Saturday, April 22, 2023

ਲੱਭਿਆ ਮੋਬਾਇਲ ਫੋਨ , ਮੋਬਾਇਲ ਫੋਨ ਮਾਲਕ ਨੂੰ ਵਾਪਸ ਕੀਤਾ :

ਲਾਇਨ ਜਸਪਾਲ ਸਿੰਘ ਗਿੱਧਾ, ਬਕਸ਼ੀ ਰਾਮ ਨੂੰ ਮੋਬਾਇਲ ਫੋਨ ਵਾਪਸ ਕਰਦੇ ਹੋਏ ਨਾਲ ਸ਼੍ਰੀਮਤੀ ਸੰਗੀਤਾ  ਰਾਹੁਲ ਅਤੇ ਹੋਰ 

ਬੰਗਾ, 22 ਅਪ੍ਰੈਲ (ਮਨਜਿੰਦਰ ਸਿੰਘ ) ਲਾਇਨ ਕਲੱਬ ਬੰਗਾ ਨਿਸਚੇ ਦੇ  ਪੀ ਆਰ ਓ ਨੂੰ ਉਨ੍ਹਾਂ ਦੇ ਝਿੱਕਾ ਰੋਡ ਬੰਗਾ ਵਿਖੇ ਦਫਤਰ ਦੇ ਕੋਲ ਇੱਕ ਮੋਬਾਇਲ ਡਿੱਗਾ ਮਿਲਿਆ ਜਿਸ ਨੂੰ ਉਨ੍ਹਾਂ ਮੋਬਾਇਲ ਦੇ ਮਾਲਕ ਨੂੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਮੋਬਾਇਲ ਫੋਨ ਮਾਲਕ ਬਕਸ਼ੀ ਰਾਮ ਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੀ ਪੋਤਰੀ ਸੰਗੀਤਾ ਰਾਹੁਲ ਨੂੰ ਉਸ ਦੇ ਸਸੂਰਾਲ ਪਿੰਡ ਅਟਾਰੀ ਮੋਟਰਸਾਈਕਲ ਤੇ ਛੱਡਣ ਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦਾ ਕੀਮਤੀ ਮੋਬਾਇਲ ਫੋਨ ਡਿਗ ਗਿਆ | ਫੋਨ ਤੇ ਘੰਟੀ ਕਰਨ ਤੇ ਉਨ੍ਹਾਂ ਨੂੰ ਪਤਾ ਲਗਾ ਕਿ ਫੋਨ ਜਸਪਾਲ ਸਿੰਘ ਸੈਣੀ ਜੋ ਲਾਇਨ ਕਲੱਬ ਬੰਗਾ ਨਿਸਚੇ ਦੇ ਪੀ ਆਰ ਓ ਹਨ  ਨੂੰ ਝਿੱਕਾ ਰੋਡ ਡਿੱਗਾ   ਮਿਲਿਆ ਹੈ | ਜਸਪਾਲ ਸਿੰਘ ਨੇ ਉਨ੍ਹਾਂ ਨੂੰ ਆਪਣੇ ਆਰਚੀਟੈਕਟ ਦੇ ਦਫਤਰ ਝਿੱਕਾ ਰੋਡ ਤੇ ਬੁਲਾ ਕੇ ਮੋਬਾਈਲ ਫੋਨ ਵਾਪਸ ਕੀਤਾ | ਬਕਸ਼ੀ ਰਾਮ ਵਲੋਂ ਬਰਫੀ ਦਾ ਡੱਬਾ ਭੇਟ ਕਰ ਕੇ ਲਾਇਨ ਜਸਪਾਲ ਦਾ ਧੰਨਵਾਦ ਕੀਤਾ | ਇਸ ਮੌਕੇ ਸੰਗਿਤਾ ਰਾਹੁਲ,ਰੋਹਨਦੀਪ ਸਿੰਘ ਅਤੇ ਸਾਗਰ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...