Friday, December 29, 2023
ਲਾਇਨ ਕਲੱਬ ਜਿਲ੍ਹਾ 321ਡੀ ਦੇ ਲਾਇਨ ਕਲੱਬ ਰਿਜਨ 7 ਦੀ ਰਿਜਨ ਕਾਨਫਰੰਸ ਹੋਈ :
ਬੰਗਾ 29 ਦਸੰਬਰ (ਮਨਜਿੰਦਰ ਸਿੰਘ )ਲਾਇਨ ਕਲੱਬ ਜਿਲ੍ਹਾ 321ਡੀ ਦੇ ਰਿਜਨ 7 ਦੀ ਰਿਜਨ ਕਾਨਫਰੰਸ਼ ਰੀਤਿਕਾ ਰਾਜਵੀਰ 2023ਦੇ ਬੈਨਰ ਹੇਠ ਰਿਜਨ ਚੇਅਰਮੈਨ ਲਾਇਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ,ਐਮ ਜੇ ਐਫ ਲਾਇਨ ਰਜਿੰਦਰ ਢਡਵਾੜ ਡੀ ਸੀ ਐਸ ਐਡਮਿਨ 2023-24ਅਤੇ ਲਾਇਨ ਜਰਨੈਲ ਸਿੰਘ ਦੇ ਪ੍ਰਬੰਧਾ ਹੇਠ ਬੰਗਾ ਦੇ ਡਿਮਪੀ ਰੈਸਟੂਰੈਂਟ ਵਿਖੇ ਹੋਈ | ਇਸ ਮੌਕੇ ਲਾਇਨ ਜਿਲ੍ਹਾ 321ਡੀ ਦੇ ਜਿਲ੍ਹਾ ਗਵਰਨਰ ਲਾਇਨ ਇੰਜ :ਐਸ ਪੀ ਸੋਂਧੀ ਨੇ ਮੁੱਖ ਮਹਿਮਾਨ ਅਤੇ ਲਾਇਨ ਰਸ਼ਪਾਲ ਸਿੰਘ ਬਚਾਜੀਵੀ ਵਾਇਸ ਜਿਲ੍ਹਾ ਗਵਰਨਰ ਨੇ ਵਿਸ਼ੇਸ ਮਹਿਮਾਨ ਵਜੋਂ ਸਿਰਕਤ ਕੀਤੀ |ਸਮਾਗਮ ਦੇ ਆਰੰਭ ਵਿੱਚ ਸੀਨੀਅਰ ਪੱਤਰਕਾਰ ਲਾਇਨ ਸੰਜੀਵ ਕੁਮਾਰ ਭਨੋਟ(ਹੈਪੀ) ਵਲੋਂ ਮੁੱਖ ਮਹਿਮਾਨ,ਸਾਰੇ ਲਾਇਨ ਲੀਡਰਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਲਾਇਨ ਕਲੱਬ ਇੰਟਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਤੇ 321ਡੀ ਦੇ ਜਿਲ੍ਹਾ ਗਵਰਨਰ ਇੰਜ ਐਸ ਪੀ ਸੋਂਧੀ ਦੀ ਯੋਗ ਅਗਵਾਈ ਹੇਠ ਲਾਇਨ ਬਲਵਿੰਦਰ ਸਿੰਘ ਵਲੋਂ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੇ ਸਾਥੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀਂ ਸਮਾਜ ਸੇਵਾ ਸ਼ਲਾਘਾਯੋਗ ਹੈ ਇਸ ਮੌਕੇ ਮੁੱਖ ਮਹਿਮਾਨ ਲਾਇਨ ਸੋਂਧੀ ਨੇ ਲਾਇਨ ਬਲਵਿੰਦਰ ਸਿੰਘ ਵਲੋਂ ਆਪਣੇ ਲਾਇਨ ਸਾਥੀਆਂ ਨਾਲ ਮਿਲ ਕੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਬਲਵਿੰਦਰ ਸਿੰਘ ਨੇ ਸਖ਼ਤ ਮਿਹਨਤ ਨਾਲ ਬਹੁਤ ਛੋਟੇ ਮੁਕਾਮ ਤੋਂ ਉੱਠ ਕੇ ਅੱਜ ਸਮਾਜ ਵਿੱਚ ਵੱਡੀ ਇਜ਼ਤ ਕਮਾਉਂਦੇ ਹੋਏ ਇਕ ਵੱਡਾ ਰੁਤਬਾ ਹਾਂਸਲ ਕੀਤਾ ਹੈ ਅਤੇ 12 ਲਾਇਨ ਕਲੱਬਾਂ ਦੇ ਰਿਜਨ ਚੇਅਰਮੈਨ ਬਣੇ ਹਨ ਜੋ ਕਿ ਬਹੁਤ ਵੱਡੇ ਮਾਨ ਸਤਿਕਾਰ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਲਾਇਨ ਜਿਲ੍ਹਾ 321ਡੀ ਦੇ ਸਾਰੇ ਲਾਇਨ ਕਲੱਬ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦੱਦ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ | ਮੁੱਖ ਮਹਿਮਾਨ ਤੋਂ ਇਲਾਵਾ ਹੋਰ ਵੱਖ ਵੱਖ ਕਲੱਬਾਂ ਦੇ ਲਾਇਨ ਲੀਡਰਾ ਨੇ ਆਪਣੇ ਆਪਣੇ ਕਲੱਬਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਦੱਸਿਆ|ਇਸ ਮੌਕੇ ਬੰਗਾ ਦੇ ਟ੍ਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਦਾ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਰੱਖਦੇ ਹੋਏ ਸੇਵਾਂਵਾ ਨਿਭਾਉਣ ਤੇ ਵਿਸ਼ੇਸ ਸਨਮਾਨ ਕੀਤਾ ਗਿਆ| ਲਾਇਨ ਬਲਵਿੰਦਰ ਨੇ ਮੁੱਖ ਮਹਿਮਾਨ, ਸਾਰੇ ਲਾਇਨ ਲੀਡਰ ਅਤੇ ਮੈਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਾਇਨ ਕਲੱਬ ਇੰਟ੍ਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਦੇ ਕਾਰਜ ਕਰ ਰਹੇ ਹਨ ਅਤੇ ਕਰਦੇ ਰਹਿਣਗੇ |ਇਸ ਮੌਕੇ ਲਾਇਨ ਬਲਵਿੰਦਰ ਸਿੰਘ ਅਤੇ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਵਲੋਂ ਲਾਇਨ ਲੀਡਰਾ ਦਾ ਯਾਦਗਾਰੀ ਚਿਨ ਦੇ ਕੇ ਸਨਮਾਨ ਕੀਤਾ ਗਿਆ |ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਗਗਨਦੀਪ ਸਿੰਘ ਅਤੇ ਸਹਾਇਕ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਆਰ ਡੀ ਪੁਨ ਵਲੋਂ ਬਾਖੂਬੀ ਨਿਭਾਈ ਗਈ |ਇਸ ਮੌਕੇਲਾਇਨ ਲੇਡੀ ਸੁਨੀਤਾ ਦੇਵੀ ਲਾਇਨ ਲੇਡੀ ਕਿਰਨ ਭਨੋਟ, ਲਾਇਨ ਸ਼ਿਵ ਸੇਖੜੀ ਪਾਸਟ ਜਿਲ੍ਹਾ ਗਵਰਨਰ,ਜਿਲ੍ਹਾ ਸਕੱਤਰ ਲਾਇਨ ਪ੍ਰਸ਼ਾਂਤ ਲਾਇਨ ਬਲਬੀਰ ਸਿੰਘ ਰਾਏ,ਲਾਇਨ ਅਮਰਜੀਤ ਖਟਕੜ ਲਾਇਨ ਜਸਪਾਲ ਸਿੰਘ ਗਿੱਧਾ,ਲਾਇਨ ਪ੍ਰੋ ਕ੍ਰਿਸ਼ਨ ਖਟਕੜ ਲਾਇਨ ਅਸ਼ੋਕ ਸ਼ਰਮਾ, ਲਾਇਨ ਬਲਬੀਰ ਸ਼ਰਮਾ, ਲਾਇਨ ਕਮਲ ਚੋਪੜਾ ਲਾਇਨ,ਲਾਇਨ ਅਰਜੁਨ ਦੇਵ,ਲਾਇਨ ਪ੍ਰਿੰਸੀਪਲ ਜਤਿੰਦਰ ਮੋਹਨ,ਲਾਇਨ ਰੋਹਿਤ ਚੋਪੜਾ,ਲਾਇਨ ਅਸ਼ੋਕ ਸ਼ਰਮਾ ਪ੍ਰਧਾਨ ਗੁਲਸ਼ਨ ਕੁਮਾਰ,ਲਾਇਨ ਤਾਰਲੋਚਨ ਸਿੰਘ ਵਿਰਦੀ, ਲਾਇਨ ਵਿਨੋਦ ਮਹਾਜਨ,ਲਾਇਨ ਬਲਦੀਸ਼ ਲਾਲ,ਲਾਇਨ ਚਰਨਜੀਤ ਸਿੰਘ,ਲਾਇਨ ਡਾਕਟਰ ਓਂਕਾਰ ਸਿੰਘ,ਲਾਇਨ ਬਲਕਾਰ ਸਿੰਘ,ਲਾਇਨ ਰਾਜੇਸ ਕੁਮਾਰ ਮੱਕੜ,ਲਾਇਨ ਮਹਿੰਦਰ ਪਾਲ,ਲਾਇਨ ਹਰਵਿੰਦਰ ਕੁਮਾਰ, ਲਾਇਨ ਲਖਬੀਰ ਰਾਮ ਲਾਇਨ ਜਸਵੀਰ ਸਿੰਘ ਆਦਿ ਹਾਜ਼ਰ ਸਨ |
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment