ਇਸ ਮੌਕੇ ਭਗਤ ਪੂਰਨ ਸਿੰਘ ਟਰੱਸਟ ਦੇ ਚੇਅਰਮੈਨ ਹਰਪ੍ਰਭ ਮਹਿਲ ਸਿੰਘ ਤੂਰ ਨੇ ਕਿਹਾ ਕਿ ਜਿੱਥੇ ਟਰੱਸਟ ਸਮਾਜ ਭਲਾਈ ਦੇ ਕੰਮ ਕਰਦਾ ਹੈ ਉਸ ਦੇ ਨਾਲ ਲੋੜਵੰਦ ਲੜਕੀਆਂ ਨੂੰ ਸਲ੍ਹਾਈ ਕਢਾਈ ਸਿਖਾਉਣ ਦਾ ਸੈਂਟਰ ਗੁਰੂਦਵਾਰਾ ਸਾਧ ਸੰਗਤ ਬਰਨਾਲਾ ਕਲਾਂ ਦੀ ਇਮਾਰਤ ਵਿਚ ਚਲਾਇਆ ਜਾ ਰਿਹਾ ਹੈ ਜਿੱਥੇ ਲੜਕਿਆ ਨੂੰ 12 ਮਹੀਨੇ ਦਾ ਕੋਰਸ ਲਗਾਤਾਰ ਕਰਾਇਆ ਜਾਂਦਾ ਹੈ ।ਇਹ ਕੋਰਸ ਜੋ ਕੇ ਬਿਲਕੁਲ ਮੁਫ਼ਤ ਹੈ ਅਤੇ ਲੜਕੀਆਂ ਕਿਸੇ ਵੀ ਪਿੰਡ ਜਾ ਸ਼ਹਿਰ ਤੋਂ ਆ ਕੇ ਇਹ ਸਿੱਖਿਆ ਲੈ ਸਕਦੀਆਂ ਹਨ।ਇਸ ਨਾਲ ਲੜਕੀਆਂ ਆਪਣਾ ਕਾਰੋਬਾਰ ਕਰ ਕੇ ਆਪਣੇ ਪੈਰਾਂ ਤੇ ਖੜ ਸਕਦੀਆਂ ਹਨ ।
ਇਸ ਮੌਕੇ ਦਰਬਾਰਾ ਸਿੰਘ ਨੇ ਸੜਕ ਸੁਰੱਖਿਆ ਤੇ ਗੱਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਖ਼ਾਸ ਕਰਕੇ ਸੜਕ ਸੁਰੱਖਿਆ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਓਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਬੱਚਿਆਂ ਵਿਚ ਅੱਜ ਦੇ ਸਮੇਂ ਵਿਚ ਸਹਿਜ ਅਤੇ ਨਿਮਰਤਾ ਦੀ ਬਹੁਤ ਘਾਟ ਹੈ ਜਿਸ ਤਰ੍ਹਾਂ ਧਾਰਮਿਕ ਸਥਾਨ ਤੇ ਜਾ ਕੇ ਸਾਡੇ ਵਿਚ ਨਿਮਰਤਾ ਅਤੇ ਸਬਰ ਆ ਜਾਂਦਾ ਹੈ ਇਸੇ ਤਰ੍ਹਾਂ ਸਬਰ ਅਤੇ ਨਿਮਰਤਾ ਜੇ ਸੜਕਾਂ ਤੇ ਵੀ ਰੱਖੀ ਜਾਵੇ ਤਾਂ 60 ਤੋਂ 65% ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਟਰੈਫਿੱਕ ਨੀਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ
ਇਸ ਮੌਕੇ ਟਰੱਸਟ ਦੀ ਆਰਥਿਕ ਮਦਦ ਕਰਨ ਵਾਲੇ ਸੀਤਲ ਸਿੰਘ ਭਾਰਟਾ ਕਲਾਂ ਪਾਲ ਸਿੰਘ ਬੰਗਾ,ਚਰਨ ਸਿੰਘ ਬਰਨਾਲਾ ਕਲਾਂ,ਦਰਸ਼ਨ ਸਿੰਘ ਨਲਕੇ ਵਾਲੇ,ਅਤੇ ਐਨ ਆਰ ਆਈ ਭਰਾਵਾਂ ਦਾ ਵਿਸੇਸ ਸਨਮਾਨ ਕੀਤਾ ਗਿਆ।ਇਸ ਮੌਕੇ ਟਰੱਸਟ ਮੈਂਬਰ ਅਮਰਜੀਤ ਸਿੰਘ ਪਾਬਲਾ,ਮਨਜੀਤ ਸਿੰਘ,ਨਿਰਮਲ ਸਿੰਘ ਨਿੰਮ੍ਹਾ,ਸਰਬਜੀਤ ਕੁਮਾਰ ਪੰਡਿਤ,ਸੁਖਰਾਜ ਸਿੰਘ ਤੂਰ,ਅਵਤਾਰ ਸਿੰਘ ਗੋਰਾ,ਮਹਿੰਦਰ ਸਿੰਘ ,ਚੈਨ ਸਿੰਘ,ਸੁੱਚਾ ਸਿੰਘ,ਸਤਸਰੂਪ ਸਿੰਘ,ਸੁਰਿੰਦਰ ਸਿੰਘ ਸੈਂਹਬੀ,ਰਛਪਾਲ ਕੌਰ,ਧਿਆਨ ਸਿੰਘ,ਸਰਵਣ ਸਿੰਘ,ਨਿਰਮਲ ਸਿੰਘ,ਹਰਭਜਨ ਸਿੰਘ,ਗੁਰਵਿੰਦਰ ਸਿੰਘ,ਤਰਸੇਮ ਸਿੰਘ,ਕੁਲ ਵਿੰਦਰ ਸਿੰਘ,ਹਰਸ਼ ਕੁਮਾਰ ਪੰਡਿਤ,ਕੁਲਵਿੰਦਰ ਸਿੰਘ,ਜਸਵੀਰ ਸਿੰਘ ਜੱਸੀ,ਗੁਰਦੀਪ ਸਿੰਘ ਅਤੇ ਸਿਲਾਈ ਅਧਿਆਪਕਾ ਹਰਵਿੰਦਰ ਕੌਰ ਆਦਿ ਹਾਜ਼ਰ ਸਨ
No comments:
Post a Comment