Sunday, January 21, 2024

ਬੰਗਾ ਸ਼ਹਿਰ ਵਿੱਚ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ ਸੋਭਾ ਯਾਤਰਾ ਸਜਾਈ ਗਈ :

ਬੰਗਾ, 21ਜਨਵਰੀ (ਮਨਜਿੰਦਰ ਸਿੰਘ)
ਅਯੁੱਧਿਆ ਚ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਤੋਂ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ| ਇਹ ਸੋਭਾ ਯਾਤਰਾ ਬੰਗਾ ਆਜ਼ਾਦ ਚੌਕ,ਰੇਲਵੇ ਰੋਡ,ਮੁਕੰਦਪੁਰ ਰੋਡ, ਸ਼ਹਿਰ ਦੇ ਵੱਖ ਵੱਖ ਬਜਾਰਾ ਅਤੇ ਮੁਹੱਲਿਆਂ ਤੋਂ ਹੁੰਦੀ ਹੋਈ  ਮੁਹੱਲਾ ਚਬੂਤਰਾ ਵਿਖੇ ਸਮਾਪਤ ਹੋਈ|ਇਸ ਮੌਕੇ ਸ਼ਰਧਾਲੂਆਂ ਵਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਹੋਏ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਗਿਆ |ਇਸ ਮੌਕੇ ਸ਼ਹਿਰ ਵਾਸੀਆ ਵਲੋਂ ਸੋਭਾ ਯਾਤਰਾ ਤੇ ਫੁਲਾ ਦੀ ਵਰਖਾ ਕੀਤੀ ਗਈ|ਇਸ ਮੌਕੇ ਬੰਗਾ ਸ਼ਹਿਰ ਦੇ ਕੌਂਸਲਰ ਭਾਜਪਾ ਨੇਤਾ ਹਿਮੰਤ ਤੇਜਪਾਲ ਨੇ ਸਮੂਹ ਦੇਸ ਵਾਸੀਆ ਨੂੰ ਸ਼੍ਰੀ ਰਾਮ ਮੰਦਿਰ ਦੇ ਹੋਣ ਜਾ ਰਹੇ ਉਦਘਾਟਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਖੁਸ਼ੀ ਦਾ ਦਿਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਾਰਨ ਮਿਲਿਆ ਹੈ ਜਿਨ੍ਹਾਂ ਦੀ ਬਦੋਲਤ ਹਿੰਦੂ ਸਨਾਤਮ ਧਰਮ ਤੇ ਜੋ ਕਲੰਕ ਸੀ ਉਸ ਨੂੰ ਦੂਰ ਕੀਤਾ ਗਿਆ ਹੈ ਉਨ੍ਹਾਂ ਸ਼੍ਰੀ ਰਾਮ ਮੰਦਿਰ ਦਾ ਵਿਰੋਧ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਨਾਤਮ ਧਰਮ ਪੂਰੀ ਤਰ੍ਹਾਂ ਜਾਗਰੂਕ ਹੋ ਚੁਕਾ ਹੈ ਅਤੇ ਇਸ ਦੇ  ਵਿਰੋਧ ਵਿੱਚ ਕੋਈ ਖੜ੍ਹ ਨਹੀਂ ਸਕਦਾ|ਇਸ ਮੌਕੇ ਬਾਬਾ ਦਵਿੰਦਰ ਕੌੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 27 ਜਨਵਰੀ ਦਿਨ ਸ਼ਨੀਵਾਰ ਨੂੰ ਸ਼੍ਰੀ ਰਮਾਇਣ ਪਾਠ ਆਰੰਭ ਸਵੇਰੇ 10 ਵਜੇ ਕੀਤੇ ਜਾਣਗੇ ਅਤੇ 28 ਜਨਵਰੀ 2024 ਦਿਨ ਐਤਵਾਰ ਨੂੰ ਸ੍ਰੀ ਰਮਾਇਣ ਪਾਠ ਵਿਰਾਮ ਸਵੇਰੇ 10 ਵਜੇ ਹੋਣਗੇ ਅਤੇ ਹਵਨ ਸਵੇਰੇ 10 ਵਜੇ ਕੀਤੇ ਜਾਣਗੇ। ਉਪਰੰਤ ਸਵਾ 10 ਵਜੇ  ਕੀਰਤਨ ਆਰੰਭ ਕੀਤੇ ਜਾਣਗੇ ਅਤੇ ਦੁਪਹਿਰ ਬਾਅਦ 1 ਵਜੇ ਭੰਡਾਰੇ ਚਲਾਏ ਜਾਣਗੇ। ਇਸ ਮੌਕੇ ਵਿੱਕੀ ਖੋਸਲਾ ਬਾਜਪਾ ਮੰਡਲ ਪ੍ਰਧਾਨ,ਕੌਂਸਲਰ ਜਸਵਿੰਦਰ ਸਿੰਘ ਮਾਨ,ਕੌਂਸਲਰ ਜੀਤ ਭਾਟੀਆ, ਕੌਂਸਲਰ ਅਨੀਤਾ ਖੋਸਲਾ ਪੰਡਿਤ ਕੁਸ਼ਮਾਕਰ ਸ਼ਾਸਤਰੀ, ਸ਼ਿਵ ਕੌੜਾ ਸਤਵੰਤ ਸਿੰਘ, ਸਰਬਜੀਤ ਸਿੰਘ, ਸੁਦੇਸ਼ ਆਨੰਦ, ਸਾਹਿਲ ਅਰੋੜਾ,ਰਮਨ ਖੋਸਲਾ,ਰਜੇਸ ਅਰੋੜਾ , ਵਿਸ਼ਾਲ ਗਰੋਵਰ, ਰਾਕੇਸ਼ ਆਨੰਦ, ਵਿਨੋਦ ਆਨੰਦ, ਡਾ. ਦਿਨੇਸ਼ ਕੁਮਾਰ, ਅਜੇ ਪਾਲ, ਜਸਕਰਨ ਸਿੰਘ, ਪੁਲਕਿਤ ਕੁਮਾਰ, ਪਰਵੇਸ਼ ਕੁਮਾਰ,ਆਦਿ ਹਾਜ਼ਰ ਸਨ | 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...