Sunday, January 7, 2024

ਭਾਰਤੀ ਜਨਤਾ ਪਾਰਟੀ ਜਿਲਾ ਐਸ ਬੀ ਐਸ ਨਗਰ ਦੀ ਮੀਟਿੰਗ ਹੋਈ **********ਨਵਨਿਯੁਕਤ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਰਸਮੀ ਤੌਰ ਤੇ ਚਾਰਜ ਸੰਭਾਲਿਆ:

ਨਵਾਂਸ਼ਹਿਰ, 7ਜਨਵਰੀ (ਚੇਤ ਰਾਮ ਰਤਨ,ਮਨਜਿੰਦਰ ਸਿੰਘ,) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਨਵਾਂਸ਼ਹਿਰ ਦੇ ਨਵੇਂ ਬਣੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਪਾਰਟੀ ਆਗੂਆਂ ਦੀ  ਬੈਠਕ ਹੋਈ ਜਿਸ ਵਿਚ ਰਾਜਵਿੰਦਰ ਸਿੰਘ ਲੱਕੀ ਨੇ ਰਸਮੀ ਤੌਰ ਤੇ ਚਾਰਜ ਸੰਭਾਲਿਆ।ਇਸ ਮੌਕੇ ਤੇ ਜ਼ਿਲ੍ਹਾ ਇਨਚਾਰਜ ਅਨਿਲ ਵਾਸੂਦੇਵਾ ਅਤੇ ਸਹਿ ਇਨਚਾਰਜ ਜੈਸਮੀਨ ਕੌਰ ਸੰਧੇਵਾਲੀਆ ਉਚੇਚੇ ਤੌਰ ਤੇ ਪਹੁੰਚੇ।ਇਸ ਬੈਠਕ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਸਥਾਰ ਵਿਚ ਚਰਚਾ ਹੋਈ ਅਤੇ ਅਗਾਮੀ ਰਣਨੀਤੀ ਤਿਆਰ ਕੀਤੀ ਗਈ।ਇਸ ਮੌਕੇ ਤੇ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਜੋ ਵੀ ਹਾਈਕਮਾਂਡ ਵੱਲੋਂ ਜ਼ਿਮੇਵਾਰੀ ਦਿਤੀ ਹੈ ਉਸ ਨੂੰ ਉਹ ਸ਼ਿਦਤ ਨਾਲ ਨਿਭਾਉਣਗੇ।ਸਾਬਕਾ ਹਲਕਾ ਇੰਚਾਰਜ ਅਤੇ ਮੌਜੂਦਾ ਸਟੇਟ ਪ੍ਰਵਕਤਾ ਡਾ ਪੂਨਮ ਮਾਨਿਕ, ਸਾਬਕਾ ਜਿਲਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਵਿਚ ਪਹੁਚਾਉਣ ਲਈ ਸਾਰੇ ਵਰਕਰਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕੀਤੀ|ਇਸ ਮੌਕੇ ਸ਼੍ਰੀਮਤੀ ਸੰਤੋਸ਼ ਸ਼ਰਮਾ ਜਿਲਾ ਪ੍ਰਧਾਨ (ਮਹਿਲਾ ਮੋਰਚਾ )ਵਲੋਂ ਨਵਨਿਯੁਕਤ ਪ੍ਰਧਾਨ ਲੱਕੀ ਨੂੰ ਮੁਬਾਰਕਬਾਦ ਦੇਂਦੇ ਹੋਏ ਫੁਲਾ ਦਾ ਬੁਕਾ ਭੇਟ ਕਰ ਕੇ ਵਿਸ਼ੇਸ ਸਨਮਾਨ ਕੀਤਾ ਗਿਆ |ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਬਜਾਜ ਜਿਲਾ ਜਰਨਲ ਸਕੱਤਰ ਵਲੋਂ ਬਾਖੂਬੀ ਨਿਭਾਈ ਗਈ |ਇਸ ਮੌਕੇ ਤੇ ਅਸ਼ਵਨੀ ਬਲੱਗਣ ਸਾਬਕਾ ਜਿਲਾ ਪ੍ਰਧਾਨ,ਬਲਦੇਵ ਸਿੰਘ ਚੇਤਾ ਜਿਲਾ ਪ੍ਰਧਾਨ (ਕਿਸਾਨ ਮੋਰਚਾ), ਦਿਨੇਸ਼ ਭਾਰਦਵਾਜ ਐਡਵੋਕੇਟ ਜ਼ਿਲ੍ਹਾ ਜਨਰਲ ਸਕੱਤਰ,ਅਮਨ ਕੌਸ਼ਲ ਐਡਵੋਕੇਟ ਜ਼ਿਲ੍ਹਾ ਜਨਰਲ ਸਕੱਤਰ, ਅਰਵਿੰਦ ਜੋਸ਼ੀ ਜਨਰਲ ਸਕੱਤਰ,ਕੌਂਸਲਰ ਹਿਮੰਤ ਤੇਜਪਾਲ ਵਾਇਸ ਪ੍ਰਧਾਨ, ਸੰਜੀਵ ਰਾਣਾ ਵਾਇਸ ਪ੍ਰਧਾਨ, ਭਾਰਤ ਜੋਤੀ ਕੁੰਦਰਾ ਵਾਇਸ ਪ੍ਰਧਾਨ, ਸੰਦੀਪ ਲੜੋਈਆ ਵਾਇਸ ਪ੍ਰਧਾਨ, ਨਰੇਸ਼ ਰਾਵਲ ਵਾਇਸ ਪ੍ਰਧਾਨ, ਰਾਮ ਕ੍ਰਿਸ਼ਨ ਜਾਖੂ ਵਾਇਸ ਪ੍ਰਧਾਨ,ਕਿਰਣ ਠਾਕੁਰਾਲ ਵਾਇਸ ਪ੍ਰਧਾਨ,ਬਜਾਜ  ਨਰਿੰਦਰ ਨਾਥ ਸੂਦਨ ਜ਼ਿਲ੍ਹਾ ਕੈਸ਼ੀਅਰ, ਪਾਲਾ ਸਿੰਘ ਆਫਿਸ ਸੈਕਟਰੀ,  ਸ੍ਰੀਮਤੀ ਸੰਤੋਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਐਡਵੋਕੇਟ ਵਿਜੈ ਲਕਸ਼ਮੀ ਮੀਡੀਆ, ਜੋਗਰਾਜ ਜੋਗੀ ਨਿਮਾਣਾ ਸੀਨੀਅਰ ਆਗੂ, ਗੁਰਨਾਮ ਸਿੰਘ ਐਨ ਆਰ ਆਈ ਵਿੰਗ,ਵਿਜੇ ਸ਼ਮਸ਼ੇਰ ਸਿੰਘ ਪਰਮਾਰ ਨਵਾਂਸ਼ਹਿਰ ਮੰਡਲ ਪ੍ਰਧਾਨ,ਸੁਰਿੰਦਰ ਬਗਾਨੀਆਂ ਮੰਡਲ ਪ੍ਰਧਾਨ ਨਵਾਂਸ਼ਹਿਰ 2, ਚਰਨਜੀਤ ਸਿੰਘ ਪ੍ਰਧਾਨ ਜਾਡਲਾ ਮੰਡਲ, ਵਿਨੋਦ ਚੋਪੜਾ ਰਾਹੋਂ ਮੰਡਲ ਪ੍ਰਧਾਨ,ਸਿਵ ਸ਼ਰਮਾ ਕਾਠਗੜ੍ਹ ਮੰਡਲ ਪ੍ਰਧਾਨ, ਮੁਕੇਸ਼ ਵਿਕੀ ਖੋਸਲਾ ਬੰਗਾ ਮੰਡਲ ਪ੍ਰਧਾਨ,ਰਾਜੀਵ ਸ਼ਰਮਾ ਬਹਿਰਾਮ ਮੰਡਲ ਪ੍ਰਧਾਨ , ਆਸ਼ੀਸ਼ ਠਾਕੁਰ ਮੁਕੰਦਪੁਰ ਮੰਡਲ ਪ੍ਰਧਾਨ, ਰਾਮਾ ਨੰਦ ਭਨੋਟ ਔੜ ਮੰਡਲ ਪ੍ਰਧਾਨ, ਅਰੁਣ ਮੁਰਗਈ , ਦਵਿੰਦਰ ਸਿੰਘ ਅਤੇ ਹੋਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੌਜੂਦ ਰਹੇ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...