Tuesday, May 14, 2024

ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਕੱਲ ਮੁਕੰਦਪੁਰ ਪੁੱਜਣਗੇ--ਪਵਨਜੀਤ ਸਿੰਘ ਸਿੱਧੂ

ਮੁਕੰਦਪੁਰ 15ਮਈ (ਸ਼ਕੁੰਤਲਾ ਸਰੋਏ)
ਪਵਨਜੀਤ ਸਿੰਘ ਸਿੱਧੂ, ਬਲਾਕ ਪ੍ਰਧਾਨ ਮੁਕੰਦਪੁਰ, ਵਿਧਾਨ ਸਭਾ ਹਲਕਾ ਬੰਗਾ ਨੇ ਇਕ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਐਮ ਪੀ ਦੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਕੰਗ, ਮੁੱਖ ਬਲਾਰੇ ਆਮ ਆਦਮੀ ਪਾਰਟੀ ਪੰਜਾਬ ਮਿਤੀ 16:05:2024 ਨੂੰ ਸਮਾਂ ਦੁਪਿਹਰ 1:50 ਵਜੇ ਮੁਕੰਦਪੁਰ ਪੁੱਜ ਰਹੇ ਹਨ। ਉਨ੍ਹਾ ਕਿਹਾ ਕਿ ਕੰਗ ਜੀ ਦੇ ਵਿਚਾਰ ਸੁਣਨ,  ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ  ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਲੋਂ ਲਿਖੇ ਗਏ ਸਵਿਧਾਨ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਤੇ ਮਿਤੀ 16:05:2024 ਨੂੰ ਦੁਪਿਹਰ 1:50 ਵਜੇ ਮੁਕੰਦਪੁਰ ਵਿਖੇ ਹੋਣ ਵਾਲੇ ਰੋਡ ਸ਼ੋਅ ਅਤੇ ਮੀਟਿੰਗ ਵਿੱਚ ਭਾਗ ਲੈਣ ਲੋਹਟੀਆ ਮਿਡਲੈਂਡ ਗਾਰਡਨ ਮੁਕੰਦਪੁਰ ਵਿਖੇ ਪੁੱਜੋ ਜੀ।



No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...