Thursday, April 6, 2023

ਸਬ ਡਵੀਸਨ ਬੰਗਾ ਦੇ ਥਾਣਾ ਬੰਗਾ ਸਿਟੀ ਤੇ ਸਦਰ ਦੀ ਪੁਲਿਸ ਵਲੋਂ ਨਸੇ ਸਮੇਤ 2 ਨਸ਼ਾ ਤਸਕਰ ਕਾਬੂ- ਡੀ ਐਸ ਪੀ ਬੱਲ

ਬੰਗਾ 6,ਅਪ੍ਰੈਲ (ਮਨਜਿੰਦਰ ਸਿੰਘ )
ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਪੁਲਿਸ ਦੀਆਂ ਸਖ਼ਤ ਹਦਾਇਤਾਂ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ ਪੀ ਐਸ  ਐਸ ਐਸ ਪੀ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਦਿਸਾਂ ਨਿਰਦੇਸਾਂ ਹੇਠ ਨਸਾ ਵੇਚਣ ਵਾਲਿਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਬੰਗਾ ਸਰਵਣ ਸਿੰਘ ਬੱਲ ਦੇ ਦਿਸਾ ਨਿਰਦੇਸਾਂ ਅਨੁਸਾਰ ਸਬ ਡਵੀਜ਼ਨ ਬੰਗਾ ਦੇ ਥਾਣਾ ਸਿਟੀ ਅਤੇ ਸਦਰ ਦੀ ਪੁਲਿਸ ਵੱਲੋਂ ਵੱਖ ਵੱਖ ਦੋ ਮਾਮਲਿਆਂ ਵਿਚ 2 ਦੋਸੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ।ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਮਹਿੰਦਰ ਸਿੰਘ ਮੁੱਖ ਥਾਣਾ ਅਫ਼ਸਰ  ਥਾਣਾ ਸਿਟੀ ਬੰਗਾ ਦੀਆਂ ਹਦਾਇਤਾਂ ਅਨੁਸਾਰ ਸਬ ਇੰਸਪੈਕਟਰ ਵਰਿੰਦਰ ਕੁਮਾਰ ਵਧੀਕ ਮੁੱਖ ਅਫ਼ਸਰ ਥਾਣਾ ਸਿਟੀ ਬੰਗਾ ਨੇ ਬੀਤੇ ਦਿਨ ਸਿਮਰਨਜੀਤ ਸਿੰਘ ਉਰਫ਼ ਝੱਲੀ ਪੁੱਤਰ ਹਰਮੇਸ਼ ਲਾਲ ਵਾਸੀ ਕ੍ਰਿਸਨਾ ਨਗਰ ਬੰਗਾ ਥਾਣਾ ਸਿਟੀ ਬੰਗਾ ਨੂੰ ਕਾਬੂ ਕਰ ਕੇ ਇਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਸ ਖ਼ਿਲਾਫ਼ ਮੁਕੱਦਮਾ ਨ:28 ਮਿਤੀ 5.4.23 ਅ/ਧ 21-61-85ਐਨ ਡੀ ਪੀ ਐਸ ਐਕਟ ਥਾਣਾ ਸਿਟੀ ਬੰਗਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।ਡੀ ਐਸ ਪੀ ਸਾਹਿਬ ਨੇ ਹੋਰ ਦਸਿਆ ਕਿ ਇਸੇ ਤਰ੍ਹਾਂ ਇੰਸਪੈਕਟਰ ਰਾਜੀਵ ਕੁਮਾਰ ਮੁੱਖ ਥਾਣਾ ਅਫ਼ਸਰ ਥਾਣਾ ਸਦਰ ਬੰਗਾ ਦੀਆਂ ਹਦਾਇਤਾਂ ਹੇਠ ਐਸ ਆਈ ਕੇਵਲ ਕ੍ਰਿਸ਼ਨ ਵੱਲੋਂ ਥਾਣਾ ਸਦਰ ਦੇ ਏਰੀਆ ਵਿਚ ਬੀਤੇ ਦਿਨ ਮਿਤੀ 5.4.2023 ਨੂੰ ਜਸਕਰਨਜੀਤ ਸਿੰਘ ਉਰਫ਼ ਕਾਲੂ ਪੁੱਤਰ ਪਰਮਜੀਤ ਸਿੰਘ ਵਾਸੀ ਦੁਸਾਂਝ ਖ਼ੁਰਦ ਥਾਣਾ ਸਦਰ ਬੰਗਾ ਨੂੰ ਕਾਬੂ ਕਰਕੇ ਇਸ ਪਾਸੋਂ 25 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇਸ ਖ਼ਿਲਾਫ਼ ਮੁਕੱਦਮਾ ਨ:26 ਮਿਤੀ 5.4.23 ਅ/ਧ 21-61-85 ਐਨ ਡੀ ਪੀ ਐਸ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰ ਕੇ ਦੋਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੋਨਾਂ ਦੋਸੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਂਸਲ ਕਰਕੇ ਇਨ੍ਹਾਂ ਪਾਸੋਂ ਮਜ਼ੀਦ ਪੁੱਛਗਿੱਛ ਕਰਕੇ ਜਾਣਕਾਰੀ ਲਈ ਜਾਵੇਗੀ ਕਿ ਇਸ ਧੰਦੇ ਵਿਚ ਇਨ੍ਹਾਂ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ  ਹਨ ਅਤੇ ਨੱਸੇ ਦਾ ਸਾਮਾਨ ਕਿਸ ਪਾਸੋਂ ਹਾਂਸਲ  ਕਰਦੇ ਹਨ ਤੇ ਕਿਸ ਕਿਸ ਨੂੰ ਸਪਲਾਈ ਕਰਦੇ ਹਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...