ਹੈ ਜਿਸ ਵਿਚ ਹਰ ਤਰ੍ਹਾਂ ਦੀ ਸਬਜ਼ੀ ਹੋਣੀ ਚਾਹੀਦੀ ਹੈ|ਪਿੰਡ ਦੀ ਉਦਮੀ ਕਿਸਾਨ ਅਤੇ ਸਮਾਜ ਸੇਵਕਾ ਮੈਡਮ ਚਰਨਜੀਤ ਕੌਰ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ,ਅਤੇ ਕਿਸਾਨਾਂ ਦਾ ਧੰਨਵਾਦ ਕੀਤਾ| ਬਾਗਬਾਨੀ ਵਿਭਾਗ ਵਲੋਂ ਇਸ ਮੌਕੇ ਸਬਜ਼ੀ ਦੀਆਂ ਮਿੰਨੀ ਕਿੱਟਾ ਵੀ ਵੰਡੀਆਂ ਗਈਆਂ|ਇਸ ਮੌਕੇ ਰਘਬੀਰ ਸਿੰਘ, ਚਰਨਜੀਤ ਕੌਰ,ਬਲਦੀਸ਼ ਕੌਰ ਬੰਗਾ,ਗੁਰਦੀਪ ਸੈਣੀ, ਗਗਨ ਦੀਪ ਸਿੰਘ,ਕਮਲਦੀਪ ਸਿੰਘ,ਸਤਿੰਦਰ ਸਿੰਘ,ਪਰਮਜੀਤ ਸਿੰਘ,ਗੁਰਵਿੰਦਰ ਸਿੰਘ,ਕਸ਼ਮੀਰ ਸਿੰਘ,ਸੰਤੋਖ ਸਿੰਘ,ਸ਼ਿਵ ਕੁਮਾਰ,ਕੁਲਬੀਰ ਸਿੰਘ,ਕਮਲਪ੍ਰੀਤ ਸਿੰਘ,ਤਰਸੇਮ ਲਾਲ,ਬਲਬੀਰ ਕੌਰ,ਭੁਪਿੰਦਰ ਕੌਰ,ਰਾਜਵਿੰਦਰ ਕੌਰ,ਮਨਦੀਪ ਕੌਰ,ਗੁਰਿੰਦਰ ਜੀਤ ਕੌਰ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ|
Thursday, March 16, 2023
ਬੰਗਾ ਸਿਟੀ ਪੁਲਿਸ ਵੱਲੋਂ ਨਸੀਲੀਆਂ ਗੋਲੀਆਂ ਸਮੇਤ ਇਕ ਕਾਬੂ,ਮਾਮਲਾ ਦਰਜ
ਬੰਗਾ16 ਮਾਰਚ (ਮਨਜਿੰਦਰ ਸਿੰਘ ) ਬੰਗਾ ਥਾਣਾ ਸਿਟੀ ਪੁਲਿਸ ਵੱਲੋਂ 50 ਨਸੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਮੁੱਖ ਥਾਣਾ ਅਫ਼ਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਰਾਮ ਲਾਲ ਸਮੇਤ ਏ ਐਸ ਆਈ ਮਹਿੰਦਰ ਪਾਲ ਸੀਨੀਅਰ ਸਿਪਾਹੀ ਤਰਨਜੀਤ ਸਿੰਘ ਅਤੇ ਪੰਜਾਬ ਹੋਮ ਗਾਰਡ ਜਵਾਨ ਅਮਨਦੀਪ ਜੱਸੀ ਪ੍ਰਾਈਵੇਟ ਗੱਡੀ ਤੇ ਗਸਤ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਜੀਂਦੋਵਾਲ ਪੈਟਰੋਲ ਪੰਪ ਦੇ ਸਾਹਮਣੇ ਰੇਲਵੇ ਲਾਈਨ ਵੱਲ ਨੂੰ ਜਾਂਦੀ ਲਿੰਕ ਰੋਡ ਤੇ ਪੁੱਜੀ ਤਾਂ ਇਕ ਸਰਦਾਰ ਵਿਅਕਤੀ ਰੇਲਵੇ ਲਾਈਨਾਂ ਵੱਲੋਂ ਆਉਂਦਾ ਦਿਖਾਈ ਦਿੱਤਾ ਇਸ ਨੇ ਸਾਹਮਣੇ ਤੋਂ ਪੁਲਿਸ ਪਾਰਟੀ ਨੂੰ ਆਉਂਦੇ ਦੇਖ ਕੇ ਘਬਰਾ ਕੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਪਾਰਦਰਸ਼ੀ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੱਜੇ ਪਾਸੇ ਘਾਹ ਫੂਸ ਤੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਮੁੜ ਪਿਆ ਜਿਸ ਨੂੰ ਏ ਐਸ ਆਈ ਰਾਮ ਲਾਲ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਕੀਰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗਾਂਧੀ ਨਗਰ ਬੰਗਾ ਦੱਸਿਆ ਜਿਸ ਵੱਲੋਂ ਸੁੱਟੇ ਹੋਏ ਲਿਫ਼ਾਫ਼ੇ ਵਿਚੋਂ 50 ਨਸੀਲੀਆਂ ਗੋਲ਼ੀਆਂ ਮਾਰਕਾ ਅਟੀਜੋਲਾਮ .50 ਟੈਬਲੈੱਟ ਜਿਨ੍ਹਾਂ ਦੇ ਬੈਚ ਨੰਬਰ ਮਿਟਾਏ ਹੋਏ ਸਨ ਬਰਾਮਦ ਹੋਈਆ ।ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਰਾਮ ਲਾਲ ਵੱਲੋਂ ਮੁਕੱਦਮਾ ਨੰਬਰ 22 ਥਾਣਾ ਸਿਟੀ ਬੰਗਾ ਵਿਖੇ ਅਧੀਨ ਧਾਰਾ 22 ਐਨ ਡੀ ਪੀ ਸੀ ਐਸ ਐਕਟ ਦਰਜ ਕਰਕੇ ਦੋਸੀ ਨੂੰ ਗ੍ਰਿਫ਼ਤਾਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਹੈ ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...